Agriculture

Farmers ready to talk on these 4 issues

ਕਿਸਾਨਾਂ ਨੇ ਮੋਦੀ ਸਰਕਾਰ ਦੇ ਨਹਿਲੇ ਤੇ ਦਹਿਲਾ ਮਾਰ ਦਿੱਤਾ ਹੈ ਮੋਦੀ ਸਰਕਾਰ ਦੇ ਮੰਤਰੀ ਅਕਸਰ ਇਹ ਗੱਲ ਕਹਿੰਦੇ ਹਨ ਕੇ ਅਸੀਂ ਤਾ ਗੱਲ ਬਾਤ ਲਈ ਤਿਆਰ ਹਾਂ ਪਰ ਕਿਸਾਨ ਨਹੀਂ ਮੰਨ ਰਹੇ ਤੇ ਸਿਰਫ ਹਾਂ ਤੇ ਨਾਂਹ ਤੇ ਹੀ ਅੜੇ ਹੋਏ ਹਨ। ਅਜਿਹੇ ਵਿੱਚ ਹੁਣ ਕਿਸਾਨਾਂ ਨੇ ਆਪਣਾ ਜਵਾਬ ਦੇ ਦਿੱਤਾ ਹੈ ਅਤੇ ਗੱਲ ਬਾਤ ਲਈ ਤਿਆਰ ਹੋ ਗਏ ਹਨ ।ਕਿਸਾਨ 29 ਦਿਸੰਬਰ ਨੂੰ ਗੱਲ ਬਾਤ ਲਈ ਤਿਆਰ ਹੋ ਗਏ ਹਨ ਪਰ ਕਿਸਾਨਾਂ ਨੇ ਬੜੀ ਚਲਾਕੀ ਨਾਲ ਅਜਿਹੇ ਮੁੱਦੇ ਛੇੜੇ ਹਨ ਜਿਨ੍ਹਾਂ ਦਾ ਹੱਲ ਕੱਢਣਾ ਮੋਦੀ ਸਰਕਾਰ ਵਾਸਤੇ ਉਨ੍ਹਾਂ ਹੀ ਮੁਸ਼ਕਿਲ ਹੋਵੇਗਾ ਜਿਨ੍ਹਾਂ ਕੇ ਖੇਤੀ ਬਿੱਲ ਵਾਪਿਸ ਲੈਣਾ ।ਕਿਸਾਨਾਂ ਨੇ 29 ਦਿਸੰਬਰ ਨੂੰ ਗੱਲ ਬਾਤ ਲਈ ਮੁਖ ਤੌਰ ਤੇ ਚਾਰ ਸ਼ਰਤਾਂ ਰੱਖੀਆਂ ਹਨ । ਕਿਸਾਨਾਂ ਦਾ ਕਹਿਣਾ ਹੈ ਕੇ ਜੇਕਰ ਸਰਕਾਰ ਇਹ ਚਾਰ ਸ਼ਰਤਾਂ ਮੰਨ ਲਵੇਗੀ ਤਾਂ ਹੀ ਅਗਲੀ ਗੱਲ ਹੋ ਸਕੇਗੀ ।ਇਹ ਚਾਰ ਮੁੱਦੇ ਹਨ1.ਕੇਂਦਰ ਸਰਕਾਰ ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਮੁਅੱਤਲ ਕਰਨ ਲਈ ਅਪਨਾਏ ਜਾਣ ਵਾਲੀ ਕਾਰਜ ਢੰਗ ਦੱਸੇ2. ਸਾਰੇ ਕਿਸਾਨਾਂ ਅਤੇ ਖੇਤੀਬਾੜੀ ਵਸਤਾਂ ਲਈ ਰਾਸ਼ਟਰੀ ਕਿਸਾਨ ਕਮਿਸ਼ਨ ਦੁਆਰਾ ਸੁਝਾਏ ਲਾਭਦਾਇਕ MSP ਦੀ ਕਾਨੂੰਨੀ ਗਾਰੰਟੀ ਦੇਣ ਦਾ ਤਰੀਕਾ ਤੇ ਹੱਲ3 .ਹਵਾ ਪ੍ਰਦੂਸ਼ਣ ਲਈ ਬਣਾਏ ਗਏ ਕਾਨੂੰਨ ਵਿਚੋਂ ਕਿਸਾਨਾਂ ਨੂੰ ਬਾਹਰ ਰੱਖਣ4 .ਬਿਜਲੀ ਕਾਨੂੰਨ 2020 ਵਿੱਚ ਕਿਸਾਨਾਂ ਤੇ ਲੱਗਣ ਵਾਲਿਆਂ ਪਾਬੰਦੀਆਂ ਨੂੰ ਦੂਰ ਹਟਾਇਆ ਜਾਵੇ ਅੰਤ ਵਿੱਚ ਕਿਸਾਨਾਂ ਨੇ ਕਿਹਾ ਕੇ ਅਸੀ ਫਿਰ ਦੋਹਰਾਦੇ ਹਾਂ ਕਿਸਾਨ ਸੰਗਠਨ ਖੁੱਲੇ ਮਨ ਨਾਲ ਗੱਲ ਬਾਤ ਕਰਨ ਲਈ ਹਮੇਸ਼ਾ ਤਿਆਰ ਰਹੇ ਹਨ ਅਤੇ ਰਹੇਂਗੇ ਇਸ ਤਰਾਂ ਹੁਣ ਕਿਸਾਨਾਂ ਨੇ ਗੇਂਦ ਦੁਬਾਰਾ ਸਰਕਾਰ ਦੇ ਪੱਲੇ ਵਿੱਚ ਸੁੱਟ ਦਿਤੀ ਹੈ ਹੁਣ ਦੇਖਦੇ ਹਾਂ ਕੇ ਇਹਨਾਂ ਮੁਦਿਆਂ ਤੇ ਸਰਕਾਰ ਦਾ ਕਿਸਾਨਾਂ ਨੂੰ ਕਿ ਜਵਾਬ ਆਉਂਦਾ ਹੈ ਕੇ ਸਰਕਾਰ ਇਹਨਾਂ ਗੱਲਾਂ ਨੂੰ ਮੰਨੇਗੀ ਜਾ ਫਿਰ ਪਹਿਲਾਂ ਦੀ ਤਰਾਂ ਫੇਰ ਗੱਲ ਲਮਕ ਜਾਵੇਗੀ ।

Related Articles

Back to top button