Sikh News

First Sikh Scientist | Lehna Singh Majithia | ਜਿਸਨੇ ਬਣਾਈ ਅਨੋਖੀ ਘੜੀ ਅਤੇ ਪਹਿਲੀ ਤੋਪ | Jaspreet Kaur

ਅੰਗਰੇਜਾਂ ਦੀਆਂਂ ਖੋਜਾਂ ਬਾਰੇ , ਅੰਗਰੇਜ਼ Scientist ਬਾਰੇ ਤਾਂ ਸਭ ਨੇ ਬਹੁਤ ਸੁਣਿਆਂ ਹੋਵੇਗਾ ਪਰ ਸਿੱਖ ਕੌਮ ਵਿਚ ਵੀ ਅਜਿਹੇ scientist ਹੋਏ ਨੇ ..ਜਿਹੜੇ ਜਾਣਕਾਰੀ ਘਟ ਹੋਣ ਕਰਕੇ ਜਾਂ ਫੇਰ ਅਸੀਂ ਹੀ ਉਹਨਾਂ ਬਾਰੇ ਜਾਣਕਾਰੀ ਨਹੀਂ ਲੈਣਾ ਚਾਹੁੰਦੇ ਤੇ ਉਹਨਾਂ ਦਾ ਨਾਮ ਉਬਰ ਕੇ ਸਾਹਮਣੇ ਨਹੀਂ ਆਉਂਦਾ ….ਤੇ ਆਓ ਅੱਜ ਆਪਾਂ ਤਹਾਨੂੰ ਦੱਸਦੇ ਹਾਂ ਸਿੱਖ ਕੌਮ ਦੇ ਵਿਗਿਆਨੀ ਸਰਦਾਰ ਲਹਿਣਾ ਸਿੰਘ ਮਜੀਠੀਆ ਵੱਲੋਂ ਕੀਤੀ ਖੋਜ ਬਾਰੇ। ਸਾਹਿਬੇ ਕਦਰ ਕਿਹਾ ਜਾਂਦਾ ਸੀ ..ਸਰਦਾਰ ਲਹਿਣਾ ਸਿੰਘ ਮਜੀਠੀਆ ਮਹਾਰਾਜਾ ਰਣਜੀਤ ਸਿੰਘ ਦੁਆਰਾ ਲਾਹੌਰ ਜਿੱਤਣ ਤਕ ਦੁਰਾਨੀ ਸਾਮਰਾਜ ਸਮੇਂ 1767 ਤੋਂ 1799 ਤਕ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਗੁੱਜਰ ਸਿੰਘ ਭੰਗੀ ਅਤੇ ਸੂਬਾ ਸਿੰਘ ਸਹਿਤ ਲਾਹੌਰ ਦਾ ਰਾਜਪਾਲ ਰਿਹਾ ਸੀ। ਸਰਦਾਰ ਲਹਿਣਾ ਸਿੰਘ ਦਾ ਜਨਮ ਦੇਸਾ ਸਿੰਘ ਮਜੀਠੀਆ ਦੇ ਘਰ ਮਜੀਠਾ ਪਿੰਡ ਵਿਚ ਹੋਇਆ ਸੀ। 1832 ਵਿਚ ਉਸਦੇ ਪਿਤਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੂੰ ਕਾਂਗੜਾ ਅਤੇ ਹੋਰ ਪਹਾੜੀ ਇਲਾਕਿਆਂ ਦਾ ਪ੍ਰਸ਼ਾਸ਼ਕ ਬਣਾਇਆ ਗਿਆ। ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ਸਿੱਖ ਰਾਜ ਦਾ ਖੋਜੀ ਜਾਣੀ ਕਿ scientist ਕਿਹਾ ਜਾਂਦਾ ਹੈ .. ਖਾਸ ਗੱਲ ਇਹ ਹੈ ਕਿ ਉਹਨਾਂ ਨੇ ਇੱਕ ਖਾਸ ਕਿਸਮ ਦੀ ਘੜ੍ਹੀ ਦੀ ਖੋਜ ਕੀਤੀ ਸੀ ਜੋ ਅੱਜ ਵੀ ਦਰਬਾਰ ਸਾਹਿਬ ਵਿਖੇ ਓਵੇਂ ਹੀ ਲੱਗੀ ਹੋਈ ਹੈ।