World

ਬਾਂਦਰਾਂ ‘ਤੇ ਵੀ ਨਹੀਂ ਕਰਾਂਗੇ ਦਵਾਈ ਦੀ ਅਜ਼ਮਾਇਸ਼….ਅਮਰੀਕਾ ਨੇ ਰੂਸ ਦੀ ਕੋਰੋਨਾ ਵੈਕਸੀਨ ਦਾ ਉਡਾਇਆ ਮਜ਼ਾਕ…

ਰੂਸ ਨੇ ਜਿਥੇ ਕੋਰੋਨਾਵਾਇਰਸ ਵੈਕਸੀਨ (Coronavirus Vaccine) ਬਣਾਉਣ ਦਾ ਦਾਅਵਾ ਕੀਤਾ ਹੈ, ਉਥੇ ਅਮਰੀਕਾ ਅਜੇ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਦੌਰਾਨ ਖਬਰਾਂ ਆਈਆਂ ਹਨ ਕਿ ਅਮਰੀਕਾ ਨੇ ਰੂਸ ਦੀ ਵੈਕਸੀਨ Sputnik-V ਦਾ ਮਜ਼ਾਕ ਉਡਾਇਆ ਹੈ।ਇਹ ਵੀ ਕਿਹਾ ਹੈ ਕਿ ਇਨਸਾਨ ਤਾਂ ਦੂਰ ਦੀ ਗੱਲ, ਉਹ ਇਸ ਦਵਾਈ ਦੀ ਵਰਤੋਂ ਬਾਂਦਰਾਂ ਉਤੇ ਵੀ ਨਹੀਂ ਕਰਨਗੇ । ਸੀਐਨਐਨ ਦੀ ਇਕ ਰਿਪੋਰਟ ਦੇ ਅਨੁਸਾਰ, ਰੂਸ ਦੀ ਵੈਕਸੀਨ ਨੂੰ ਅਮਰੀਕਾ ਨੇ ਅੱਧ ਅਧੂਰਾ ਮੰਨਿਆ ਹੈ। ਇਸ ਲਈ ਇਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ। ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੇ ਮੈਕਨੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੀਕੇ ਨੂੰ ਸਖ਼ਤ ਤੀਜੇ ਟੈਸਟਿੰਗ ਪੜਾਅ ਅਤੇ ਉੱਚ ਮਿਆਰਾਂ ਵਿਚੋਂ ਲੰਘਣਾ ਪਵੇਗਾ। ਇਸ ਦੇ ਨਾਲ ਹੀ ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਕੋਰੋਨਾ ਵਾਇਰਸ ਟੀਕੇ ਨਾਲ ਜੁੜੀ ਜਾਣਕਾਰੀ ਅਮਰੀਕਾ ਨਾਲ ਸਾਂਝੇ ਕਰਨ ਲਈ ਤਿਆਰ ਹੈ।ਰੂਸ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਦਵਾਈ ਕੰਪਨੀਆਂ ਨੂੰ ਅਮਰੀਕਾ ਵਿਚ ਹੀ ਰੂਸੀ...

