Latest

First Harbhajan posted Sant Bhindranwale’s post Then apologized

ਵਿੱਟਰ ਤੇ ਟਰੈਂਡ ਕਰ ਰਹੇ ਹਨ। … ਰਭਜਨ ਨੇ ਆਪਣੇ ਇੰਸਟਾਗ੍ਰਾਮ ਵਿੱਚ ਇੱਕ ਅਜਿਹੀ ਸਟੋਰੀ ਸ਼ੇਅਰ ਕੀਤੀ ਹੈ ਜਿਸ ਕਾਰਨ ਉਹ ਇੰਟਰਨੈੱਟ ਉੱਤੇ ਟਰੋਲ ਹੋਣ ਲੱਗੇ ਹਨ। ਅਸਲ ਵਿੱਚ ਭੱਜੀ ਨੇ ਆਪ੍ਰੇਸ਼ਨ ਬਲਿਊ ਸਟਾਰ ਦੀ 37ਵੀ ਵਰੇਗੰਢ ਮੌਕੇ ਉੱਤੇ ਹਰਿਮੰਦਰ ਸਾਹਿਬ ਦੇ ਅੰਦਰ ਮਾਰੇ ਗਏ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਸ਼ਰਧਾਂਜਲੀ ਦੀ ਇੱਕ ਸਟੋਰੀ ਪੋਸਟ ਕੀਤੀ ਹੈ। ਇਸ ਸਟੋਰੀ ਵਿੱਚ ਭਿੰਡਰਾਂ ਵਾਲੇ ਤੇ ਹੋਰਨਾਂ ਦੀ ਤਸਵੀਰ ਵਿੱਚ ‘ਪ੍ਰਣਾਮ ਸ਼ਹੀਦਾਂ ਨੂੰ’ ਲਿਖਿਆ ਹੋਇਆ ਹੈ।ਜਿਸ ਵਿੱਚ ਲਿਖਿਆ ਸੀ, ‘6 ਜੂਨ 1984 ਨੂੰ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਨੂੰ ਪ੍ਰਣਾਮ’। ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਉਨ੍ਹਾਂ ਨੂੰ ਮਾਫ਼ੀ ਮੰਗਣ ਲਈ ਕਿਹਾ।ਮਿਆਦੀਪਤਾ ਨਾਮ ਦੇ ਯੂਜ਼ਰ ਨੇ ਟਵਿਟਰ ’ਤੇ ਲਿਖਿਆ ਕਿ ਹਰਭਜਨ ਸਿੰਘ ਨੇ ਅਜਿਹਾ ਲਿਖ ਕੇ ਆਪਣੀ ਇੱਜ਼ਤ ਗੁਆ ਲਈ ਹੈ।“ਮੈਂ ਉਸ ਵੇਲੇ ਵੀ ਹੈਰਾਨ ਹੋਇਆ ਸੀ ਜਦੋਂ ਉਨ੍ਹਾਂ ਨੇ ਸ਼ਾਹਿਦ ਅਦਰੀਦੀ ਦੇ ਸਮਰਥਨ ’ਚ ਟਵੀਟ ਕੀਤਾ ਸੀ। ਚੰਗਾ ਹੋਇਆ ਕਿ ਉਸ ਵੇਲੇ ਉਨ੍ਹਾਂ ਨੇ ਮਾਫ਼ੀ ਮੰਗੀ। ਉਨ੍ਹਾਂ ਨੂੰ ਭਿੰਡਰਾਂਵਾਲੇ ਦੀ ਪ੍ਰਸ਼ੰਸਾ ਕਰਨ ਲਈ ਵੀ ਮਾਫੀ ਮੰਗਣੀ ਚਾਹੀਦੀ ਹੈ।”ਉਨ੍ਹਾਂ ਕਿਹਾ ਕਿ ਕੋਈ ਵੀ ਭਾਰਤੀ ਭਿੰਡਰਾਂਵਾਲਾ ਦਾ ਸਮਰਥਨ ਨਹੀਂ ਕਰ ਸਕਦਾ।Harbhajan Singh brutally trolled for calling Khalistani terrorist Bhindranwale 'martyr'ਭਿੰਡਰਾਂਵਾਲਾ ਨੇ ਕਿੰਨੇ ਹਿੰਦੂਆਂ ਨੂੰ ਮਾਰਿਆ, ਇਸ ਦੀ ਕੋਈ ਗਿਣਤੀ ਨਹੀਂ ਹੈ। ਭਾਰਤੀਆਂ ਵੱਲੋਂ ਦਿੱਤੇ ਪਿਆਰ ਦੀ ਕੀਮਤ ਹਰਭਜਨ ਸਿੰਘ ਤਰ੍ਹਾਂ ਚੁਕਾ ਰਹੇ ਹਨ ਭਿੰਡਰਾਂਵਾਲਾ ਦੇ ਕਾਰਨ ਪੰਜਾਬ ਦੇ ਲੋਕਾਂ ਨੂੰ ਮਿਲੇ ਦਰਦ ਨੂੰ ਕਿਵੇਂ ਭੁਲਾਇਆ ਜਾ ਸਕਦਾ ਹੈ।