Sikh News

Deep Sidhu visited Shri Akal Takhat Sahib in connection with June 84, said something special about Khalistan

1947 ਤੋਂ 1977 ਤੱਕ ਸ਼੍ਰੀ ਅਕਾਲ ਤਖ਼ਤ ਸਾਹਿਬ ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੋਰਚਿਆਂ ਦਾ ਹੀ ਕੇਂਦਰ ਰਿਹਾ ਤੇ ਕਿਸੇ ਵੀ ਹੋਰ ਕਿਸਮ ਦੀ ਪਾਲਿਸੀ ਮੈਟਰ ਨੂੰ ਨਹੀਂ ਵਿਚਾਰਿਆ ਗਿਆ। 1973 ਵਿੱਚ ਅਨੰਦਪੁਰ ਸਾਹਿਬ ਦਾ ਮਤਾ ਪਾਸ ਹੋਇਆ। ਇਸ ਮਤੇ ਵਿੱਚ ਵਿਦੇਸ਼ੀ ਮਾਮਲੇ, ਮੁਦਰਾ, ਰੱਖਿਆ ਤੇ ਸੰਚਾਰ ਸਮੇਤ ਸਿਰਫ ਪੰਜ ਜ਼ਿੰਮੇਵਾਰੀਆਂ ਆਪਣੇ ਕੋਲ ਰੱਖਦੇ ਹੋਏ ਬਾਕੀ ਦੇ ਅਧਿਕਾਰ ਸੂਬੇ ਨੂੰ ਦੇਣ ਤੇ ਪੰਜਾਬ ਨੂੰ ਇੱਕ ਖੁਦਮੁਖਤਿਆਰ ਸੂਬੇ ਦੇ ਰੂਪ ‘ਚ ਸਵੀਕਾਰ ਕਰਨ ਸਬੰਧੀ ਗੱਲਾਂ ਕਹੀਆਂ ਗਈਆਂ।1977 ‘ਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾ ਦੀ ਧਾਰਮਿਕ ਪ੍ਰਚਾਰ ਦੀ ਪ੍ਰਮੁੱਖ ਸ਼ਾਖਾ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ ਤੇ ਉਨ੍ਹਾਂ ਅੰਮ੍ਰਿਤ ਪ੍ਰਚਾਰ ਮੁਹਿਮ ‘ਚ ਤੇਜੀ ਲਿਆਉਣ ਦੀ ਸ਼ੁਰੂਆਤ ਕੀਤੀ। ਅਪ੍ਰੈਲ 1978 ਅਖੰਡ ਕੀਰਤਨੀ ਜਥੇ ਤੇ ਦਮਦਮੀ ਟਕਸਾਲ ਵੱਲੋਂ ਨਿਰੰਕਾਰੀਆਂ ਖਿਲਾਫ ਰੋਸ ਪ੍ਰਦਰਸ਼ਨ ਦੌਰਾਨ ਅੰਮ੍ਰਿਤਸਰ ਵਿੱਚ ਫਾਇਰਿੰਗ ਦੌਰਾਨ 13 ਸਿੱਖਾਂ ਦੀ ਮੌਤ ਹੋ ਗਈ।10 ਜੂਨ 1978 ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਨਕਲੀ ਨਿਰੰਕਾਰੀਆਂ ਖਿਲਾਫ ਜਾਰੀ ਹੁਕਮਨਾਮੇ ਦੇ ਨਾਲ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਬਾਰੇ ਨਵੀਂ ਕਿਸਮ ਦੀ ਚਰਚਾ ਸ਼ੁਰੂ ਹੋ ਗਈ। ਅਕਾਲੀ ਦਲ ਦਲ ਦੇ ਅੰਦਰੂਨੀ ਝਗੜਿਆਂ ਦੀ ਸਾਲਸੀ ਕਾਰਨ ਇਸ ਚਰਚਾ ‘ਚ ਹੋਰ ਵਾਧਾ ਹੋ ਗਿਆ। ਅਕਾਲੀ ਦਲ ਦੀ ਦੋ ਗੁੱਟਾਂ ‘ਚSome of the last frescoes that survived 1984, unfortunately they were torn  down during the rebuilding of the Akal Takht. : Sikh ਵੰਡ ਹੋ ਗਈ। ਪਹਿਲੇ ਗੁੱਟ ਦੀ ਅਗਵਾਈ ਹਰਚੰਦ ਸਿੰਘ ਲੌਂਗੋਵਾਲ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਜਦਕਿ ਦੂਜੇ ਗੁੱਟ ਦੀ ਅਗਵਾਈ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਹੱਥ ਵਿੱਚ ਆ ਗਈ।