Farmers angry with these tractor companies, appeal for boycott

ਪੂਰੇ ਭਾਰਤ ਵਿਚ ਚੱਲ ਰਹੇ ਇਸ ਕਿਸਾਨੀ ਅੰਦੋਲਨ ਨੂੰ ਦੇਸ਼ ਦੇ ਹਰ ਵਰਗ ਨੇ ਸਮਰਥਨ ਦਿੱਤਾ ਹੈ। ਪਰ ਫਿਰ ਵੀ ਬੌਲੀਵੁੱਡ ਅਤੇ ਸਿੱਖ ਇਤਿਹਾਸ ਤੇ ਫ਼ਿਲਮਾਂ ਕਮਾ ਕੇ ਪੈਸਾ ਕਮਾਉਣ ਵਾਲੇ ਐਕਟਰਾਂ ਨੇ ਕਿਸਾਨਾਂ ਨੂੰ ਨਿਰਾਸ਼ ਕੀਤਾ ਹੈ। ਇਸੇ ਦੌਰਾਨ ਇਕ ਕਿਸਾਨ ਵੀਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੌਲੀਵੁੱਡ ਅਤੇ ਟਰੈਕਟਰ ਕੰਪਨੀਆਂ ਦੀ ਪੋਲ ਖੋਲ੍ਹ ਦਿੱਤੀ ਹੈ।ਇਸ ਕਿਸਾਨ ਵੀਰ ਦਾ ਕਹਿਣਾ ਹੈ ਕਿ ਉਹ ਆਪਣੇ 9 ਸਾਲ ਦੇ ਬੇਟੇ ਨੂੰ ਆਪਣੇ ਨਾਲ ਲੈ ਕੇ ਆਇਆ ਹੈ ਕਿਉਂਕਿ ਇਹ ਅੰਦੋਲਨ ਮੁੜਕੇ ਜ਼ਿੰਦਗੀ ਵਿੱਚ ਫਿਰ ਕਦੇ ਨਹੀਂ ਆਉਣਾ । ਅਜਿਹਾ ਸਬੱਬ ਸ਼ਇਦ ਹੀ ਬਣਿਆ ਹੋਵੇ ਜਦੋਂ ਇੰਨੀ ਵੱਡੀ ਗਿਣਤੀ ਵਿਚ ਲੋਕ ਆਪਣੇ ਹੱਕਾਂ ਲਈ ਇਕੱਠੇ ਲੜ ਰਹੇ ਹਨ ।ਪਰ ਇਸ ਕਿਸਾਨ ਵੀਰ ਨੇ ਕੁਝ ਸਵਾਲ ਉਨ੍ਹਾਂ ਟਰੈਕਟਰ ਕੰਪਨੀਆਂ ਤੇ ਵੀ ਉਠਾਏ ਜੋ ਕਿਸਾਨਾਂ ਤੋਂ ਹੀ ਅਰਬਾਂਪਤੀ ਬਣੇ ਹਨ ਪਰ ਅੱਜ ਉਹ ਕਿਸਾਨਾਂ ਨਾਲ ਨਹੀਂ ਖੜ੍ਹੇ ਨਾ ਉਹਨਾਂ ਨੇ ਕਿਸਾਨਾਂ ਦੀ ਕੋਈ ਮਦਦ ਕੀਤੀ ਤੇ ਨਾ ਕਿਸਾਨਾਂ ਦੇ ਹੱਕ ਵਿਚ ਕੋਈ ਗੱਲ ਕਹੀ ।ਜਿਵੇਂ ਕਿ ਮਹਿੰਦਰਾ ਕੰਪਨੀ ਦੇ ਮਾਲਕ ਅਨਿਲ ਮਹਿੰਦਰਾ ਅਤੇ ਸੋਨਾਲਿਕਾ ਕੰਪਨੀ ਦੇ ਮਾਲਕ ਮਿੱਤਲ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਵੀ ਬਿਆਨ ਨਹੀਂ ਦਿੱਤਾ। ਸਿਰਫ ਇਹੀ ਨਹੀਂ ਬਾਕੀ ਟਰੈਕਟਰ ਕੰਪਨੀਆਂ ਜਿਵੇ ਕੇ ਜੋਨਡਿਯਾਰ,ਫਾਰਮਟ੍ਰੈਕ,ਨਿਊ ਹੌਲੈਂਡ ਆਦਿ ਕੰਪਨੀਆਂ ਹਨ ਜਿਨ੍ਹਾਂ ਨੂੰ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਸੀ ।ਇਸ ਕਿਸਾਨ ਵੀਰ ਦਾ ਕਹਿਣਾ ਸੀ ਕਿ ਜਿਹੜੀਆਂ ਕੰਪਨੀਆਂ ਅਜਿਹਾ ਕਰ ਰਹੀਆਂ ਹਨ ਉਨ੍ਹਾਂ ਨੂੰ ਬਾਈਕਾਟ ਕਰੋ ਕਿਸਾਨਾਂ ਦਾ ਹੱਕ ਪੂਰਨ ਵਾਲੀਆਂ ਕੰਪਨੀਆਂ ਨੂੰ ਹੀ ਅੱਗੇ ਲੈ ਕੇ ਆਊਂ।ਇਸ ਤੋਂ ਇਲਾਵਾ ਉਨ੍ਹਾਂ ਨੇ ਮੋਦੀ ਵੱਲੋਂ ਪਾਏ ਗਏ ਅਠਾਰਾਂ ਹਜ਼ਾਰ ਕਰੋਡ਼ ਰੁਪਏ ਦੀ ਵੀ ਗੱਲ ਕੀਤੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਦੀਆਂ ਜਿਉਂ ਮੰਡੀਆਂ ਖੋਲ੍ਹਦਾ ਤਾਂ ਚੰਗਾ ਹੋਣਾ ਸੀ ਪਰ ਉਹ ਕਿਸਾਨਾਂ ਨੂੰ ਅਜਿਹੇ ਭਰਮ ਵਿਚ ਪਾਉਣਾ ਚਾਹੁੰਦਾ ਹੈ ਕਿਉਂ ਕਿਸਾਨਾਂ ਦਾ ਬਹੁਤ ਵੱਡਾ ਭਲਾ ਕਰ ਰਹੇ ਹਨ ਪਰ ਅਸਲ ਵਿੱਚ ਉਹ ਮੰਡੀਆਂ ਬੰਦ ਕਰਕੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕਰਨਾ ਚਾਹੁੰਦਾ ਹੈ।ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਵੀਡੀਓ ਦੇਖੋ