Chandigarh-based lawyer arrives in Delhi

ਦੇਸ਼ ਭਰ ਦੇ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨਾ ਦੇ ਖਿਲਾਫ ਸੰਘਰਸ਼ ਕਰ ਰਹੇ ਹਨ ਜਿਸ ਵਿੱਚ ਸ਼ੁਰੂ ਤੋ ਉਹਨਾਂ ਦਾ ਸਾਥ ਦੇ ਰਹੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਮੋਦੀ ਸਰਕਾਰ ਦੁਆਰਾਂ ਲਿਆਂਦੇ ਗਏ ਕਾਨੂੰਨਾ ਨੇ ਪੰਜਾਬ ਨੂੰ ਇਕ ਵਾਰ ਫਿਰ ਤੋ ਇਕੱਠਾ ਕਰ ਦਿੱਤਾ ਹੈ ਅਤੇ ਕਿਸਾਨਾ ਦਾ ਸਾਥ ਦੇ ਕੇ ਉਸ ਨੂੰ ਬਹੁਤ ਸਕੂਨ ਮਿਲ ਰਿਹਾ ਹੈ ਅਤੇ ਇੱਥੇ ਮੌਜੂਦ ਬਜੁਰਗ ਬੇਬੇ ਬਾਪੂਆ ਵੱਲੋ ਉਹਨਾਂ ਦਾ ਬਹੁਤ ਹੀ ਖਿਆਲ ਰੱਖਿਆਂ ਜਾਦਾ ਹੈ ਤੇ ਉਹਨਾਂ ਤੋ ਸਾਨੂੰ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ ਤੇ ਪਿੱਛੇ ਜਿਹੇ ਉਹ ਵਾਪਿਸ ਚੰਡੀਗੜ੍ਹ ਆਪਣੇ ਘਰ ਕਿਸੇ ਕੰਮ ਦੇ ਚੱਲਦਿਆਂਗਈ ਸੀ ਪਰ ਉਸ ਦੀ ਰੂਹ ਇੱਥੇ ਅੰਦੋਲਨ ਚ ਹੀ ਸੀ ਤੇ ਆਪਣਾ ਕੰਮ ਜਲਦ ਨਿਪਟਾ ਮੈ ਵਾਪਿਸ ਫਿਰ ਇੱਥੇ ਪਰਤ ਆਈ ਹਾਂ ਉਹਨਾਂ ਆਖਿਆਂ ਕਿ ਮੋਦੀ ਸਰਕਾਰ ਵੱਲੋ ਇਸ ਅੰਦੋਲਨ ਨੂੰ ਖ਼ਤਮ ਕਰਵਾਉਣ ਲਈ ਸੁਪਰੀਮ ਕੋਰਟ ਵੀ ਜਾਇਆ ਗਿਆ ਸੀ ਪਰ ਕੋਰਟ ਵੱਲੋ ਕਿਸਾਨਾ ਨੂੰ ਅੰਦੋਲਨ ਕਰਨ ਸਬੰਧੀ ਉਹਨਾਂ ਸੰਵਿਧਾਨਿਕ ਹੱਕ ਕਰਾਰ ਦੇ ਦਿੱਤਾ ਗਿਆ ਹੈ ਪਰ ਮੋਦੀ ਹਾਲੇ ਵੀ ਆਪਣੇ ਹੰਕਾਰ ਤੇ ਕਾਇਮ ਹੈ ਤੇ ਹੁਣ ਉਹ ਖੁਦ ਕਾਨੂੰਨ ਵਾਪਿਸ ਲੈਣ ਦੀ ਬਜਾਏ ਇਹਨਾਂ ਕਾਨੂੰਨਾ ਨੂੰ ਕੋਰਟ ਰਾਹੀ ਵਾਪਿਸ ਕਰਵਾਵੇਗਾਉਹਨਾ ਆਖਿਆਂ ਕਿ ਸਰਕਾਰ ਅੰਦਰੋ ਪੂਰੀ ਤਰਾ ਨਾਲ ਹਿੱਲ ਚੁੱਕੀ ਹੈ ਪਰ ਲੋਕਾ ਵਿੱਚ ਆਪਣੀ ਦਿੱਖ ਬਾਣਾਈ ਰੱਖਣ ਲਈ ਕਾਨੂੰਨਾ ਨੂੰ ਵਾਪਿਸ ਲੈਣ ਕੋਈ ਹੀਲਾ ਲੱਭ ਰਹੀ ਹੈ ਉਹਨਾਂ ਦੱਸਿਆ ਕਿ ਉਹਨਾਂ ਦੇ ਦਿੱਲੀ ਵਿੱਚ ਰਹਿਣ ਦੇ ਚੱਲਦਿਆਂ ਪਿੱਛੋਂ ਉਹਨਾਂ ਦਾ ਸਾਰਾ ਕੰਮ ਉਹਨਾਂ ਦੇ ਸਾਥੀਆਂ ਦੁਆਰਾਂ ਸੰਭਾਲ਼ਿਆ ਹਾ ਰਿਹਾ ਹੈ ਤੇ ਉਹ ਉਦੋਂ ਤੱਕ ਇੱਥੇ ਕਿਸਾਨਾ ਨਾਲ ਬਣੀ ਰਹੇਗੀ ਜਦੋ ਤੱਕ ਖੇਤੀ ਕਾਨੂੰਨ ਵਾਪਿਸ ਨਹੀ ਲੈ ਲਏ ਜਾਦੇ ਹਨ ਹੋਰ ਜਾਣਕਾਰੀ ਲਈ ਪੋਸਟ ਵਿੱਚ ਦਿੱਤੀ ਗਈ ਵੀਡਿਉ ਨੂੰ ਦੇਖੋ