Read More
World

America ਦੇ ਵੀਜ਼ੇ ਨੂੰ ਲੈ ਕੇ ਟਰੰਪ ਨੇ ਦਿੱਤੀ ਵੱਡੀ ਖੁਸ਼ਖਬਰੀ, ਹੁਣ ਤੁਸੀਂ ਵੀ…

ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲਿਆਂ ਲਈ ਅਮਰੀਕਾ ਤੋਂ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ H1-B ਵੀਜ਼ਾ ਨਿਯਮਾਂ ‘ਚ ਇੱਕ ਵੱਡਾ ਬਦਲਾਅ ਕੀਤਾ ਹੈ। ਇਸ ਬਦਲਾਅ ਤੋਂ ਬਾਅਦ ਹੁਣ H1-B ਵੀਜ਼ੇ ਵਾਲੇ ਲੋਕਾਂ ਨੂੰ ਸ਼ਰਤਾਂ ਅਨੁਸਾਰ ਅਮਰੀਕਾ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਯਾਨੀ ਜੇਕਰ ਤੁਹਾਡੇ ਕੋਲ H1- B ਵੀਜ਼ਾ ਹੈ ਤਾਂ ਤੁਸੀਂ ਅਮਰੀਕਾ ਜਾ ਸਕਦੇ ਹੋ।ਸ਼ਰਤਾਂ ਮੁਤਾਬਕ ਜਿਸ ਕੋਲ H1-B ਵੀਜ਼ਾ ਹੈ ਜੇਕਰ ਉਹ ਦੋਬਾਰਾ ਪਾਬੰਦੀ ਲੱਗਣ ਤੋਂ ਪਹਿਲਾਂ ਅਮਰੀਕਾ ਵਿਚ ਆਪਣੀ ਪੁਰਾਣੀ ਨੌਕਰੀ ‘ਤੇ ਪਰਤਦਾ ਹੈ ਤਾਂ ਉਸ ਨੂੰ ਅਮਰੀਕਾ ‘ਚ ਆਉਣ ਦੀ ਇਜਾਜ਼ਤ ਹੋਵੇਗੀ। ਨਾਲ ਹੀ ਉਸ ਵਿਅਕਤੀ ਦੀ ਪਤਨੀ ਤੇ ਬੱਚਿਆਂ ਨੂੰ ਵੀ ਪ੍ਰਾਇਮਰੀ ਵੀਜ਼ਾ ਦੇ ਨਾਲ ਅਮਰੀਕਾ ‘ਚ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।ਟਰੰਪ ਪ੍ਰਸ਼ਾਸਨ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਨਾਲ ਹੀ ਟੈਕਨੀਕਲ ਮਾਹਰ, ਸੀਨੀਅਰ ਪੱਧਰ ਮੈਨੇਜਰ ਤੇ ਜਿਨ੍ਹਾਂ ਕਾਰਨ ਅਰਥਵਿਵਸਥਾ ਪ੍ਰਭਾਵਿਤ ਹੋ ਰਹੀ ਹੈ ਉਹ ਲੋਕ ਵੀ ਹੁਣ ਅਮਰੀਕਾ ਆ ਸਕਣਗੇ। ਦੱਸ ਦੇਈਏ ਕੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ H-1B

Read More
World

ਲੇਬਨਾਨ ਦੀ ਆਰਥੀਕ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਵੇਗਾ ਕੈਨੇਡਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੇਬਨਾਨ ਦੀ ਮਦਦ ਲਈ $25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ।ਲੇਬਨਾਨ ਦੇ ਬੇਰੂਤ 'ਚ ਪਿਛਲੇ ਹਫ਼ਤੇ ਹੋਏ ਭਿਆਨਕ ਧਮਾਕਿਆਂ 'ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ।ਇਨ੍ਹਾਂ ਧਮਾਕਿਆਂ 'ਚ ਬੇਰੂਤ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ।ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕੈਨੇਡਾ ਨੇ $5 ਮਿਲੀਅਨ ਡਾਲਰ ਮਦਦ ਲਈ ਦੇਣ ਦਾ ਐਲਾਨ ਕੀਤਾ ਸੀ।ਹੁਣ ਕੈਨੇਡਾ ਲੇਬਨਾਨ ਦੀ ਮਦਦ ਲਈ $30 ਮਿਲੀਅਨ ਡਾਲਰ ਦੇਣਗੇ।ਅਸਲ ਵਿੱਚ $5 ਮਿਲੀਅਨ ਡਾਲਰ ਦੀ ਸਹਾਇਤਾ, ਜਿਸ ਦੀ ਘੋਸ਼ਣਾ ਵਿਦੇਸ਼ ਮਾਮਲਿਆਂ ਦੇ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਕੀਤੀ, ਵਿੱਚ ਇੱਕ ਸ਼ੁਰੂਆਤੀ $1.5 ਮਿਲੀਅਨ ਡਾਲਰ ਸ਼ਾਮਲ ਕੀਤਾ ਗਿਆ ਹੈ ਜੋ ਖਾਣ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰੀ ਜ਼ਰੂਰਤਾਂ ਦੀ ਪੂਰਤੀ ਲਈ ਲੇਬਨਾਨ ਰੈਡ ਕਰਾਸ ਨੂੰ ਦਿੱਤਾ ਗਿਆ ਸੀ।

