LatestUncategorized

Farmers in Hisar lathicharged, chaduni bole, government deliberately caught up with farmers

ਤਿੰਨ ਖੇਤੀ ਕਾਨੂੰਨਾਂ ਨੂੰ ਲੈਕੇ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਅੱਜ ਹਿਸਾਰ ‘ਚ ਕਿਸਾਨਾਂ ‘ਤੇ ਲਾਠੀਚਾਰਜ ਹੋਇਆ। ਇਸ ਬਾਰੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਅੱਜ ਹਿਸਾਰ ‘ਚ ਕਿਸਾਨਾਂ ਤੇ ਪਲਾਸਟਿਕ ਦੀਆਂ ਗੋਲ਼ੀਆਂ ਚਲਾਈਆਂ ਗਈਆਂ ਤੇ ਅੱਥਰੂ ਗੈਸ ਦੇ ਗੋਲ਼ੇ ਦਾਗੇ ਗਏ।Farmers beat up DSP and police to protest against CM Manohar Lal in Hisarਸੈਂਕੜੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਵੀ ਲੱਗੀਆਂ ਹਨ। ਗੁਰਨਾਮ ਸਿੰਘ ਚੜੂਨੀ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਜੇਕਰ ਕੋਵਿਡ-19 ਦੌਰਾਨ ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ ਹੈ ਤਾਂ ਉਦਘਾਟਨ ਸਮਾਗਮ ‘ਚ 500 ਲੋਕ ਇਕੱਠੇ ਕਿਉਂ ਹੋ ਰਹੇ ਹਨ। ਉਦਘਾਟਨ ਆਨਲਾਈਨ ਵੀ ਹੋ ਸਕਦਾ ਹੈ।ਉਨ੍ਹਾਂ ਕਿਹਾ ਸਰਕਾਰ ਕਿਸਾਨਾਂ ਨਾਲ ਪੰਗੇ ਕਿਉਂ ਲੈ ਰਹੀ ਹੈ। ਗੁਰਨਾਮ ਸਿੰਘ ਚੜੂਨੀ ਨੇ ਸਰਕਾਰ ‘ਤੇ ਕੋਰੋਨਾ ਫੈਲਾਉਣ ਤੇ ਦੰਗੇ ਕਰਵਾਉਣ ਦੇ ਗੰਭੀਰ ਇਲਜ਼ਾਮ ਲਾਏ।Farmer Protest Cm In Hisar - सीएम का विरोध करने के लिए काले झंडे लेकर  पहुंचे किसान - Hisar Newsਉਨ੍ਹਾਂ ਕਿਹਾ ਬੀਜੇਪੀ ਤੇ ਜੇਜੇਪੀ ਲੀਡਰ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕਰ ਰਹੇ ਹਨ।ਚੜੂਨੀ ਨੇ ਕਿਹਾ ਅਸੀਂ ਮਰਦੇ ਦਮ ਤਕ ਇਨ੍ਹਾਂ ਦਾ ਮੁਕਾਬਲਾ ਕਰਾਂਗੇ। ਇਨ੍ਹਾਂ ਨੂੰ ਕਿਸੇ ਵੀ ਹਾਲਾਤ ‘ਚ ਦਾਖਲ ਨਹੀਂ ਹੋਣ ਦੇਵਾਂਗੇ। ਦੱਸ ਦੇਈਏ ਕਿ ਕਿਸਾਨਾਂ ਨੇ ਬੀਜੇਪੀ ਤੇ ਜੇਜੇਪੀ ਲੀਡਰਾਂ ਦੇ ਵਿਰੋਧ ਦਾ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ।

Related Articles

Back to top button