Does this farmer really live in Sangrur?

ਜਿਵੇਂ ਕਿ ਤੁਸੀਂ ਜਾਣਦੇ ਹੋ ਕੇ ਪੂਰੇ ਭਾਰਤ ਦੇ ਵਿਚ ਨਵੇਂ ਬਣੇ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਦਾ ਵਿਰੋਧ ਹੋ ਰਿਹਾ ਹੈ ।ਜਿਸ ਵਿੱਚ ਪੰਜਾਬ ਸਮੇਤ ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹੋਰ ਕਈ ਰਾਜਾਂ ਦੇ ਕਿਸਾਨ ਸ਼ਾਮਲ ਹਨ । ਪਰ ਪੰਜਾਬ ਦੇ ਕਿਸਾਨਾਂ ਵਿੱਚ ਇਹਨਾਂ ਕਾਨੂੰਨਾਂ ਵਾਸਤੇ ਕੁਝ ਜ਼ਿਆਦਾ ਹੀ ਨਾਰਾਜ਼ਗੀ ਹੈ।ਪਰ ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਸੰਗਰੂਰ ਦਾ ਇੱਕ ਕਿਸਾਨ ਖੇਤੀ ਬਿੱਲਾਂ ਦੇ ਫਾਇਦੇ ਦੱਸ ਰਿਹਾ ਹੈ। ਇਸ ਕਿਸਾਨ ਨੇ ਆਪਣੇ ਆਪ ਨੂੰ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਦੱਸਿਆ ਹੈ ਤੇ ਦੱਸਿਆ ਹੈ ਕਿ ਉਸ ਕੋਲ ਪੰਦਰਾ ਕਿੱਲੇ ਜਮੀਨ ਹੈ।ਇਹ ਕਿਸਾਨ ਕਹਿੰਦਾ ਹੈ ਕਿ ਉਹ ਨਵੇਂ ਖੇਤੀ ਬਿੱਲਾਂ ਤੋਂ ਬਹੁਤ ਖੁਸ਼ ਹੈ ਅਤੇ ਜੋ ਕਿਸਾਨ ਇਸ ਦਾ ਵਿਰੋਧ ਕਰ ਰਹੇ ਹਨ ਉਹਨਾਂ ਨੂੰ ਅਸਲ ਵਿੱਚ ਵਰਤਾਇਆ ਗਿਆ ਹੈ ਤੇ ਇਹ ਕੰਮ ਖੱਬੇ ਪੱਖੀਆਂ ਤੇ ਕਾਂਗਰਸੀ ਲੀਡਰਾਂ ਵੱਲੋਂ ਕੀਤਾ ਗਿਆ ਹੈ ।ਇਸ ਕਿਸਾਨ ਦੇ ਅਨੁਸਾਰ ਕੀ ਪੰਜਾਬ ਦੇ ਭੋਲੇ-ਭਾਲੇ ਕਿਸਾਨਾਂ ਨੂੰ ਧਰਮ ਦੇ ਅਧਾਰ ਤੇ ਭਟਕਾਇਆ ਗਿਆ ਹੈ।ਅਤੇ ਅਸਲ ਵਿੱਚ ਜੋ ਭਟਕਾ ਰਹੇ ਹਨ ਉਹ ਆੜਤੀਏ ਅਤੇ ਵਿਰੋਧੀ ਪਾਰਟੀਆਂ ਦੇ ਲੀਡਰ ਹਨ। ਇਸ ਤੋਂ ਇਲਾਵਾ ਵੀ ਆਪਣੇ ਆਪ ਨੂੰ ਕਿਸਾਨ ਦੱਸਣ ਵਾਲੇ ਇਸ ਵਿਅਕਤੀ ਨੇ ਇਸ ਸੰਘਰਸ਼ ਬਾਰੇ ਬਹੁਤ ਬੁਰਾ ਭਲਾ ਕਿਹਾ ਹੈ। ਜਿਸ ਦੀ ਪੂਰੀ ਜਾਣਕਾਰੀ ਦਿੱਤੀ ਵੀਡੀਓ ਵਿੱਚ ਦਿੱਤੀ ਗਈ ਹੈ ।ਇਹ ਇਨਸਾਨ ਕਿਸੇ ਵੀ ਪੱਖ ਤੋਂ ਕਿਸਾਨ ਨਹੀਂ ਲੱਗ ਰਿਹਾ। ਪਰ ਫੇਰ ਵੀ ਜੇਕਰ ਇਹ ਸੱਚਮੁੱਚ ਹੀ ਸੰਗਰੂਰ ਜ਼ਿਲ੍ਹੇ ਵਿੱਚ ਰਹਿਣ ਵਾਲਾ ਹੈ ਤਾਂ ਇਸਦੀ ਭਾਲ ਜ਼ਰੂਰ ਕਰਨੀ ਚਾਹੀਦੀ ਹੈ। ਇਸ ਪੋਸਟ ਨੂੰ ਵੱਧ ਤੋ ਵੱਧ ਸ਼ੇਅਰ ਕਰੋ ਤਾਂ ਜੋ ਇਸ ਤਰ੍ਹਾਂ ਦੇ ਨਕਲੀ ਕਿਸਾਨਾਂ ਤੱਕ ਪਹੁੰਚਿਆ ਜਾ ਸਕੇ।ਇਹ ਪਹਿਲਾਂ ਦੀ ਤਰਾਂ ਕਿਸਾਨਾਂ ਦੇ ਸੰਗਰਸ਼ ਨੂੰ ਨਵਾਂ ਰੰਗ ਦੇਣ ਲਈ ਗੋਦੀ ਮੀਡਿਆ ਦੀ ਇਕ ਹੋਰ ਗੰਦੀ ਚਾਲ ਚੱਲੀ ਗਈ ਹੈ । ਇਸ ਅੰਦੋਲਨ ਨੂੰ ਫੇਲ ਕਰਨ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ।