Enthusiasm among the youth, the sky resounded with slogans as soon as they saw Lakha Sidhana

ਨੌਜਵਾਨ ਲੀਡਰ ਲੱਖਾ ਸਿਧਾਣਾ ਅੱਜ ਦਿੱਲੀ ਪੁਲਿਸ ਨੂੰ ਚੁਣੌਤੀ ਦੇ ਕੇ ਮਹਿਰਾਜ ਵਿਖੇ ਹੋਈ ਰੈਲੀ ਵਿੱਚ ਸ਼ਾਮਲ ਹੋਇਆ। ਉਹ ਅੱਧਾ ਘੰਟਾ ਰੈਲੀ ਵਿੱਚ ਰੁਕਿਆ ਤੇ ਸਟੇਜ ਤੋਂ ਇਕੱਠ ਨੂੰ ਸੰਬੋਧਨ ਕੀਤਾ। ਲੱਖਾ ਸਿਧਾਣਾ ਨੂੰ ਵੇਖ ਰੈਲੀ ਵਿੱਚ ਸ਼ਾਮਲ ਨੌਜਵਾਨਾਂ ਦਾ ਜੋਸ਼ ਸੱਤਵੇਂ ਆਸਮਾਨ ‘ਤੇ ਪਹੁੰਚ ਗਿਆ।ਰੈਲੀ ਚਾਹੇ ਸਵੇਰ ਤੋਂ ਹੀ ਸ਼ੁਰੂ ਹੋ ਗਈ ਸੀ ਪਰ ਸਭ ਦੀਆਂ ਨਜ਼ਰਾਂ ਇਸ ਗੱਲ ਉੱਪਰ ਸੀ ਕਿ ਐਲਾਨ ਮੁਤਾਬਕ ਲੱਖਾ ਸਿਧਾਣਾ ਪਹੁੰਚੇਗਾ ਜਾਂ ਨਹੀਂ। ਜਿਉਂ ਹੀ ਲੱਖਾ ਸਿਧਾਣਾ ਰੈਲੀ ਵਿੱਚ ਪਹੁੰਚਿਆਂ ਤਾਂ ਨੌਜਵਾਨਾਂ ਨੇ ਜੋਸ਼ ‘ਚ ਦੀਪ ਸਿੱਧੂ ਤੇ ਲੱਖਾ ਸਿਧਾਣਾ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।ਦਰਅਸਲ ਲੱਖਾ ਸਿਧਾਨਾ ਲਾਲ ਕਿਲਾ ਹਿੰਸਾ ਮਾਮਲੇ ‘ਚ ਦਿੱਲੀ ਪੁਲਿਸ ਨੂੰ ਲੋੜੀਂਦਾ ਹੈ। ਅਜਿਹੇ ਵਿੱਚ ਹੁਣ ਲੱਖਾ ਸਿਧਾਨਾ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਲਈ ਵੱਕਾਰ ਦਾ ਸਵਾਲ ਬਣ ਗਿਆ ਹੈ। ਉਧਰ, ਇਹ ਵੀ ਚਰਚਾ ਹੈ ਕਿ ਪੁਲਿਸ ਪਿੰਡ ਵਿੱਚੋਂ ਲੱਖਾ ਸਿਧਾਨਾ ਨੂੰ ਗ੍ਰਿਫਤਾਰ ਨਹੀਂ ਕਰ ਸਕੇਗੀ ਕਿਉਂਕਿ ਪਿੰਡ ਵਾਲਿਆਂ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਪੁਲਿਸ ਨੂੰ ਨਹੀਂ ਵੜ੍ਹਨ ਦਿੱਤਾ ਜਾਏਗਾ।