Latest

Deep Sidhu showed a big heart, Rajewal’s remarks made this statement

ਕਿਸਾਨ ਪਿਛਲੇ 19 ਦਿਨਾਂ ਤੋਂ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ ਅਤੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਸਰਕਾਰ ਨਾਲ ਆਰ-ਪਾਰ ਦੀ ਬਾਜੀ ਦਾ ਐਲਾਨ ਕਰ ਚੁੱਕੇ ਹਨ ਅਤੇ ਪਿੱਛੇ ਹਟਣ ਲਈ ਤਿਆਰ ਨਹੀਂ ਹਨ। ਜਿੱਥੇ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਦੇ ਜਾ ਰਹੇ ਹਨ। ਉੱਥੇ ਹੀ ਕਿਸਾਨਾਂ ਦੇ ਇਸ ਅੰਦੋਲਨ ਵਿੱਚ ਕਈ ਕਲਾਕਾਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ।ਪੰਜਾਬੀ ਫਿਲਮ ਅਭਿਨੇਤਾ ਦੀਪ ਸਿੱਧੂ ਵੀ ਇਸ ਅੰਦੋਲਨ ਵਿੱਚ ਕਿਸਾਨਾਂ ਦਾ ਸਾਥ ਦੇ ਰਹੇ ਹਨ। ਹਾਲਾਂਕਿ ਪਿਛਲੇ ਦੁਨੀਆਂ ਦੀਪ ਸਿੱਧੂ ਨੂੰ ਲੈਕੇ ਬਲਬੀਰ ਸਿੰਘ ਰਾਜੇਵਾਲ ਵੱਲੋ ਇੱਕ ਵੱਡੀ ਟਿੱਪਣੀ ਕੀਤੀ ਗਈ ਸੀ। ਰਾਜੇਵਾਲ ਦਾ ਕਹਿਣਾ ਸੀ ਕਿ ਦੀਪ ਸਿੱਧੂ ਮੋਦੀ ਦਾ ਚੇਲਾ ਹੈ ਅਤੇ ਕਿਸਾਨ ਅੰਦੋਲਨ ਦੇ ਵਿਰੋਧ ‘ਚ ਬੈਠਾ ਹੈ, ਉਹ ਕਿਸਾਨ ਅੰਦੋਲਨ ਦੇ ਨਾਲ ਨਹੀਂ ਹੈ।ਹੁਣ ਦੀਪ ਸਿੱਧੂ ਵੱਲੋਂ ਰਾਜੇਵਾਲ ਦੀ ਇਸ ਟਿੱਪਣੀ ਨੂੰ ਲੈਕੇ ਬਿਆਨ ਦਿੱਤਾ ਗਿਆ ਹੈ। ਦੀਪ ਸਿੱਧੂ ਵੱਲੋ ਫੇਸਬੂਕ ਲਾਈਵ ਦੌਰਾਨ ਇਹ ਕਿਹਾ ਗਿਆ ਹੈ ਕਿ ਬਲਬੀਰ ਸਿੰਘ ਰਾਜੇਵਾਲ ਨੇ ਉਨ੍ਹਾਂ ਤੋਂ ਮਾਫੀ ਮੰਗ ਲਈ ਹੈ ਅਤੇ ਉਨ੍ਹਾਂ ਨੇ ਰਾਜੇਵਾਲ ਨੂੰ ਮਾਫ ਵੀ ਕਰ ਦਿੱਤਾ ਹੈ। ਦੀਪ ਸਿੱਧੂ ਨੇ ਕਿਹਾ ਕਿ ਉਹ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਚੱਲ ਰਹੇ ਇਸ ਕਿਸਾਨ ਅੰਦੋਲਨ ਦੇ ਨਾਲ ਖੜੇ ਹਨ।ਉਨ੍ਹਾਂ ਆਪਣੇ ਤੇ ਕੀਤੀ ਗਈ ਟਿੱਪਣੀ ਬਾਰੇ ਕਿਹਾ ਕਿ ਉਹ ਆਪਣੀ ਜ਼ਮੀਰ ਵੇਚਕੇ ਇਸ ਸੰਘਰਸ਼ ਵਿੱਚ ਨਹੀਂ ਆਏ। ਉਹ ਇਸ ਆਪਣੇ ਪੰਜਾਬੀ ਕਿਸਾਨ ਵੀਰਾਂ ਕਰਕੇ ਇਸ ਸੰਘਰਸ਼ ਵਿੱਚ ਆਏ ਹਨ ਅਤੇ ਹਰ ਪੱਖੋਂ ਉਨ੍ਹਾਂ ਦੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਉਨ੍ਹਾਂ ਲਈ ਇਸ ਸਮੇਂ ਸਭਤੋਂ ਵੱਡਾ ਹੈ ਅਤੇ ਉਹ ਹੋਰ ਕਿਸੇ ਚੀਜ ਵੱਲ ਧਿਆਨ ਨਹੀਂ ਦੇ ਰਹੇ।

Related Articles

Back to top button