Latest

FAU:G ਗੇਮ,PUB G ਦੇ ਬਦਲ ਲਈ ਭਾਰਤ ਨੇ ਤਿਆਰ ਕੀਤੀ !

ਪਿਛਲੇ ਦਿਨੀਂ ਭਾਰਤ ਸਰਕਾਰ ਵੱਲੋਂ 118 ਚੀਨੀ Apps ਬੈਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ‘ਚ ਸਭ ਤੋਂ ਵੱਧ ਮਸ਼ਹੂਰ ਗੇਮਿੰਗ ਐਪ PUB G ਵੀ ਸ਼ਾਮਲ ਸੀ। ਭਾਰਤ ਸਰਕਾਰ ਦੇ ਇਸ ਗੇਮ ਨੂੰ ਬੈਨ ਕਰਨ ਦੇ ਫੈਸਲੇ ਨੇ ਦੇਸ਼ ਅੰਦਰ ਦੇ ਨੌਜਵਾਨਾਂ ਨੂੰ ਆਪਣਾ ਖੁਦ ਬੈਟਲ ਰੋਇਲ ਗੇਮ ਤਿਆਰ ਕਰਨ ਦਾ ਮੌਕਾ ਦਿੱਤਾ ਹੈ। nCore ਗੇਮਸ ਭਾਰਤ ਵੱਲੋਂ ਤਿਆਰ PUB-G ਵਰਗੀ ਹੀ ਇੱਕ ਗੇਮ ਤਿਆਰ ਕੀਤੀ ਗਈ ਹੈ, Imageਇਸ ਗੇਮ ਦਾ ਨਾਮ ਹੈ FAU:G ਯਾਨੀ ਫੀਅਰਲੈਸ ਐਂਡ ਯੂਨਾਈਟਡ: ਗਾਰਡਸ।ਇਸ ਗੇਮ ਦੇ ਨਿਰਮਾਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਨਿਰਭਰ ਐਪ ਦੇ ਨਾਅਰੇ ਨੂੰ ਹੁੰਗਾਰਾ ਦਿੱਤਾ ਹੈ। ਇਹ ਗੇਮ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਸਲਾਹ ਹੇਠ ਤਿਆਰ ਕੀਤੀ ਗਈ ਹੈ। ਫਿਲਹਾਲ ਇਸ ਗੇਮ ਬਾਰੇ ਕੁੱਝ ਵਧੇਰੇ ਜਾਣਕਾਰੀ ਤਾਂ ਨਹੀਂ ਹੈ ਪਰ ਇਸ ਨੂੰ ਬੈਨ PUB G ਦਾ ਬਦਲ ਦੱਸਿਆ ਜਾ ਰਿਹਾ ਹੈ। ਇਸ ਗੇਮ ਦਾ 20% ਨੈੱਟ ਰੈਵੀਨਿਊ @BharatKeVeer ਟਰੱਸਟ ਨੂੰ ਦਾਨ ਕੀਤਾ ਜਾਵੇਗਾ।

Related Articles

Back to top button