ਇਹ ਧੁੱਪ ਦੇ ਨਾਲ ਸਮਾਂ ਦਸਣ ਵਾਲੀ ਦੁਨੀਆਂ ਦੀ ਪਹਿਲੀ ਘੜੀ ਹੈ .. ਜੋ ਕਿ ਇਕ ਖਾਸ ਵਿਧੀ ਨਾਲ ਤਿਆਰ ਕੀਤੀ ਗਈ .. ਜਿਸ ਵਿਚ ਘੰਟੇ, ਮਿਤੀ,Lehna Singh: Scientist, Inventor, Astronomer & Weapons Expert ... ਹਫਤੇ ਦਾ ਦਿਨ ਅਤੇ ਚੰਦਰਮਾ ਦੇ ਪੜਾਅ ਅਤੇ ਹੋਰ ਸਮੇਂ ਨਾਲ ਸਬੰਧਿਤ ਜਾਣਕਾਰੀ ਬਾਰੇ ਪਤਾ ਲਗਦਾ ਹੈ। ਇਸ ਘੜ੍ਹੀ ਨੂੰ ਬਿਜਲੀ ਦੀ ਕੋਈ ਲੋੜ੍ਹ ਨਹੀਂ। ਹੁਣ ਤੁਹਾਡੇ ਮਨ ਵਿਚ ਸਵਾਲ ਹੋਵੇਗਾ ਕਿ ਇਹੋ ਜਿਹੀ ਘੜੀ ਹੈ ਕਿਥੈ ਤਾਂ ਤੁਹਾਨੂੰ ਦਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਨੂੰ ਦਰਸ਼ਨ ਕਰਨ ਜਾਂਦਿਆਂਂ ਦਰਸ਼ਨੀ ਡਿਓੜੀ ਲੰਘ ਕੇ ਖੱਬੇ ਪਾਸੇ ਇਕ ਪੱਥਰ ਉੱਪਰ ਇਹ ਘੜ੍ਹੀ ਲੱਗੀ ਹੋਈ ਹੈ,, ਲੋਹੇ ਦੇ ਟੁਕੜੇ ਦੀ ਇਕ ਤਿਕੋਣ ਹੈ,,ਜਿਹੜੇ ਥਲੇ ਕੁਝ ਅੰਕ ਲਿਖੇ ਹੋਏ ਨੇ ..ਇਹ ਪਹਿਲੀ ਘੜੀ ਹੈ ਦੁਨੀਆਂ ਦੀ ਜਿਹੜੀ ਚੰਦਰਮਾ ਦੇ ਮੁਤਾਬਕ ਦਸਦੀ ਸੀ ਕਿ ਇਹ ਕਿੰਨੀਆਂ ਘੜੀਆਂ ਘਟ ਰਿਹਾ ਤੇ ਕਿੰਨੀਆਂ ਵੱਧ ਰਿਹਾ। ਇਹ ਘੜੀ ਸਰਦਾਰ ਲਹਿਣਾ ਸਿੰਘ ਨੇ ਤਿਆਰ ਕਰਕੇ ਮਹਾਰਾਜਾ ਰਣਜੀਤ ਸਿੰਘ ਨੂੰ ਦਿਤੀ ਸੀ ਤੇ ਰਣਜੀਤ ਸਿੰਘ ਨੇ ਅਗੇਹ ਇਹ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਲਗਵਾ ਦਿਤੀ …ਮਹਰਾਜਾ ਰਣਜੀਤ ਸਿੰਘ ਦੀ ਬੇਨਤੀ ‘ਤੇ ਉਸ ਨੇ ਕੈਲੰਡਰ ਵਿਚ ਸੋਧ ਕੀਤੀ ਅਤੇ ਦੁਨੀਆ ਦੇ ਖਗੋਲ ਵਿਗਿਆਨੀਆਂ ਵਿਚ ਆਪਣਾ ਇੱਕ ਵੱਖਰਾ ਨਾਮ ਬਣਾਇਆ।> ਇਸ ਤੋਂ ਬਿਨਾ ਉਸ ਸਮੇ ਦੀ ਦੁਨੀਆ ਦੀ ਸਭ ਤੋਂ ਵਡੀ ਤੋਪ ਜੋ ਸਟੀਲ ਦੀ ਸੀ ..ਜਿਹਨੂੰ ਸੂਰਜਮੁਖੀ ਕਿਹਾ ਗਿਆ ..