Sikh News

First Interiew of Gursikh Boy, BhawarDeep Singh From Amritsar- Teer Wala Baba

ਸ਼ੋਸ਼ਲ ਮੀਡੀਆ ਤੇ ਇੱਕ ਬੱਚੇ ਦੀ ਤਸਵਿਰ ਕਾਫੀ ਚਰਚਾ ਵਿੱਚ ਸੀ .. ਜਿਸ ਦੀ ਕਈ ਲੋਕਾਂ ਨੇ ਸੰਤ ਭਿੰਡਰਾਂਵਾਲਿਆਂ ਨਾਲ ਤੁਲਨਾ ਵੀ ਕੀਤੀ ਸੀ, ਇਹ ਬੱਸਾ ਅਕਸਰ ਹੀ ਸ਼੍ਰੀ ਦਰਬਾਰ ਸਾਹਿਬ ਕੀਰਤਨ ਸਰਵਣ ਕਰਨ ਆਉਂਦਾ ਹੈ , ਸੁਰਖਾਬ ਟੀਵੀ ਦੀ ਟੀਮ ਵੱਲੋਂ ਇਸ ਗੁਰਸਿੱਖ ਬੱਚੇ ਦਾ ਪਹਿਲਾ ਇੰਟਰਵੀਊ ਕੀਤਾ ਗਿਆ ਜਿਸ ਵਿੱਚ ਇਸ ਗੁਰਸਿੱਖ ਬੱਚੇ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਸਿੱਖੀ ਅਸੁ਼ਾਂ ਦੀ ਗੱਲ ਕੀਤੀ , ਭੰਵਰਦੀਪ ਸਿੰਘ ਨਾਮੀ ਇਹ ਬੱਚਾ ਅੰਮ੍ਰਿਤਸਰ ਹਸਾਿਬ ਦਾ ਵਸਨੀਕ ਹੈ ਅਤੇ ਟਕਸਾਲ ਤੋਂ ਗੁਰਬਾਣੀ ਦੀ ਸੰਥਿਆ ਤੇ ਕੀਰਤਨ ਵੀ ਸਿੱਖ ਰਿਹਾ ਹੈ .. ਇਹ ਸਮਾਜ, ਜਿਨ੍ਹਾਂ ਰੀਤਾਂ-ਰਸਮਾਂ ਨੂੰ ਸਦੀਆਂ ਤੋਂ ਧਰਮ-ਕਰਮ ਸਮਝ ਕੇ, ਜਨਮ ਤੋਂ ਲੈ ਕੇ ਮੌਤ ਤਕ ਕਰਦਾ ਆ ਰਿਹਾ ਹੈ, ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਸਾਰੀਆਂ ਰੀਤਾਂ-ਰਸਮਾਂ ਨੂੰ ਮੁੱਢੋ ਹੀ ਬੜੀ ਦਲੇਰੀ ਨਾਲ ਰੱਦ ਕਰਕੇ, ਮਨੁੱਖਤਾ ਨੂੰ ਇਕ ਨਵੀਂ ਨਿਰੋਈ ਸੱਚ ਆਧਾਰਿਤ ਵਿਚਾਰਧਾਰਾ ਦਿੱਤੀ ਸੀ, ਜਿਸ ਨੂੰ ਸਿੱਖ-ਵਿਚਾਰਧਾਰਾ ਕਿਹਾ ਜਾਂਦਾ ਹੈ। ਇਹ ਵਿਚਾਰਧਾਰਾ ਸ਼ਬਦ- ਗੁਰਬਾਣੀ ਦੇ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਸੰਸਾਰ ਦਾ ਜਿਹੜਾ ਮਨੁੱਖ, ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਵਿਚ ਲਾਗੂ ਕਰਦਾ ਹੈ, ਉਸ ਨੂੰ ਹੀ ਸਿੱਖ ਕਿਹਾ ਜਾਂਦਾ ਹੈ। ਮੁਸਲਮਾਨ ਲਿਖਾਰੀ ਮਿਰਜ਼ਾ ਗ਼ੁਲਾਮ ਅਹਿਮਦ ਕਾਦੀਆਂ ਅਨੁਸਾਰ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਪ੍ਰਚਾਰ ਕਰਕੇ, ਦੇਸ਼-ਵਿਦੇਸ਼ਾਂ ਵਿਚ ਲੱਗ-ਭੱਗ ਤਿੰਨ ਕਰੋੜ ਲੋਕਾਂ ਨੂੰ ਸਿੱਖ ਬਣਾਇਆ ਸੀ।
