Agriculture

Discussion of organic Punjabi vegetables in the form of Punjabi Immigration Advisor in New Zealand

ਇਹ ਗੱਲ ਗੀਤਾਂ ਵਿਚ ਤਾਂ ਬਹੁਤ ਸੋਹਣੀ ਲਗਦੀ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਨੇ ਅਪਣਾ ਪੰਜਾਬ ਵਸਾ ਲੈਂਦੇ ਨੇ, ਪਰ ਇਸ ਨੂੰ ਹਕੀਕਤ ਦੇ ਵਿਚ ਬਦਲਣਾ ਹੋਵੇ ਤਾਂ ਪਜ਼ਾਮਿਆਂ ਦੇ ਪੌਂਹਚੇ ਚਕਣੇ ਪੈਂਦੇ ਹਨ, ਨੱਕੇ ਮੋੜਨੇ ਪੈਂਦੇ ਹਨ ਅਤੇ ਪੰਜਾਬ ਵਰਗੀ ਮਿੱਟੀ ਪੈਦਾ ਕਰਨੀ ਪੈਂਦੀ ਹੈ। ਅਜਿਹੀ ਹੀ ਉਦਾਹਰਣ ਪੇਸ਼ ਕਰ ਰਹੇ ਹਨ ਪਿੰਡ ਟਾਂਡੀ ਜ਼ਿਲ੍ਹਾ ਕਪੂਰਥਲਾ ਨਾਲ ਸਬੰਧਤ ਪਰ ਬਹੁਤਾ ਸਮਾਂ ਚੰਡੀਗੜ ਰਹੇ ਸ. ਮਲਕੀਅਤ ਸਿੰਘ ਸਪੁੱਤਰ ਸ. ਅਮਰੀਕ ਸਿੰਘ। organic Punjabi vegetables organic ਕਿੱਤੇ ਪੱਖੋਂ ਉਹ ਇਮੀਗ੍ਰੇਸ਼ਨ ਸਲਾਹਕਾਰ ਹਨ ਪਰ ਸ਼ਾਇਦ ਉਚ ਪੜ੍ਹਾਈ ਦੀਆਂ ਕਿਤਾਬਾਂ ਨਾਲ ਉਹ ਖੇਤੀਬਾੜੀ ਦੀ ਕਿਤਾਬ ਵੀ ਨਾਲ ਹੀ ਪੜ੍ਹ ਗਏ। ਉਨ੍ਹਾਂ ਉਤੇ ਬਹੁਤ ਵੱਡਾ ਲੇਖ ਲਿਖਿਆ ਜਾ ਸਕਦਾ ਹੈ ਪਰ ਅੱਜ ਗੱਲ ਕਰਨੀ ਹੈ ਉਨ੍ਹਾਂ ਦੇ ਫਾਰਮ ਵਿਚ ਉਗਾਈਆਂ ਜਾ ਰਹੀਆਂ ਪੰਜਾਬੀ ਸਬਜ਼ੀਆਂ ਦੀ। ਇਸ ਪਿਉ ਪੁੱਤ ਨੇ ਅਪਣੇ ਪ੍ਰਵਾਰ ਦੀ ਮਦਦ ਨਾਲ ਉਹ ਸਾਰਾ ਕੁਝ ਕਰਨ ਦੀ ਸੋਚੀ ਹੈ ਜੋ ਉਹ ਕਰ ਸਕਦੇ ਹਨ।FarmingFarmingਇਸ ਵੇਲੇ ਉਨ੍ਹਾਂ ਦੇ ਫਾਰਮ ਵਿਚ ਉਗਾਇਆ ਗਿਆ ਘੀਆ ਜਿਸ ਨੂੰ ਲੌਕੀ ਵੀ ਕਹਿੰਦੇ ਹਨ 10 ਡਾਲਰ ਨੂੰ ਕਿਲੋ ਹੈ ਜਿਸ ਦੀ ਕੀਮਤ ਭਾਰਤੀ ਬਾਜ਼ਾਰ ਵਿਚ 550 ਰੁਪਏ ਦੇ ਕਰੀਬ ਬਣਦੀ ਹੈ। ਇਨ੍ਹਾਂ ਦੇ ਫਾਰਮ ਵਿਚ ਪੰਜਾਬੀ ਮੂਲੀ, ਪੰਜਾਬੀ ਸ਼ਲਗਮ, ਸ਼ਿਮਲਾ ਮਿਰਚ, ਚਿੱਟਾ ਕੱਦੂ, ਫਲੀਆਂ, ਚੁੰਕਦਰ, ਕਰੇਲੇ, ਟਮਾਟਰ ਆਦਿ ਹਨ। ਇਨ੍ਹਾਂ ਦੇ ਫਾਰਮ ਵਿਚ ਰੰਗ ਬਿੰਰਗੇ ਦਾਣੇ ਵਾਲੀਆਂ ਛੱਲੀਆਂ ਵੀ ਹਨ। ਪ੍ਰਯੋਗ ਦੇ ਤੌਰ ’ਤੇ ਉਨ੍ਹਾਂ ਇਨ੍ਹਾਂ ਛੱਲੀਆਂ ਦੇ ਲਾਗੇ ਆਮ ਛੱਲੀ ਲਗਾ ਦਿਤੀ ਤਾਂ ਰੰਗ ਬਿਰੰਗੀਆਂ ਛੱਲੀਆਂ ਨੂੰ ਵੇਖ ਕੇ ਆਮ ਛੱਲੀ ਵੀ ਦੂਜੀ ਛੱਲੀ ਵਿਚ ਬਦਲ ਗਈ।Radish

Related Articles

Back to top button