Farmers surround Harsimrat Badal’s vehicle

ਖੇਤੀ ਕਾਨੂੰਨਾ ਦੇ ਚਲਦਿਆ ਕਿਸਾਨਾ ਦੇ ਗ਼ੁੱਸੇ ਲੀਡਰਾ ਦੇ ਖਿਲਾਫ ਸੱਤਵੇ ਅਸਮਾਨ ਤੇ ਪੁੱਜੇ ਹੋਏ ਹਨ ਬੇਸ਼ੱਕ ਅਕਾਲੀ ਦਲ ਖੇਤੀ ਕਾਨੂੰਨਾ ਦੇ ਰੋਸ ਚ ਗੱਠਜੋੜ ਤੋੜਨ ਅਤੇ ਮੰਤਰੀ ਦੀ ਕੁਰਸੀ ਛੱਡਣ ਦਾ ਦਾਅਵਾ ਕਰਦਾ ਹੈ ਪਰ ਫਿਰ ਵੀ ਉਹਨਾਂ ਨੂੰ ਕਿਸਾਨਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਦੌਰਾਨ ਮਾਨਸਾ ਪਹੁੰਚੀ ਹਰਸਿਮਰਤ ਕੌਰ ਬਾਦਲ ਨੂੰ ਇਕ ਵਾਰ ਫਿਰ ਕਿਸਾਨਾ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਇਸ ਮੌਕੇ ਸੈਂਕੜਿਆਂ ਦੀ ਗਿਣਤੀ ਵਿਚ ਲੋਕਾਂ ਨੇ ਦੌਰੇ ਦੌਰਾਨ ਜਿੱਥੇ ਨਾਅਰੇਬਾਜ਼ੀ ਕੀਤੀ ਉੱਥੇ ਹੀ ਉਨ੍ਹਾਂ ਦੇ ਕਾਫਲੇ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੀ ਮੁਸਤੈਦੀ ਕਾਰਨ ਉਨ੍ਹਾਂ ਦੇਕਾਫਲੇ ਨੂੰ ਸੁਰੱਖਿਅਤ ਅੱਗੇ ਭੇਜਿਆ ਗਿਆ ਇਹ ਦੌਰਾ ਉਨ੍ਹਾਂ ਦਾ ਅੱਜ ਮਾਨਸਾ ਦੇ ਪਿੰਡਾਂ ਵਿਚ ਸ਼ਹੀਦ ਹੋਏ ਕਿਸਾਨਾਂ ਅਤੇ ਮਿ੍ਰਤਕਾ ਦੇ ਪਰਿਵਾਰਕ ਮੈਂਬਰਾ ਨਾਲ ਹਮਦਰਦੀ ਪ੍ਰਗਟ ਕਰਨ ਲਈ ਪ੍ਰੋਗਰਾਮ ਰੱਖਿਆ ਹੋਇਆ ਸੀ ਇਸ ਦੌਰਾਨ ਪਿੰਡਾਂ ਅੰਦਰ ਭਾਰੀ ਪੁਲਿਸ ਫੋਰਸ ਤਾਈਨਾਤ ਕੀਤੀ ਹੋਈ ਸੀ ਪਰ ਕਿਸਾਨਾਂ ਦੇ ਭਾਰੀ ਵਿਰੋਧ ਕਾਰਨ ਤਹਿ ਕੀਤੇ ਗਏ ਸੱਤ ਪਿੰਡਾਂ ਦੇ ਪ੍ਰੋਗਰਾਮਾਂ ਵਿਚੋਂ ਸਿਰਫ ਤਿੰਨ ਪਿੰਡਾਂ ਤੱਕ ਹੀ ਉਹ ਜਾ ਸਕੇ ਜਾਣਕਾਰੀ ਅਨੁਸਾਰ ਕਿਸਾਨੀ ਅੰਦੋਲਨ ਦੌਰਾਨ ਸ਼ ਹੀ ਦ ਹੋਏ ਕਿਸਾਨਾ ਦੇਪਿੰਡਾਂ ਦੇ ਲੋਕਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਡਕੋਦਾ ਅਤੇ ਕਾਦੀਆਂ ਜਥੇਬੰਦੀਆ ਵੱਲੋਂ ਬੀਬਾ ਹਰਸਿਮਰਤ ਕੌਰ ਬਾਦਲ ਦਾ ਭਾਰੀ ਵਿਰੋਧ ਕੀਤਾ ਗਿਆ ਦੱਸ ਦਈਏ ਕਿ ਜਦੋ ਦੇਸ਼ ਦੀ ਭਾਜਪਾ ਸਰਕਾਰ ਵੱਲੋ ਇਹ ਖੇਤੀ ਬਿੱਲ ਲਿਆਂਦੇ ਗਏ ਸਨ ਉਸ ਸਮੇ ਅਕਾਲੀ ਦਲ ਭਾਜਪਾ ਨਾਲ ਭਾਈਵਾਲ ਸੀ ਤੇ ਪਹਿਲਾ ਪਹਿਲ ਇਹਨਾਂ ਕਾਨੂੰਨਾ ਦੇ ਹੱਕ ਵਿੱਚ ਸੀ ਪਰ ਪੰਜਾਬ ਦੇ ਕਿਸਾਨਾ ਵੱਲੋ ਵੱਡੇ ਪੱਧਰ ਤੇ ਕਾਨੂੰਨਾ ਦਾ ਵਿਰੋਧ ਕਰਨ ਤੇ ਅਕਾਲੀ ਦਲ ਵੱਲੋ ਇਹਨਾਂ ਕਾਨੂੰਨਾ ਨੂੰ ਕਿਸਾਨ ਵਿਰੋਧੀ ਦੱਸਣਾ ਸ਼ੁਰੂ ਕਰ ਦਿੱਤਾ ਗਿਆ ਸੀ ਹੋਰ ਜਾਣਕਾਰੀ ਲਈ ਪੋਸਟ ਦੇ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