ਭਾਰਤ ਵਿਚ ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣਿਆ, ਸਮਝਿਆ, ਮੰਨਿਆ ਅਤੇ ਉਸ ਨੂੰ ਆਪਣੇ ਜੀਵਨ ਵਿਚ ਲਾਗੂ ਕੀਤਾ ਸੀ, ਉਹ ਲੋਕ ਕੌਣ ਸਨ? ਜਵਾਬ ਹੈ: ਬਹੁਤ ਸਾਰੇ ਹਿੰਦੂ ਅਤੇ ਅਣਗਿਣਤ ਸ਼ੂਦਰ ਲੋਕ, ਜਿਨ੍ਹਾਂ ਨੇ ਸਿੱਖ ਬਣ ਕੇ, ਇਕ ਸ਼ਕਤੀਸ਼ਾਲੀ ਕੌਮ ਬਣਨ ਵਿਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਲੋਕਾਂ ਵੱਲੋਂ ਸਿੱਖੀ ਨੂੰ ਅਪਨਾਉਣ ਦਾ ਇਹ ਸਿਲ-ਸਿਲਾ ਗੁਰੂ ਗੋਬਿੰਦ ਸਿੰਘ ਜੀ ਤਕ ਚਲਦਾ ਰਿਹਾ। ਸਿੱਖੀ ਨੂੰ ਅਪਨਾਉਣ ਵਿਚ ਉਨ੍ਹਾਂ ਲੋਕਾਂ ਦੀ ਬਹੁਤ ਵੱਡੀ ਸਿਆਣਪ ਅਤੇ ਦਲੇਰੀ ਮੰਨੀ ਜਾਣੀ ਚਾਹੀਦੀ ਹੈ। ਜਦੋਂ ਤਕ ਸਿੱਖ-ਸਤਿਗੁਰਾਂ ਦੀ ਰਹਿਨੁਮਾਈ ਵਿਚ ਉਹ ਲੋਕ, ਸਿੱਖੀ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਰਹੇ, File:DARBAR SAHIB.jpg - Wikipediaਉਦੋਂ ਤਕ ਉਹ ਸਾਰੇ ਆਪਣੀ ਸ਼ਕਲ ਅਤੇ ਅਕਲ ਕਰਕੇ, ਸੰਸਾਰ ਵਿਚ ਸਭ ਤੋਂ ਨਿਵੇਕਲੇ ਨਜ਼ਰ ਆਉਂਦੇ ਰਹੇ। ਉਹ ਸਾਰੇ ਕਿਸੇ ਹਕੂਮਤ ਦੇ ਲਾਲਚ ਵਿਚ ਨਹੀਂ ਆਏ ਅਤੇ ਨਾ ਹੀ ਕਿਸੇ ਦੇ ਭੈਅ ਵਿਚ ਆਏ। ਸਿੱਖ-ਸਤਿਗੁਰਾਂ ਵਾਂਗ ਸੱਚ-ਧਰਮ ਅਤੇ ਮਨੁੱਖਤਾ ਦੇ ਭਲੇਹਿੱਤ ਆਪਣੀਆਂ ਜਾਨਾਂ ਵਾਰੀਆਂ ਅਤੇ ਅਨੇਕਾਂ ਕੁਰਬਾਨੀਆਂ ਦਿੱਤੀਆਂ । ਮਰ-ਮਿਟਣਾ ਪ੍ਰਵਾਨ ਕਰ ਲਿਆ ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਗੁਰੂ ਦੇ ਬਹਾਦਰ ਸਿੱਖਾਂ ਨੇ ਭਾਰਤ ਵਿਚ ਸਦੀਆਂ ਤੋਂ ਕਾਬਜ ਹੋਈ ਮੁਗ਼ਲ ਸਲਤਨਤ ਦਾ ਤਖ਼ਤਾ ਉਲਟਾ ਕੇ ਆਪਣੀ ਬਹਾਦਰੀ ਦੀ ਅਹਿਸਾਸਾ ਕਰਵਾਇਆ ਸੀ। ਇਹ ਸੰਖੇਪ ਇਤਿਹਾਸ ਹੈ, ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੇ ਗੁਰੂ ਦੇ ਸੱਚੇ ਸਿੱਖ ਬਣ ਕੇ, ਸਿੱਖੀ ਦਾ ਨਾਂ ਰੌਸ਼ਨ ਕੀਤਾ ਸੀ।

Related Articles

Back to top button