ਇਕ ਅਜੇਹੀ ਤੋਪ ਜਿਸ ਤੋਂ ਲਗਾਤਾਰ ਸਭ ਤੋਂ ਵੱਧ ਗੋਲੇ ਦਾਗੇ ਜਾ ਸਕਦੇ ਸੀ ਪਰ ਓਹਦੀ ਬੈਰਲ ਗਰਮ ਨੀ ਹੁੰਦੀ ਸੀ..ਇਸ ਤੋਪ ਨੂੰ ਵੇਖ ਕੇ ਅੰਗਰੇਜ਼ ਅਫਸਰ ਹੈਰਾਨ ਹੋ ਗਏ ਸੀ , ਇਹ ਵੀ ਭਾਈ ਲਹਿਣਾ ਸਿੰਘ ਨੇ ਬਣਾਈ ਸੀ .. ਤੁਹਾਡੀ ਜਾਣਕਾਰੀ ਲਈ ਦਸ ਦੇਈਏ ਕਿ ਅੰਗਰੇਜ਼ਾਂ ਨੇ ਜੋ ਤੋਪਾਂ ਬਣਾਈਆਂ ਸੀ ਉਹ ਚਲਾਉਣ ਤੋਂ ਬਾਅਦ ਰੇਤ ਜਾਂ ਪਾਣੀ ਨਾਲ ਠੰਡੀਆਂ ਕਰਨੀਆਂ ਪੈਂਦੀਆਂ ਸੀ .. ਪਰ ਸਰਦਾਰ ਲਹਿਣਾ ਸਿੰਘ ਨੇ ਉਹ ਤੋਪ ਤਿਆਰ ਕੀਤੀ ਜੋ ਲਗਾਤਾਰ ਚਲਾਈ ਜਾਂਦੀ ਸੀ ਓਹਦੀ ਬੈਰਲ ਗਰਮ ਨਹੀਂ ਸੀ ਹੁੰਦੀ .. ਮਹਾਰਾਜਾ ਰਣਜੀਤ ਸਿੰਘ ਕੋਲ ਜ਼ਫਰਜੰਗ ਤੋਪ ,,ਫਤਿਹ ਜੰਗ , ਜੰਗੇ ਬਿਜਲੀ ਤੇ ਜਬਰਜੰਗ ਤੋਪਾਂ ਸਨ ਜੋ ਕਿ ਉਸ ਵੇਲੇ ਦੇ ਮਹਾਨ ਸਿੱਖ ਸਰਦਾਰ ਲਹਿਣਾ ਸਿੰਘ ਨੇ ਤਿਆਰ ਕੀਤੀਆਂ ਸੀ .. ਇਸ ਤੋਂ ਪਹਿਲਾਂ ਦੁਨੀਆਂ ਤੇ ਇਹ ਤੋਪਾਂ ਤਿਆਰ ਨਹੀਂ ਸੀ ਹੋਈਆਂ.. ਚਮੜੇ ਦੀਆਂ ਹਲਕਿਆਂ ਤੋਪਾਂ ..ਉਹ ਤੋਪਾਂ ਜੋ ਜੰਮੂ ਲੱਦਾਖ ਤੇ ਤਿੱਬਤ ਨੂੰ ਫਤਿਹ ਕਰਨ ਲਈ ਵਰਤੀਆਂ ਗਈਆਂ ..ਡਿਸਪੋਸਬਲੇ ਤੋਪਾਂ ਸਨ ..ਜਾਣੀ ਕਿ ਇਕੋ ਵਾਰ ਵਰਤੀਆਂ ਜਾਂਦੀਆਂ ਸੀ ਬਾਅਦ ਚ ਸੁੱਟ ਦਿਤੀਆਂ ਜਾਂਦੀਆਂ ਸੀ ..ਉਹ ਸਿੱਖ ਰਾਜ ਦੇ ਵੇਲੇ ਬਣੀਆਂ ..ਦੁਨੀਆਂ ਦੀ ਪਹਿਲੀ triple ਗਨ ਜਿਹਦੀਆਂ 3 ਨਾਲੀਆਂ ਸਨ ..ਉਹ ਭਾਈ ਸਾਬ ਨੇ ਬਣਾਈ ਸੀ ..ਸਿੱਖ ਕੌਮ ਦੀ ਤ੍ਰਾਸਦੀ ਹੈ ਕਿ ਏਨਾ ਵਡਾ ਇਤਿਹਾਸ ਹੋਵੇ ,, ਸਾਡੀ ਕੌਮ ਵਿੱਚੋ ਵਡੇ ਵਡੇ ਵਿਗਿਆਨੀ ਪੈਦਾ ਹੋਏ ਹੋਣ ਪਰ ਸਾਨੂ ਤਾਂ ਹੀ ਨਹੀਂ .. ਕਦੇ ਜਾਨਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ ..moomjamma on Twitter: "His name is inscribed on the 'Dalheej' or ... ਕਿਉਕਿ ਅਸੀਂ ਬਾਹਰ ਵਾਲਿਆਂ ਮਗਰ ਭੱਜਦੇ ਹਾਂ ..