19 ਜੁਲਾਈ 1982 ਜਦੋਂ ਸੰਤ ਜਰਨੈਲ ਸਿੰਘ ਭਿੰਡਰਾਵਾਲਿਆਂ ਵੱਲੋਂ ਇੱਕ ਐਸੇ ਮੋਰਚੇ ਦੀ ਸ਼ੁਰੂਆਤ ਕੀਤੀ ਜਿਸ ਨੇ ਛੇਤੀ ਹੀ ਸਮੁੱਚੀ ਸਿੱਖ ਕੌਮ ਨੂੰ ਐਸੇ ਰਾਹ ਤੇ ਖੜ੍ਹਾ ਕਰ ਦਿੱਤਾ, ਜਿੱਥੋਂ ਕੌਮ ਨੇ ਆਪਣੇ ਭਵਿੱਖ ਲਈ ਜ਼ਿੰਦਗੀ ਤੇ ਮੌਤ ਦਾ ਫੈਸਲਾ ਕਰਨਾ ਸੀ। ਜ਼ਿੰਦਗੀ ਤੇ ਮੌਤ ਦੀ ਗੱਲ ਇਸ ਕਰਕੇ ਕਿਉਂਕਿ ਇਹ ਇਹ ਮੋਰਚਾ, ਇੱਕ ਤਾਂ ਬਹੁਤ ਅਰਸੇ ਬਾਅਦ ਲੱਗਾ ਸੀ, ਦੂਸਰਾ ਇਹ ਪਹਿਲੇ ਮੋਰਚਿਆਂ ਤੋਂ ਇਹ ਮੋਰਚਾ ਬਿਲਕੁੱਲ ਹੀ ਵੱਖਰੀ ਕਿਸਮ ਦਾ ਸੀ। ਤੀਸਰਾ ਇਸ ਮੋਰਚੇ ਦੇ ਆਸ਼ੇ ਤੇ ਨਿਸ਼ਾਨੇ ਵੀ ਪਹਿਲੇ ਮੋਰਚਿਆਂ ਤੋਂ ਵੱਖਰੇ ਸਨ।ਸੰਤ ਹਰਚੰਦ ਸਿੰਘ ਲੌਂਗੋਵਾਲ ਧਰਮ ਯੁੱਧ ਮੋਰਚੇ ਦੇ ਡਾਇਰੈਕਟਰ ਸੀ। ਸੰਤ ਜਰਨੈਲ ਸਿੰਘ ਨੇ ਭਰਪੂਰ ਸਮਰਥਨ ਦਿੰਦਿਆਂ ਇਸ ਮੋਰਚੇ ਨੂੰ ਸਿਖਰ ਤੇ ਪਹੁੰਚਾਇਆ। ਜਨਤਕ ਤੌਰ ਤੇ ਕਦੇ ਵੀ ਦੋਵਾਂ ਸੰਤਾਂ ਦਾ ਆਪਸ ‘ਚ ਵਿਰੋਧ ਨਹੀਂ ਸੀ ਹੋਇਆ। ਕਿਹਾ ਇਹ ਵੀ ਜਾਂਦਾ ਹੈRed Fort incident: Delhi court sends actor-activist Deep Sidhu to 14-day  judicial custody ਕਿ ਜਰਨੈਲ ਸਿੰਘ ਭਿੰਡਰਾਵਾਲੇ ਕਿਹਾ ਕਰਦੇ ਸੀ ਕਿ ਮੀਡੀਆ ਰਾਹੀਂ ਇਹ ਖਬਰਾਂ ਫੈਲਾਈਆਂ ਜਾਣਗੀਆਂ ਕਿ ਸੰਤ ਜਰਨੈਲ਼ ਸਿੰਘ ਤੇ ਸੰਤ ਲੌਂਗੋਵਾਲ ਆਪਸੀ ਫੁੱਟ ਦਾ ਸ਼ਿਕਾਰ ਹਨ ਪਰ ਕੌਮ ਕਦੇ ਵੀ ਅਜਿਹੀਆਂ ਅਫਵਾਵਾ ਤੇ ਵਿਸ਼ਵਾਸ਼ ਨਾ ਕਰੇ।ਅਕਤੂਬਰ 1983 ਨੂੰ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸ਼ਨ ਲਾਗੂ ਕਰ ਦਿੱਤਾ ਗਿਆ। ਦਸੰਬਰ 1983 ਨੂੰ ਭਿੰਡਰਾਵਾਲੇ ਹੁਣ ਦਰਬਾਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਕੰਪਲੈਕਸ ਦੇ ਸਭ ਤੋਂ ਅਹਿਮ ਹਿੱਸੇ ਯਾਨੀ ਅਕਾਲ ਤਖ਼ਤ ਸਾਹਿਬ ਵਿੱਚ ਪਹੁੰਚ ਗਏ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ ਤੇ ਪੰਜਾਬ ‘ਚ ਕਾਂਗਰਸ ਦੀ ਦਰਬਾਰਾ ਸਿੰਘ ਸਰਕਾਰ ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ੳਤੇ ਭੰਗ ਕਰ ਦਿੱਤਾ ਗਿਆ। ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ ਉਸ ਤੋਂ ਬਾਅਦ ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕੀਤਾ ਆਪਰੇਸ਼ਨ ਬਲੂ ਸਟਾਰ ਵਜੋਂ ਜਾਣਿਆ ਜਾਂਦਾ ਹੈ।ਅਪ੍ਰੇਸ਼ਨ ਬਲੂ ਸਟਾਰ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆ ‘Actor Deep Sidhu, wanted for Lal Quila violence, arrestedਚ ਸਿੱਖ ਫੌਜੀਆਂ ਦੇ ਬਾਗੀ ਹੋਣ ਦੀਆਂ ਖਬਰਾਂ ਆਉਂਦੀਆਂ ਹਨ। ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਬਗਾਵਤ ਕਰ ਦਿੱਤੀ। ਸਰਕਾਰੀ ਵਾਈਟ ਪੇਪਰ ਮੁਤਾਬਕ ਇਸ ਹਮਲੇ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 783 ਨਾਂ ਸ਼ਾਮਲ ਹਨ ਪਰ ਮੌਕੇ ਤੇ ਹਾਜ਼ਰ ਲੋਕ ਇਹ ਗਿਣਤੀ ਕਿਤੇ ਜ਼ਿਆਦਾ ਦੱਸਦੇ ਹਨ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦੀ ਆਤਮਾ ਹੈ। ਆਤਮਾ ਨੂੰ ਦਿੱਤਾ ਜ਼ਖਮ ਰਹਿੰਦੀ ਦੁਨੀਆਂ ਤੱਕ ਦਰਦ ਦਿੰਦਾ ਰਹਿੰਦਾ ਹੈ। ਸਰਕਾਰ ਚਾਹੁੰਦੀ ਸੀ ਕਿ ਜਲਦ ਤੋਂ ਜਲਦ ਇਸ ਹਮਲੇ ਦੇ ਨਿਸ਼ਾਨ ਨੂੰ ਮਿੱਟਾ ਦਿੱਤਾ ਜਾਵੇ। ਸਰਕਾਰ ਨੇ ਸਿੱਖ ਪੰਥ ਦੀਆਂ ਪੰਜ ਸਖਸੀਅਤਾਂ ਨਾਲ ਮੇਲ-ਜੋਲ ਕਰਕੇ ਇਸ ਦੀ ਮੁਰੰਮਤ ਮੁਕੰਮਲ ਕਰ ਦਿੱਤੀ ਪਰ ਸਿੱਖ ਹਲਕਿਆਂ ਨੇ ਇਸ ਹੋਈ ਕਾਰ ਸੇਵਾ ਨੂੰ ਰੱਦ ਕਰਦਿਆਂ ਸਰਕਾਰ ਸੇਵਾ ਦਾ ਨਾਮ ਦਿੱਤਾ ਤੇ ਢਾਹ ਕੇ ਪੰਥਕ ਵਸੀਲਿਆਂ ਨਾਲ ਮੁੜ ਉਸਾਰੀ ਕਰਵਾਈ।ਪੰਜ ਸਿੰਘ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪੰਥਕ ਫ਼ੈਸਲੇ ਅਨੁਸਾਰ ਪੁਰਾਣੀ ਇਮਾਰਤ ਢਾਹ ਕੇ ਨਵੀਂ ਇਮਾਰਤ ਉਸਾਰਨ ਦਾ ਫੈਸਲਾ ਕੀਤਾ ਗਿਆ। ਸੋ ਇਤਿਹਾਸ ਨੂੰ ਵਾਚਿਆਂ ਪੱਤਾ ਲੱਗਦਾ ਹੈ ਕਿ ਸਿੱਖ ਸੰਘਰਸ਼ ਵਿੱਚ ਅਕਾਲ ਤਖਤ ਸਾਹਿਬ ਦੀ ਵਿਸ਼ੇਸ਼ ਦੇਣ ਹੈ। ਛੇਵੇਂ ਪਾਤਸ਼ਾਹ ਨੇ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਿੱਖ ਪੰਥ ਦੀ ਖੁਦਮੁਖਤਿਆਰ ਹਸਤੀ ਦਾ ਪ੍ਰਗਟਾਵਾ ਕੀਤਾ।

Related Articles

Back to top button