Latest
The man who spent Rs 55 lakh on increasing length, find out how

ਹਰ ਕੋਈ ਚਾਹੁੰਦਾ ਹੈ ਕਿ ਉਸ ਦਾ ਕੱਦ–ਕਾਠ ਸੋਹਣਾ ਹੋਵੇ ਤੇ ਉਹ ਵੱਖਰਾ ਤੇ ਵਧੀਆ ਲੱਗੇ। ਆਪਣੇ ਆਪ ਨੂੰ ਦੂਜਿਆਂ ਨਾਲੋਂ ਸੁੰਦਰ ਤੇ ਵਧੀਆ ਬਣਾਉਣ ਲਈ ਲੋਕ ਕੁਝ ਵੀ ਕਰਦੇ ਹਨ। ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦੀ ਲੰਬਾਈ ਵਧੀਆ ਹੋਵੇ। ਇਸ ਲਈ, ਉਹ ਕਈ ਤਰ੍ਹਾਂ ਦੇ ਇਲਾਜ ਤੇ ਸਰਜਰੀ ਕਰਾਉਂਦੇ ਹਨ।ਅਮਰੀਕਾ ਵਿੱਚ ਇੱਕ ਅਜਿਹੇ ਵਿਅਕਤੀ ਨੇ ਆਪਣੇ ਸਰੀਰ ਦੀ ਲੰਬਾਈ ਵਧਾਉਣ ਲਈ ਕਾਸਮੈਟਿਕ ਸਰਜਰੀ ਦਾ ਸਹਾਰਾ ਲਿਆ ਜਿਸ ਕਾਰਨ ਉਹ ਸੁਰਖੀਆਂ ‘ਚ ਆ ਗਿਆ ਹੈ। ਇਸ ਵਿਅਕਤੀ ਨੇ 5 ਫੁੱਟ 11 ਇੰਚ ਤੋਂ 6 ਫੁੱਟ 1 ਇੰਚ ਤੱਕ ਲੰਬਾਈ ਵਧਾਉਣ ਲਈ ਕਾਸਮੈਟਿਕ ਸਰਜਰੀ ਕਰਵਾਈ ਹੈ ਤੇ ਇਸ ਲਈ ਉਸ ਨੇ ਲਗਪਗ 55 ਲੱਖ ਰੁਪਏ ਖ਼ਰਚ ਕੀਤੇ ਹਨ।