Punjab

Diljit-Jazzy B ਦੇ ਹੱਕ ਵਿਚ ਆਇਆ Inderjit Nikku | Ravneet Bittu MP | Surkhab TV

ਪਹਿਲਾਂ ਜਥੇਦਾਰ ਅਕਾਲ ਤਖਤ ਵਲੋਂ ਖਾਲਿਸਤਾਨ ਦੀ ਹਮਾਇਤ,ਫਿਰ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੇ ਗਾਏ ਗੀਤਾਂ ਕਰਕੇ ਰਵਨੀਤ ਬਿੱਟੂ ਵਲੋਂ ਜਤਾਇਆ ਇਤਰਾਜ਼ ਤੇ ਫਿਰ ਉਸਤੇ ਸ਼ੁਰੂ ਹੋਇਆ ਵਿਵਾਦ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇਸ ਮਸਲੇ ਵਿਚ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਸ਼ਾਮਿਲ ਹੋ ਚੁੱਕਾ ਹੈ ਜਿਸਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਵੀਡੀਓ ਪਾ ਕੇ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਦੀ ਹਮਾਇਤ ਕਰ ਦਿੱਤੀ ਹੈ। Diljit ਅਤੇ Jazzy B ਦੇ ਹੱਕ ਵਿਚ ਇੰਦਰਜੀਤ ਨਿੱਕੂ ਨੇ ਕੀ ਕਿਹਾ ਹੈ,ਇਸ ਵੀਡੀਓ ਵਿਚ ਦੇਖੋ।ਇਸਤੋਂ ਪਹਿਲਾਂ ਰਵਨੀਤ ਬਿੱਟੂ ਵਲੋਂ ਦਿਲਜੀਤ ਦੋਸਾਂਝ ਅਤੇ ਜੈਜ਼ੀ ਬੀ ਤੇ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ ਸੀ ਇਸਦੇ ਲਈ ਉਹਨਾਂ ਵਲੋਂ Youth Congress ਨੂੰ ਅਪੀਲ ਕੀਤੀ ਸੀ ਪਰ Youth Congress ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰਦਿਆਂ Punjabi Celebrity -Inderjit Nikku - DesiComments.comਇਸ ਮਾਮਲੇ ਤੋਂ ਆਪਣਾ ਪੱਲਾ ਖਿੱਚ ਲਿਆ ਸੀ ਕਿ ਕਿਸੇ ਨੂੰ ਵੀ ਬੋਲਣ ਦਾ ਹੱਕ ਭਾਰਤ ਦਾ ਸੰਵਿਧਾਨ ਦਿੰਦਾ ਹੈ ਇਸ ਕਰਕੇ ਉਹ ਉਕਤ ਗਾਇਕਾਂ ਖਿਲਾਫ ਪਰਚਾ ਦਰਜ ਨਹੀਂ ਕਰਵਾ ਸਕਦੇ ਤੇ ਹੁਣ ਇੰਦਰਜੀਤ ਨਿੱਕੂ ਨੇ ਵੀ ਇਹਨਾਂ ਦੀ ਹਮਾਇਤ ਕੀਤੀ ਹੈ ਜਿਸ ਨਾਲ ਕਿਤੇ ਨਾ ਕੀਤੇ ਰਵਨੀਤ ਬਿੱਟੂ ਘਿਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਦਿਲਜੀਤ ਦੋਸਾਂਝ ਨੇ ‘ਰੰਗਰੂਟ’ ਗੀਤ ਗਈ ਸੀ ਜੋ ਪੰਜਾਬ 1984 ਫਿਲਮ ਦਾ ਗੀਤ ਸੀ,ਇਸਤੋਂ ਬਾਅਦ ਜੈਜੀ ਬੀ ਵਲੋਂ ‘ਪੁੱਤ ਸਰਦਾਰਾਂ ਦੇ’ ਗੇਟ ਗਿਆ ਗਿਆ ਜਿਸ ਵਿਚ ਉਸਨੇ ਸੰਤ ਭਿੰਡਰਾਂਵਾਲਿਆਂ ਦੀ ਗੱਲ ਕੀਤੀ ਤੇ ਇਸਤੋਂ ਤੁਰੰਤ ਬਾਅਦ ਇੱਕ ਇੰਟਰਵਿਊ ਵਿਚ ਖਾਲਿਸਤਾਨ ਦੀ ਖੁੱਲਕੇ ਹਮਾਇਤ ਕੀਤੀ ਸੀ ਜਿਸ ਤੇ MP ਰਵਨੀਤ ਬਿੱਟੂ ਨੇ ਇਤਰਾਜ਼ ਉਠਾਇਆ ਸੀ।

Related Articles

Back to top button