Punjab

Doha Katar ਵਿਚ ਫਸੇ ਪੰਜਾਬੀ ਨੌਜਵਾਨਾਂ ਵਲੋਂ ਸਰਕਾਰ ਨੂੰ ਖਰੀਆਂ ਖਰੀਆਂ | Surkhab TV

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਦੋਹਾ ਕਤਰ ਵਿਚ ਫਸੇ ਪੰਜਾਬੀ ਨੌਜਵਾਨਾਂ ਦੀ ਹੈ ਜਿਹੜੇ ਪੰਜਾਬ ਸਰਕਾਰ ਤੇ ਆਪਣਾ ਗੁੱਸਾ ਕੱਢਦੇ ਦਿਖਾਈ ਦੇ ਰਹੇ ਹਨ। ਇਹਨਾਂ ਅਨੁਸਾਰ ਇਹਨਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਸਰਕਾਰ ਵਲੋਂ ਫਲਾਈਟ ਮੁਹਈਆ ਕਰਵਾਉਣ ਤੋਂ ਇਨਕਾਰ ਕੀਤਾ ਗਿਆ ਹੈ। ਕੋਰੋਨਾ ਕਰਕੇ ਪਹਿਲਾਂ ਇਹਨਾਂ ਨੂੰ ਓਥੇ ਦੀ ਕੰਪਨੀ ਵਲੋਂ ਵਾਪਸ ਆਉਣ ਤੋਂ ਰੋਕਿਆ ਗਿਆ। ਜਦੋਂ ਓਥੋਂ ਪ੍ਰਵਾਨਗੀ ਮਿਲੀ ਤਾਂ ਪੰਜਾਬ ਸਰਕਾਰ ਵਲੋਂ ਫਲਾਈਟ ਰੋਕਣ ਦਾ ਇਹਨਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ। Post-COVID-19, companies looking to shift to Punjab from China: CM ...ਸੋ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਚਾਰਾਜੋਈ ਕੀਤੀ ਜਾਵੇ। ਨਾਲ ਹੀ ਇਹਨਾਂ ਨੇ ਪੰਜਾਬ ਦੇ ਹੋਰ ਵੀ ਬਹੁਤ ਸਾਰੇ ਲੀਡਰਾਂ ਨੂੰ ਵੀ ਲਾਹਨਤਾਂ ਪਾਈਆਂ ਹਨ ਜਿਨਾਂ ਵਿਚ ਇਹਨਾਂ ਨੇ ਭਗਵੰਤ ਮਾਨ ਸਮੇਤ ਸੁਖਬੀਰ ਬਾਦਲ ਦਾ ਨਾਮ ਵੀ ਲਿਆ ਹੈ।

Related Articles

Back to top button