ਉਹਨਾਂ ਦੇ ਵਿਗਿਆਨੀਆਂ ਤੇ ਮਾਹਿਰਾਂ ਦੀ ਜਾਣਕਾਰੀ ਰੱਖਦੇ ਹਾਂ ਪਰ ਆਪਣੀ ਕੌਮ ਬਾਰੇ ਨਹੀਂ ..ਵਿਦੇਸ਼ੀਆਂ ਨੇ ਕਿਸੇ ਨੇ ਨਿਕੀ ਮੋਟੀ ਚੀਜ ਵੀ ਬਣਾਈ ਹੋਵੇ ਤਾਂ ਓਹਦਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਹੁੰਦਾ ਆ.. ਉਹ ਝੱਟ ਏ museum ਬਣਾ ਦਿੰਦੇ ਨੇ .. ਪਰ ਸਾਡੀ ਕੌਮ ਜਿਹਨੇ ਏਨੇ ਵਡੇ ਵਡੇ ਮਹਾਨ ਯੋਧੇ ਪੈਦਾ ਕੀਤੇ ਨੇ .. scientific ਪੱਖ ਤੋਂ ਦੇਖਲੋ ਚਾਹੇ spirituality ਪੱਖੋਂ.. ਕਿਸੇ ਚ ਸਿੱਖ ਕੌਮ ਕਿਸੇ ਤੋਂ ਪਿੱਛੇ ਨਹੀਂ ਰਹੀ ..ਧਰਮ ਪੱਖੋਂ ਤਾਂ ਚਲੋ ਫੇਰ ਵੀ ਪ੍ਰਚਾਰ ਹੋ ਰਿਹਾ ਹੈ ..ਪਰ ਜੋ ਖਾਲਸਾ ਰਾਜ ਵੇਲੇ sciense ਫ਼ੀਲਡ ਚ ਖੋਜਾਂ ਹੋਈਆਂ ਨੇ ਉਹਨਾਂ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ .. ਨਾ ਤਾਂ ਸਕੂਲੀ ਕਿਤਾਬਾਂ ਵਿਚ ਇਹ ਇਤਿਹਾਸ ਮਿਲਦਾ,,ਨਾ ਕੋਈ debataan ਕਰਵਾਈਆਂ ਜਾਂਦੀਆਂ ਨੇ .. ਸ਼ਇਦ ਸਾਡੀ ਕੌਮ ਦੇ ਵਾਰਿਸ ,,ਅੱਜ ਦੀ ਪੀੜੀ ਆਪਣੇ ਪੁਰਖਿਆਂ ਦੇ ਇਤਿਹਾਸ ਤੋਂ ਜਾਣੂ ਨਹੀਂ ਹੋਣਾ ਚਾਹੁੰਦੀ .. ਸਾਨੂ ਮਾਣ ਹੋਣਾ ਚਾਹੀਦਾ ਆ ਕਿ ਅਸੀਂ ਐਸੀ ਕੌਮ ਵਿਚ ਪੈਦਾ ਹੋਏ ਹਾਂ .. ਫਖਰ ਦੇ ਨਾਲ ਆਪਣੇ ਇਤਿਹਾਸ ਨੂੰ ਜਾਨਣ ਦੀ ਇੱਛਾ ਰੱਖਿਆ ਕਰੀਏ ਤੇ ਦੂਜਿਆਂ ਨੂੰ ਦਸਿਆ ਵੀ ਕਰੀਏ .. ਜਾਣਕਾਰੀ ਚੰਗੀ ਲੱਗੇ ਤਾਂ ਇਹ ਵੀਡੀਓ ਸ਼ੇਅਰ ਜਰੂਰ ਕਰਿਓ ਕਿਉਂਕਿ ਗੋਰੇ ਵਿਗਿਆਨੀ ਤਾਂ ਸਭ ਨੇ ਸੁਣੇ ਹੋਣੇ ਪਰ ਪਹਿਲੇ ਸਿੱਖ ਵਿਗਿਆਨੀ ਸਰਦਾਰ ਲਹਿਣਾ ਸਿੰਘ ਬਾਰੇ ਬਹੁਤ ਘੱਟ ਸਿੱਖ ਜਾਣਦੇ ਹਨ,ਸੋ ਇਹ ਜਾਣਕਾਰੀ ਸਭ ਨਾਲ ਸਾਂਝੀ ਕਰੋ।

Related Articles

Back to top button