Latest

Exploitation of 200 Dalit workers who went to build Hindu temples in US, case registered

ਅਮਰੀਕਾ ‘ਚ ਹਿੰਦੂ ਮੰਦਿਰ ਨਿਊ ਜਰਸੀ ‘ਚ 200 ਦੇ ਕਰੀਬ ਭਾਰਤੀ ਦਲਿਤ ਮਜ਼ਦੂਰਾਂ ਦੇ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਹੈ। ਭਾਰਤ ਤੋਂ ਲਿਆਂਦੇ ਗਏ ਇਨ੍ਹਾਂ ਦਲਿਤ ਮਜ਼ਦੂਰਾਂ ਤੋਂ 12 ਘੰਟੇ ਤੋਂ ਵੀ ਵਧ ਸਮਾਂ ਮਜ਼ਦੂਰੀ ਕਰਵਾਈ ਜਾਂਦੀ ਸੀ। 6 ਲੋਕਾਂ ਵਲੋਂ ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ Homeland Security, FBI and labor Department ਨੇ ਭਾਰੀ ਫੋਰਸ ਨਾਲ ਛਾਪਾ ਮਾਰਿਆ।Indian workers allege 'forced labour', other violations by religious sect at temple site in USਮੰਦਿਰ ‘ਚ 200 ਦਲਿਤਾਂ ਨੂੰ ਗੁਲਾਮ ਬਣਾਕੇ ਰੱਖਿਆ ਹੋਇਆ ਸੀ ਤੇ ਉਨ੍ਹਾਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ। ਇਸ ਸੰਬਧੀ ਅਮਰੀਕਾ ਦੇ ਨਿਊ ਜਰਸੀ ਦੀ ਇਕ ਅਦਾਲਤ ਵਿੱਚ ਕੇਸ ਦਰਜ ਕਰਵਾਇਆ ਗਿਆ। ਇਸ ਕੇਸ ‘ਚ 6 ਭਾਰਤੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸੱਤ ਸਮੁੰਦਰ ਪਾਰ ਚੰਗੀ ਨੌਕਰੀ ਦਾ ਭਰੋਸਾ ਦੇ ਕੇ ਲਿਆਂਦਾ ਗਿਆ। ਪਰ ਇਥੇ ਆ ਕੇ ਉਨ੍ਹਾਂ ਤੋਂ ਗੁਲਾਮ ਵਾਂਗ ਕੰਮ ਕਰਵਾਇਆ ਜਾ ਰਿਹਾ ਹੈ।ਕੇਸ ਵਿੱਚ ਇੱਕ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ (ਬੀਏਪੀਐਸ) ਨਾਮਕ ਸੰਸਥਾ ਦੇ ਹਿੰਦੂ ਨੇਤਾਵਾਂ ‘ਤੇ ਮਨੁੱਖੀ ਤਸਕਰੀ ਅਤੇ ਤਨਖਾਹ ਕਾਨੂੰਨ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਐਫਬੀਆਈ ਦੇ ਇਕ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਏਜੰਸੀ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਦਾਲਤ ਦੇ ਆਦੇਸ਼ਾਂ ‘ਤੇ ਇਸ ਦੇ ਅਧਿਕਾਰੀ 11 ਮਈ ਨੂੰ ਮੰਦਰ ਗਏ ਸਨ। ਕੇਸ ਦਾਇਰ ਕਰਨ ਵਾਲੇ ਇਕ ਵਕੀਲ ਨੇ ਕਿਹਾ ਕਿ ਮੰਗਲਵਾਰ ਨੂੰ ਹੀ ਕੁਝ ਵਰਕਰਾਂ ਨੂੰ ਮੰਦਰ ਤੋਂ ਹਟਾ ਦਿੱਤਾ ਗਿਆ ਸੀ।Hindu Sect Accused of Trafficking Dalit Workers to Build US Templeਬੀਏਪੀਐਸ ‘ਤੇ ਦੋਸ਼ ਹੈ ਕਿ ਉਸ ਨੇ 200 ਤੋਂ ਵੱਧ ਦਲਿਤ ਮਜ਼ਦੂਰਾਂ ਨਾਲ ਜ਼ਬਰਦਸਤੀ ਰੋਜ਼ਗਾਰ ਸਮਝੌਤੇ ਕੀਤੇ। ਉਨ੍ਹਾਂ ‘ਚੋਂ ਬਹੁਤੇ ਅੰਗ੍ਰੇਜ਼ੀ ਨਹੀਂ ਜਾਣਦੇ। ਉਨ੍ਹਾਂ ਨੂੰ ਆਰ -1 ਵੀਜ਼ਾ ‘ਤੇ ਅਮਰੀਕਾ ਦੇ ਨਿਊ ਜਰਸੀ ਸ਼ਹਿਰ ਲਿਆਂਦਾ ਗਿਆ ਸੀ, ਜੋ ਧਾਰਮਿਕ ਕੰਮਾਂ ‘ਚ ਸ਼ਾਮਲ ਲੋਕਾਂ ਲਈ ਹੁੰਦਾ ਹੈ। ਕਰਮਚਾਰੀਆਂ ਦੇ ਪਹੁੰਚਣ ‘ਤੇ ਉਨ੍ਹਾਂ ਦੇ ਪਾਸਪੋਰਟ ਲੈ ਲਏ ਗਏ ਅਤੇ ਮੰਦਰ ‘ਚ ਸਵੇਰੇ 6.30 ਵਜੇ ਤੋਂ ਸ਼ਾਮ 7.30 ਵਜੇ ਤੱਕ ਕੰਮ ਕਰਵਾਇਆ ਗਿਆ।

Related Articles

Back to top button