Agriculture

Farmers will earn double profit from wheat, magic wand in hand

ਦੇਸ਼ ਦੇ ਬਹੁਤ ਸਾਰੇ ਕਿਸਾਨ ਸਿਰਫ ਰਵਾਇਤੀ ਖੇਤੀ ਉੱਤੇ ਨਿਰਭਰ ਹਨ। ਅਜਿਹੇ ਵਿੱਚ ਕਿਸਾਨ ਇਹ ਸੋਚਦਾ ਹੈ ਕਿ ਉਹ ਕਣਕ ਦੀਆਂ ਚੰਗੀਆ ਕਿਸਮਾਂ ਦੀ ਖੇਤੀ ਕਰੇ ਤਾਂ ਜੋ ਚੰਗੀ ਫਸਲ ਲੈ ਸਕੇ। ਦੱਸ ਦੇਈਏ ਕਿ ਕਣਕ ਦੀ ਬਿਜਾਈ ਦਾ ਸਮਾਂ ਜਿਆਦਾਤਰ ਗੰਨੇ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਦਾ ਹੈ।ਹਰ ਵਾਰ ਕਣਕ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਦੇ ਸਾਹਮਣੇ ਸਭਤੋਂ ਵੱਡਾ ਅਤੇ ਪਹਿਲਾ ਕੰਮ ਕਣਕ ਦੀ ਵਧੀਆ ਤੋਂ ਵਧੀਆ ਕਿਸਮ ਚੁਣਨਾ ਹੁੰਦਾ ਹੈ ਜਿਸਦੇ ਨਾਲ ਉਨ੍ਹਾਂ ਨੂੰ ਜਿਆਦਾ ਮੁਨਾਫ਼ਾ ਮਿਲੇ। ਇਸੇ ਲਈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਕਿਸਾਨਾਂ ਨੂੰ ਕਾਲੀ ਕਣਕ ਦੀ ਖੇਤੀ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਫ੍ਰੀ ਬੀਜ ਵੀ ਵੰਡ ਰਹੇ ਹਨ।ਇਨ੍ਹਾਂ ਨੇ ਪਿਛਲੇ ਸਾਲ ਕਈ ਕਿਸਾਨਾਂ ਕਾਲੀ ਕਣਕ ਦਾ ਬੀਜ ਦਿੱਤਾ ਸੀ ਅਤੇ ਹੁਣ ਉਹ ਕਿਸਾਨ ਇਸਦੇ ਬੀਜ ਨੂੰ ਅੱਗੇ ਹੋਰਾਂ ਕਿਸਾਨਾਂ ਨੂੰ ਮੁਫ਼ਤ ਵਿੱਚ ਵੰਡਣਗੇ। ਤੁਹਾਨੂੰ ਦੱਸ ਦੇਈਏ ਕਿ ਕਾਲੀ ਕਣਕ ਕਿਸਾਨਾਂ ਦੀ ਕਿਸਮਤ ਬਦਲ ਸਕਦੀ ਹੈ ਕਿਉਂਕਿ ਕਿਸਾਨ ਕਾਲੀ ਕਣਕ ਦੀ ਖੇਤੀ ਬਿਨਾ ਕਿਸੇ ਕੈਮੀਕਲ ਤੋਂ ਜੈਵਿਕ ਤਰੀਕੇ ਨਾਲ ਕਰ ਸਕਦੇ ਹਨ ਜਿਸ ਨਾਲ ਉਨ੍ਹਾਂ ਦਾ ਖਰਚਾ ਘੱਟ ਅਤੇ ਬੱਚਤ ਜਿਆਦਾ ਹੋਵੇਗੀ।ਆਟੇ ਦੀ ਗੱਲ ਕੀਤੀ ਜਾਵੇ ਤਾਂ ਇਸ ਕਣਕ ਦਾ ਆਟਾ 120 ਰੁਪਏ ਤੋਂ 150 ਰੁਪਏ ਪ੍ਰਤੀ ਕਿੱਲੋ ਵਿਕਦਾ ਹੈ ਅਤੇ ਇਸੇ ਤਰਾਂ ਕਿਸਾਨਾਂ ਦੀ ਕਾਲੀ ਕਣਕ ਵੀ ਬਹੁਤ ਚੰਗੇ ਭਾਅ ਤੇ ਵਿਕੇਗੀ। ਇਸੇ ਤਰਾਂ ਇਸ ਕਣਕ ਦੇ ਆਟੇ ਦੇ ਹੋਰ ਵੀ ਕਈ ਸਿਹਤ ਸਬੰਧੀ ਵੱਡੇ ਫਾਇਦੇ ਹਨ ਜਿਵੇਂ ਕਿ ਕੈਂਸਰ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਇਹ ਬਹੁਤ ਲਾਭਦਾਇਕ ਹੁੰਦਾ ਹੈ।

Related Articles

Back to top button