ਹਰਭਜਨ ਨੇ ਆਪਣੀ ਮਾਫ਼ੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਵੱਟਸਐਪ ਦੇ ਫਾਰਫਰਡ ਮੈਸੇਜ ਨੂੰ ਜਲਦਬਾਜ਼ੀ ਵਿੱਚ ਪੋਸਟ ਕਰ ਦਿੱਤਾ ਸੀ।ਉਨ੍ਹਾਂ ਨੇ ਅੱਗੇ ਲਿਖਿਆ, ‘ਇਹ ਮੇਰੀ ਗ਼ਲਤੀ ਸੀ ਅਤੇ ਮੈਂ ਇਸ ਨੂੰ ਸਵੀਕਾਰ ਕਰਦਾ ਹਾਂ। ਇਸ ਪੋਸਟ ਵਿੱਚ ਜਿਸ ਦੀ ਤਸਵੀਰ ਹੈ, ਮੈਂ ਉਨ੍ਹਾਂ ਦਾ ਕਿਸੇ ਵੀ ਤਰੀਕੇ ਨਾਲ ਸਮਰਥਨ ਨਹੀਂ ਕਰਦਾ। ਮੈਂ ਇੱਕ ਸਿੱਖ ਹਾਂ, ਜੋ ਦੇਸ਼ ਲਈ ਲੜੇਗਾ, ਨਾ ਕਿ ਦੇਸ਼ ਦੇ ਖ਼ਿਲਾਫ਼।””ਮੈਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨਾਂ ਸ਼ਰਤ ਮਾਫ਼ੀ ਮੰਗਦਾ ਹਾਂ। ਮੈਂ ਨਾ ਤਾਂ ਆਪਣੇ ਦੇਸ਼ ਵਾਸੀਆਂ ਦੇ ਖਿਲਾਫ ਕਿਸੇ ਸਮੂਹ ਦਾ ਸਮਰਥਨ ਕਰਦਾ ਹਾਂ ਅਤੇ ਨਾ ਹੀ ਕਦੇ ਕਰਾਂਗਾ।”“ਮੈਂ ਇਸ ਦੇਸ਼ ਲਈ 20 ਸਾਲਾਂ ਤੋਂ ਖੂਨ ਅਤੇ ਪਸੀਨਾ ਵਹਾਇਆ ਹੈ, ਮੈਂ ਕਦੇ ਵੀ ਕਿਸੇ ਵੀ ਚੀਜ਼ ਦਾ ਸਮਰਥਨ ਨਹੀਂ ਕਰਾਂਗਾ ਜੋ ਭਾਰਤ ਦੇ ਵਿਰੁੱਧ ਹੋਵੇਗੀ। ਜੈ ਹਿੰਦ।”
ਰਅਸਲ ਬੀਤੇ ਦਿਨੀਂ ਆਪ੍ਰੇਸ਼ਨ ਬਲੂ ਸਟਾਰ ਦੀ 37ਵੀਂ ਬਰਸੀ ਮੌਕੇ ਹਰਭਜਨ ਸਿੰਘ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇੱਕ ਫੋਟੋ ਸ਼ੇਅਰ ਕੀਤੀ ਸੀ।
ਉਨ੍ਹਾਂ ਨੇ ਹਾਲਾਂਕਿ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸਾਂਝੀ ਕੀਤੀ ਪੋਸਟ ‘ਚ ਭਿੰਡਰਾਂਵਾਲੇ ਦੇ ਨਾਮ ਦਾ ਸਪੱਸ਼ਟ ਤੌਰ ‘ਤੇ ਜ਼ਿਕਰ ਨਹੀਂ ਕੀਤਾ ਸੀ।
ਫਿਰ ਵੀ ਲਗਾਤਾਰ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋਣ ਕਾਰਨ ਉਨ੍ਹਾਂ ਨੇ ਮਾਫ਼ੀ ਮੰਗੀ।

Related Articles

Back to top button