Latest

Due to the ban imposed by the Khattar government, the farmer died

ਕਿਸਾਨਾਂ ਵੱਲੋਂ ਲਗਾਤਾਰ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਦਿਨੀਂ ਕਿਸਾਨਾਂ ਵੱਲੋਂ ਇਸ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਮੀਟਿੰਗ ਵੀ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਦਿੱਲੀ ਪਹੁੰਚ ਕੇ ਪੱਕਾ ਮੋਰਚਾ ਲਾਉਣ ਬਾਰੇ ਵੱਡੀ ਰਣਨੀਤੀ ਤਿਆਰ ਕੀਤੀ ਸੀ ਅਤੇ ਕਿਸਾਨ ਕੱਲ ਤੋਂ ਦਿੱਲੀ ਵੱਲ ਕੂਚ ਕਰ ਰਹੇ ਹਨ। ਪਰ ਕਿਸਾਨਾਂ ਨੂੰ ਰਸਤੇ ਵਿੱਚ ਕਈ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸੇ ਵਿਚਕਾਰ ਹੁਣ ਕਿਸਾਨਾਂ ਲਈ ਇਕ ਹੋਰ ਬੁਰੀ ਖ਼ਬਰ ਆ ਰਹੀ ਹੈ। ਦਰਅਸਲ ਦਿੱਲੀ ਜਾ ਰਹੇ ਇੱਕ ਕਿਸਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਦੇ ਅਨੁਸਾਰ ਇਹ ਹਾਦਸਾ ਭਿਵਾਨੀ ਜ਼ਿਲ੍ਹੇ ਦੇ ਪਿੰਡ ਮੁੰਧਲ ਨੇੜੇ ਬੈਰੀਅਰ ‘ਤੇ ਵਾਪਰਿਆ ਹੈ। ਕਿਸਾਨ ਆਪਣੇ ਟ੍ਰੈਕਟਰ ਟਰਾਲੀ ਵੱਲ ਦਿੱਲੀ ਨੂੰ ਜਾ ਰਹੇ ਸਨ ਅਤੇ ਉਸੇ ਸਮੇਂ ਇੱਕ ਟਰੱਕ ਨੇ ਪਿੱਛੇ ਤੋਂ ਕਿਸਾਨਾਂ ਦੀ ਟਰੈਕਟਰ ਟਰਾਲੀ ਨੂੰ ਟੱਕਰ ਮਾਰ ਦਿੱਤੀ।ਇਹ ਟੱਕਰ ਇੰਨੀ ਜਬਰਦਸਤ ਸੀ ਕਿ ਇਸ ਵਿੱਚ ਧੰਨਾ ਸਿੰਘ ਨਾਮ ਦੇ ਇੱਕ 35 ਸਾਲਾ ਨੌਜਵਾਨ ਕਿਸਾਨ ਜੋ ਕਿ ਟ੍ਰੈਕਟਰ ਵਿੱਚ ਸਵਾਰ ਸੀ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ ਕਿਸਾਨ ਧੰਨਾ ਸਿੰਘ ਖਿਆਲੀ ਛੇਲਾ ਵਾਲਾ ਪਿੰਡ ਜ਼ਿਲ੍ਹਾ ਮਾਨਸਾ ਥਾਣਾ ਚਨੀਰ ਦਾ ਵਸਨੀਕ ਹੈ। ਜਾਣਕਾਰੀ ਅਨੁਸਾਰ ਨੌਜਵਾਨ ਧੰਨਾ ਸਿੰਘ ਟਰੈਕਟਰ ਦੇ ਇਕ ਪਾਸੇ ਬੈਠ ਕੇ ਦਿੱਲੀ ਵੱਲ ਕੂਚ ਕਰ ਰਿਹਾ ਸੀ।ਰਸਤੇ ‘ਚ ਖੱਟਰ ਸਰਕਾਰ ਵਲੋਂ ਲਾਈਆਂ ਰੋਕਾਂ ਨਾਲ ਟਰੈਟਰ ਟਕਰਾਉਣ ਕਾਰਨ ਉਹ ਟਰੈਕਰ ਤੋਂ ਬੁੜਕ ਕੇ ਹੇਠਾਂ ਆ ਡਿੱਗਿਆ ਅਤੇ ਪਿਛਲੇ ਪਾਸਿਓਂ ਆ ਰਹੇ ਟਰਾਲੇ ਦੀ ਲਪੇਟ ‘ਚ ਆ ਗਿਆ। ਟਰਾਲੇ ਦਾ ਟਾਇਰ ਇਸ ਨੌਜਵਾਨ ਦੇ ਉੱਪਰੋਂ ਦੀ ਲੰਘਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਹਾਦਸਾ ਵਾਪਰਨ ਤੋਂ ਬਾਅਦ ਮੌਕੇ ‘ਤੇ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ।ਇਹ ਖ਼ਬਰ ਕਿਸਾਨ ਸੰਘਰਸ਼ ਲਈ ਬੇਹੱਦ ਦੁਖਦਾਈ ਹੈ। ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਜ਼ੋਸ਼ ਦੇ ਨਾਲ ਨਾਲ ਹੋਸ਼ ਤੋਂ ਕੰਮ ਲਿਆ ਜਾਵੇ ਅਤੇ ਕਿਸੇ ਵੀ ਵਹੀਕਲ ‘ਤੇ ਬੈਠਦੇ ਸਮੇਂ ਮਜ਼ਬੂਤੀ ਨਾਲ ਹੱਥ ਪਾ ਕੇ ਰੱਖਿਆ ਜਾਵੇ ਤਾਂ ਜੋ ਅਜਿਹੀਆਂ ਦੁਖਦਾਈ ਘਟਨਾਵਾਂ ਨਾ ਹੋਣ।

Related Articles

Back to top button