Agriculture

Find out which is the least fuel consuming tractor, John Deere, Kubota or New Holland

ਟਰੈਕਟਰ ਖੇਤੀ ਲਈ ਬਹੁਤ ਜਰੂਰੀ ਹੁੰਦਾ ਹੈ ਅਤੇ ਹਰ ਕਿਸਾਨ ਚਾਹੁੰਦਾ ਹੈ ਕਿ ਉਹ ਵਧੀਆ ਤੋਂ ਵਧੀਆ ਟਰੈਕਟਰ ਖਰੀਦ ਸਕੇ। ਜਿਵੇਂ ਕਿ ਤੁਸੀ ਜਾਣਦੇ ਹੋ ਕਿ ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ ਅਤੇ ਜਿਆਦਾਤਰ ਲੋਕ ਖੇਤੀ ਨਾਲ ਆਪਣਾ ਪਰਵਾਰ ਪਾਲਦੇ ਹਨ। ਖੇਤੀ ਵਿੱਚ ਕਿਸਾਨਾਂ ਦਾ ਮੁੱਖ ਸਾਥੀ ਹੁੰਦਾ ਹੈ ਉਨ੍ਹਾਂ ਦਾ ਟਰੈਕਟਰ। ਪਰ ਟਰੈਕਟਰ ਖਰੀਦਦੇ ਸਮੇਂ ਸਭਤੋਂ ਪਹਿਲੀ ਗੱਲ ਆਉਂਦੀ ਹੈ ਸਹੀ ਟਰੈਕਟਰ ਦੀ ਚੋਣ ਕਰਨ ਦੀ।5050D Tractor | 5 Family Utility Tractors | John Deere Asiaਜਿਆਦਾਤਰ ਭਾਰਤੀ ਕਿਸਾਨ 50 ਤੋਂ 55 HP ਦੇ ਟਰੈਕਟਰ ਲੈਣਾ ਹੀ ਪਸੰਦ ਕਰਦੇ ਹਨ। ਕਿਉਂਕਿ ਇਸ ਨਾਲ ਖੇਤੀ ਦੇ ਨਾਲ ਨਾਲ ਲੋਡਿੰਗ ਦੇ ਕੰਮ ਵੀ ਕੀਤੇ ਜਾ ਸਕਦੇ ਹਨ। 55HP ਵਿੱਚ ਭਾਰਤ ਦੇ ਤਿੰਨ ਸਭਤੋਂ ਵਧੀਆ ਟਰੈਕਟਰ ਹਨ New Holland 3630, Kubota MU5501 ਅਤੇ John Deere 5310 ਟਰੈਕਟਰ। ਪਰ ਕਿਸਾਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੇਹੜਾ ਟਰੈਕਟਰ ਘੱਟ ਡੀਜ਼ਲ ਦੀ ਖਪਤ ਕਰਦਾ ਹੈ।Mahindra Sarpanch Plus tractor: M&M launches Sarpanch Plus tractor in  Maharashtra, Auto News, ET Autoਇਸ ਲਈ ਅੱਜ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਨ੍ਹਾਂ ਵਿਚੋਂ ਕਿਹੜਾ ਟਰੈਕਟਰ ਕਿੰਨੇ ਡੀਜ਼ਲ ਵਿੱਚ ਕਿੰਨਾ ਕੰਮ ਕਰਦਾ ਹੈ। ਯਾਨੀ ਕਿ ਕੇਹੜਾ ਟਰੈਕਟਰ ਘੱਟ ਤੇਲ ਵਿੱਚ ਜ਼ਿਆਦਾ ਕੰਮ ਕਰਦਾ ਹੈ। ਸਭਤੋਂ ਪਹਿਲਾਂ ਕੁਬੋਟਾ MU5501 ਟਰੈਕਟਰ ਬਾਰੇ ਗੱਲ ਕਰੀਏ ਤਾਂ ਇਹ ਟਰੈਕਟਰ ਰੋਟਾਵੇਟਰ ਦਾ ਇਸਤੇਮਾਲ ਕਰਨ ਉੱਤੇ ਕਰੀਬ 10 ਮਿੰਟ ਵਿੱਚ ਇੱਕ ਲੀਟਰ ਤੋਂ ਜ਼ਿਆਦਾ ਡੀਜ਼ਲ ਦੀ ਖਪਤ ਕਰਦਾ ਹੈ।Buy Mahindra & Mahindra, target Rs 910: Ashish Chaturmohtaਇਸੇ ਤਰ੍ਹਾਂ New Holland 3630 ਟਰੈਕਟਰ ਬਾਰੇ ਗੱਲ ਕਰੀਏ ਤਾਂ ਇਹ ਰੋਟਾਵੇਟਰ ਦੇ ਇਸਤੇਮਾਲ ਉੱਤੇ 10 ਮਿੰਟ ਵਿੱਚ ਲਗਭਗ 1400ml ਡੀਜ਼ਲ ਦੀ ਖਪਤ ਕਰਦਾ ਹੈ ਯਾਨੀ ਕਿ ਕੁਬੋਟਾ ਤੋਂ ਜਿਆਦਾ। ਇਸ ਤੋਂ ਬਾਅਦ John Deere 5310 ਟਰੈਕਟਰ ਦੀ ਗੱਲ ਕਰੀਏ ਤਾਂ ਇਹ ਉਸੇ ਖੇਤ ਵਿੱਚ 10 ਮਿੰਟ ਤੱਕ ਰੋਟਾਵੇਟਰ ਦੇ ਇਸਤੇਮਾਲ ਉੱਤੇ 1580 ml ਡੀਜ਼ਲ ਖਾਂਦਾ ਹੈ। ਹੈਰੋ ਦੇ ਇਸਤੇਮਾਲ ਨਾਲ ਡੀਜ਼ਲ ਦੀ ਖਪਤ ਜਾਣਨ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button