Facebook ਤੇ Instagram ਨੂੰ ਸਿਖਾਇਆ ਸਬਕ | #Sikh Hashtag | Surkhab TV

ਫੇਸਬੁੱਕ ਤੇ ਇੰਸਟਾਗ੍ਰਾਮ ‘ਤੇ ਉਪਭੋਗਤਾਵਾਂ ਨੇ ਪਿਛਲੇ 24 ਘੰਟਿਆਂ ਵਿੱਚ ਸ਼ਿਕਾਇਤ ਕੀਤੀ ਹੈ ਕਿ ਸੋਸ਼ਲ ਸਾਈਟਾਂ ਨੇ #ਸਿੱਖ ਨੂੰ ਬਲਾਕ ਕਰ ਰੱਖਿਆ ਜਦੋਂ ਸਿੱਖ ਕਮਿਊਨਿਟੀ ਸਾਕਾ ਨੀਲਾ ਤਾਰਾ ਨੂੰ ਯਾਦ ਕਰ ਰਹੀ ਸੀ। ਤੇ ਇਸ # ਦੀ ਵਰਤੋਂ ਹੋਣੀ ਸੀ ..ਸਿੱਖ ਪ੍ਰੈਸ ਐਸੋਸੀਏਸ਼ਨ ਨੇ ਵੀ ਕਿਹਾ ਕਿ, “ਉਸੇ ਹਫਤੇ ਦੌਰਾਨ, ਟਵਿੱਟਰ ‘ਤੇ #Neverforget1984 ਟ੍ਰੈਂਡ ਕਰ ਰਿਹਾ ਸੀ, ਇਸੇ ਦੌਰਾਨ ਇੰਸਟਾਗਰਾਮ ਨੇ ਸਿੱਖਾਂ ਤੇ ਹੋਏ 1984 ਦੇ ਅੱਤਿਆਚਾਰਾਂ ਦੀ ਸੱਚਾਈ ਨੂੰ ਦਬਾਉਣ ਦੀ ਸਾਜ਼ਿਸ਼ ਰਚੀ ਹੈ 27 ਮਿਲੀਅਨ ਲੋਕਾਂ ਦੇ ਵਿਸ਼ਵਾਸ਼ ਨੂੰ ਸੈਂਸਰ ਕਰਕੇ।
ਇਸ # ਨੂੰ ਲੈਕੇ ਖਾਲਸਾ ਏਡਦੇ ਮੁਖੀ ਰਵੀ ਸਿੰਘ ਤੇ ਲੇਖਿਕਾ ਰੂਪੀ ਕੌਰ ਨੇ ਵੀ ਪੋਸਟ ਪਾਕੇ ਇਸ ਗੱਲ ਦਾ ਵਿਰੋਧ ਕੀਤਾ ਸੀ ..ਇਸ ਤੋਂ ਬਾਅਦ ਇੰਸਟਾਗ੍ਰਾਮ ਨੇ ਕਿਹਾ ਕਿ ਉਹ ਇਸ ਸਬੰਧੀ ਘੋਖ ਕਰ ਰਹੇ ਹਨ ..ਤੇ ਇਸ ਨੂੰ unblock ਕਰ ਦਿੱਤੋ ਗਿਆ ਹੈ ..ਦਸ ਦੇਈਏ ਕਿ ਇੰਟਾਗ੍ਰਾਮ ਤੇ ਫੇਸਬੁੱਕ ਦੋਵੇਂ ਮਾਰਕ ਜ਼ੁਕਰਬੁਰਗ ਦੇ ਹਨ ..ਇੰਟਾਗ੍ਰਾਮ ਤੇ ਫੇਸਬੁੱਕ ਨੇ ਇਸ ਨੂੰ ਕੋਈ ਤਕਨੀਕੀ ਗਲਤੀ ਮਨਿਆ ਹੈ .. ਓਹਨਾ ਸਿੱਖ ਕਮਿਊਨਟੀ ਤੋਂ ਮਾਫੀ ਮੰਗੀ ਹੈ ..