Latest

Chetan Cheetah’s battle with Corona, who won even after taking 9 bullets, is crucial for next 24 hours

ਕੀਰਤੀ ਚੱਕਰ ਜੇਤੂ ਸੀਆਰਪੀਐਫ ਕਮਾਂਡੈਂਟ ਚੇਤਨ ਚੀਤਾ ਕੋਰੋਨਾ ਤੇ ਬਲੈਕ ਫੰਗਸ ਵਿਰੁੱਧ ਜੀਵਨ ਦੀ ਲੜਾਈ ਲੜ ਰਿਹਾ ਹੈ। ਉਹ 9 ਦਿਨ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਆਕਸੀਜਨ ਸਪੋਟ ‘ਤੇ ਆ ਗਿਆ ਹੈ। ਚਾਰ ਘੰਟਿਆਂ ਦੇ ਵੀਨਿੰਗ ਪ੍ਰੋਟੋਕੋਲ ਤੋਂ ਬਾਅਦ ਵੈਂਟੀਲੇਟਰ ਨੂੰ ਹਟਾਇਆ ਗਿਆ ਹੈ।Shot 9 times by terrorists, CRPF commandant Chetan Cheetah back in action -  India Newsਦੱਸ ਦਈਏ ਕਿ ਚੇਤਨ ਚੀਤਾ ਨੂੰ ਕੋਰੋਨਾ ਹੋਣ ਕਰਕੇ ਝੱਜਰ ਦੇ ਪਿੰਡ ਬਦਾਸਾ ਵਿੱਚ ਸਥਿਤ ਏਮਜ਼-2 ਦੇ ਨੈਸ਼ਨਲ ਕੈਂਸਰ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਹੈ। ਚੇਤਨ ਚੀਤਾ ਨੂੰ 9 ਮਈ ਨੂੰ ਇੱਥੇ ਇਲਾਜ ਲਈ ਲਿਆਂਦਾ ਗਿਆ ਸੀ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।ਉਸ ਦੀ ਹਾਲਤ ਇੰਨੀ ਨਾਜ਼ੁਕ ਹੈ ਕਿ ਉਸ ਨੂੰ 31 ਮਈ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਹੁਣ 9 ਦਿਨਾਂ ਲਈ ਵੈਂਟੀਲੇਟਰ ‘ਤੇ ਰਹਿਣ ਤੋਂ ਬਾਅਦ ਹੁਣ ਚੇਤਨ ਚੀਤਾ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ ਤੇ ਆਕਸੀਜਨ ਸਪੋਰਟ ‘ਤੇ ਪਾ ਦਿੱਤਾ ਗਿਆ ਹੈ।ਉਸ ਦੀ ਦੇਖਭਾਲ ਕਰ ਰਹੇ ਡਾਕਟਰਾਂ ਮੁਤਾਬਕ ਕੈਪਟਨ ਚੀਤਾ ਨੂੰ 50 ਲੀਟਰ ਆਕਸੀਜਨ ‘ਤੇ ਰੱਖਿਆ ਗਿਆ ਹੈ। ਦੋ ਤੋਂ ਤਿੰਨ ਦਿਨਾਂ ਬਾਅਦ ਉਨ੍ਹਾਂ ਦੇ ਸਧਾਰਨ ਮਾਸਕ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਚੀਤਾ ਲਈ ਅਗਲੇ 24 ਘੰਟੇ ਬਹੁਤ ਅਹਿਮ ਹੋਣਗੇ। ਚੇਤਨ ਚੀਤਾ ਦਾ ਬਲੈਕ ਫੰਗਸ ਦਾ Hit By Nine Bullets, Brave CRPF Commandant Chetan Cheetah Is Back On Dutyਆਪ੍ਰੇਸ਼ਨ ਵੀ ਕਾਮਯਾਬ ਰਿਹਾ ਹੈ।ਦੱਸ ਦੇਈਏ ਕਿ ਚੇਤਨ ਚੀਤਾ ਫਰਵਰੀ 2017 ਵਿੱਚ ਕਸ਼ਮੀਰ ਘਾਟੀ ਵਿੱਚ ਸੀਆਰਪੀਐਫ ਦੀ 45ਵੀਂ ਬਟਾਲੀਅਨ ਦੇ ਕਮਾਂਡਿੰਗ ਅਧਿਕਾਰੀ ਵਜੋਂ ਤਾਇਨਾਤ ਸੀ। ਇੱਕ ਅੱਤਵਾਦੀ ਹਮਲੇ ਵਿੱਚ ਉਸ ਦੇ ਸਿਰ, ਸੱਜੀ ਅੱਖ, ਪੇਟ, ਦੋਵੇਂ ਬਾਹਾਂ, ਹੱਥ ਤੇ ਕਮਰ ਦੇ ਹੇਠਲੇ ਹਿੱਸੇ ਵਿੱਚ 9 ਗੋਲੀਆਂ ਵੱਜੀਆਂ।ਏਮਜ਼ ਦੇ ਟਰਾਮਾ ਸੈਂਟਰ ਵਿੱਚ ਕਈ ਸਰਜਰੀ ਕਰਕੇ ਉਸ ਦੀ ਜਾਨ ਬਚਾਈ ਗਈ। ਉਸ ਨੂੰ ਅਪ੍ਰੈਲ 2017 ਨੂੰ ਛੁੱਟੀ ਦੇ ਦਿੱਤੀ ਗਈ ਸੀ ਤੇ 2018 ਵਿੱਚ ਉਹ ਡਿਊਟੀ ‘ਤੇ ਵਾਪਸ ਆ ਗਿਆ ਸੀ। ਉਸ ਨੂੰ ਸ਼ਾਂਤੀ ਕਾਲ ਦੌਰਾਨ ਬਹਾਦਰੀ ਲਈ ਦੂਜੇ ਸਭ ਤੋਂ ਵੱਡੇ ਸਨਮਾਨ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ। ਕੋਟਾ ਦੇ ਵਸਨੀਕ ਚੇਤਨ ਚੀਤਾ ਇਸ ਸਮੇਂ ਦਿੱਲੀ ਦੇ ਨਾਜ਼ਫ਼ਗੜ੍ਹ ਵਿੱਚ ਸੀਆਰਪੀਐਫ ਦੇ ਕੈਂਪ ਵਿੱਚ ਤਾਇਨਾਤ ਹੈ।

Related Articles

Back to top button