Punjab

Elly Mangat ਤੇ Rammi Randhawa ਬਾਰੇ ਹੁਣ ਬੋਲਿਆ ਸੁਰਿੰਦਰ ਸ਼ਿੰਦਾ

ਆਏ ਦਿਨ ਪੰਜਾਬੀ ਗਾਇਕ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਸੁਰਖੀਆਂ ‘ਚ ਆ ਹੀ ਜਾਂਦੇ ਹਨ। ਹਾਲ ਹੀ ‘ਚ ਅਜਿਹਾ ਹੀ ਇਕ ਮੁੱਦਾ ਸਾਹਮਣੇ ਆਇਆ ਹੈ ਪੰਜਾਬੀ ਗਾਇਕ ਐਲੀ ਮਾਂਗਟ ਤੇ ਰੰਮੀ ਰੰਧਾਵਾ ਦਾ। ਇਹ ਦੋਵੇਂ ਗਾਇਕ ਇਕ-ਦੂਜੇ ‘ਤੇ ਭੜਕਦੇ ਨਜ਼ਰ ਆ ਰਹੇ ਹਨ। ਰੰਮੀ ਰੰਧਾਵਾ ਨੇ ਕਿਹਾ ਕਿ ”ਮੇਰੇ ਮਨ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਕਈ ਅਜਿਹੇ ਵਿਅਕਤੀ ਟੱਕਰਦੇ ਹਨ, ਜਿਹੜੇ ਸਾਡਾ ਧਿਆਨ ਭਟਕਾਉਂਦੇ ਹਨ। ਅੱਜ ਕੱਲ ਦੇ ਗਾਇਕ ਕਲਾਕਾਰ ਨਹੀਂ ਸਗੋਂ ਮੂਰਖ ਤੇ ਗਰਕਕਾਰ ਹਨ। ਮੈਂ ਆਪਣਾ ਫਰਜ ਨਿਭਾਉਂਦੇ ਹੋਏ ਐਲੀ ਮਾਂਗਟ ਨੂੰ ਸਮਝਾਇਆ ਕਿ ਸਮਾਜ ‘ਚ ਸਾਡੀਆਂ ਸਭ ਦੀਆਂ ਧੀਆਂ-ਭੈਣਾਂ ਰਹਿੰਦੀਆਂ ਹਨ। ਇਹ ਬਾਬੇ ਨਾਨਕ ਦੀ ਧਰਤੀ ਹੈ। ਤੂੰ ਵੀਰੇ ਗੰਦ ਨਾ ਪਾ।” ਇਸ ਤੋਂ ਬਾਅਦ ਰੰਮੀ ਰੰਧਾਵਾ ਨੇ ਕਿਹਾ ਕਿ ਹੁਣ ਇਹ ਬੰਦਾ ਲੋਕਾਂ ਤੋਂ ਫੋਨ ਕਰਵਾਉਂਦਾ ਹੈ ਅਤੇ ਮੈਨੂੰ ਜਾਨੋਂ ਮਾਰਨ ਧਮਕੀ ਦੇ ਰਿਹਾ ਹੈ। ਉਥੇ ਹੀ ਐਲੀ ਮਾਂਗਟ ਨੇ ਕਿਹਾ ਹੈ ਕਿ ”ਤੈਨੂੰ 10-20 ਜਾਣਿਆ ਨੇ ਫੋਨ ਕੀਤਾ, ਤੂੰ ਮਿੰਨਤਾ ਕਰਦਾ ਸੀ। ਜੇ ਮੈਂ ਤੇਰੀਆਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿਆ ਤਾਂ ਜਿਹੜੇ ਬੰਦੇ ਤੇਰੇ ਨਾਲ ਖੜ੍ਹਦੇ ਹਨ, ਉਹ ਵੀ ਸਾਥ ਛੱਡ ਜਾਣਗੇ।”
ਧਮਕੀਆਂ ਮਿਲਣ ਤੋਂ ਬਾਅਦ ਗੁੱਸੇ ‘ਚ ਰੰਧਾਵਾ ਬ੍ਰਦਰਜ਼…
ਅਜਿਹੇ ਕਲਾਕਾਰਾਂ ਕੋਲ ਨਾ ਤਾਂ ਗਾਇਕੀ ਹੈ ਨਾ ਹੀ ਕਲਾ ਹੈ। ਇਹ ਪਤਾ ਨਹੀਂ ਕਿੰਨੇ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ। ਸਾਡਾ ਉਸ ਨਾਲ ਕੋਈ ਵੈਰ ਵਿਰੋਧ ਨਹੀਂ ਹੈ ਸਿਰਫ ਉਸ ਦੀ ਗੰਦੀ ਗਾਇਕੀ ਨਾਲ ਵਿਰੋਧ ਹੈ, ਜਿਸ ਨਾਲ ਉਹ ਨਵੀਂ ਪੀੜ੍ਹੀ ਨੂੰ ਆਪਣੇ ਪਿੱਛੇ ਲਾ ਰਿਹਾ ਹੈ। ਜੇਕਰ ਗਾਇਕਾਂ ਦਾ ਇਹੀ ਹਾਲ ਰਿਹਾ ਹੈ ਤਾਂ ਪੰਜਾਬ ਨੂੰ ਸਿਰਫ ਕਿਤਾਬਾਂ ਤੇ ਤਸਵੀਰਾਂ ‘ਚ ਹੀ ਦੇਖਿਆ ਜਾਵੇਗਾ। ਅਜਿਹੇ ਗਾਇਕਾਂ ਨੂੰ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਹੈ

Related Articles

Back to top button