Read More
World

ਕੀ ਟਰੂਡੋ ਲੈਣਗੇ ਜਗਮੀਤ ਸਿੰਘ ਦੀ ਮੱਦਦ ਜਾਂ ਨਹੀਂ??ਜਾਣੋ ਟਰੂਡੋ ਕਿਸ ਦਿਨ ਬਣਾਉਣਗੇ ਕੈਨੇਡਾ ਦੀ ਸਰਕਾਰ,…

ਕੈਨੇਡਾ ਦੀਆਂ ਸੰਸਦੀ ਚੋਣਾਂ ਦੇ ਨਤੀਜੇ ਆ ਚੁੱਕੇ ਹਨ। 21 ਅਕਤੂਬਰ ਨੂੰ ਹੋਈਆਂ ਫੈਡਰਲ ਚੋਣਾਂ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿੱਚ ਉਭਰੀ ਹੈ। ਇਸ ਪਾਰਟੀ ਨੂੰ ਕੁੱਲ 157 ਸੀਟਾਂ ਮਿਲੀਆਂ ਹਨ। ਜਦ ਕਿ ਸਰਕਾਰ ਬਣਾਉਣ ਲਈ 170 ਸੀਟਾਂ ਦੀ ਜ਼ਰੂਰਤ ਹੈ। ਇਸ ਲਈ ਲਿਬਰਲ ਪਾਰਟੀ ਨੂੰ 13 ਹੋਰ ਮੈਂਬਰ ਚਾਹੀਦੇ ਹਨ। ਪਹਿਲਾਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਲਿਬਰਲ ਪਾਰਟੀ ਅਤੇ ਐਨਡੀਪੀ ਮਿਲ ਕੇ ਸਰਕਾਰ ਬਣਾਉਣਗੀਆਂ। ਐਨਡੀਪੀ ਨੂੰ 24 ਸੀਟਾਂ ਮਿਲਣਗੀਆਂ ਪਰ ਹੁਣ ਜਸਟਿਨ ਟਰੂਡੋ ਨੇ ਸਪੱਸ਼ਟ ਕਰ ਦਿੱਤਾ ਹੈ ਕਿਉਹ ਮਨਿਓਰਿਟੀ ਸਰਕਾਰ ਨੂੰ ਤਰਜੀਹ ਦੇਣਗੇ ਟਰੂਡੋ ਚਾਹੁੰਦੇ ਹਨ ਕਿ ਰਾਜਨੀਤਿਕ ਪਾਰਟੀਆਂ ਸਾਹਮਣੇ ਅਜਿਹੇ ਨੁਕਤੇ ਰੱਖੇ ਜਾਣ ਕੇ ਨੁਕਤੇ ਦੇ ਆਧਾਰ ਤੇ ਹੀ ਵੱਖ ਵੱਖ ਪਾਰਟੀਆਂ ਉਨ੍ਹਾਂ ਨੂੰ ਸਪੋਰਟ ਦੇਣ ਉਹ ਵੱਖ ਵੱਖ ਮੁੱਦਿਆਂ ਤੇ ਵੱਖ ਵੱਖ ਪਾਰਟੀਆਂ ਤੋਂ ਹਮਾਇਤ ਲੈਣ ਵਿਚ ਵਿਸ਼ਵਾਸ ਰੱਖਦੇ ਹਨ। ਕੈਨੇਡਾ ਵਿੱਚ ਪਹਿਲਾਂ ਵੀ ਅਜਿਹਾ ਵਾਪਰ ਚੁੱਕਾ ਹੈ।ਸਨ 2006 ਵਿੱਚ ਸਟੀਫਨ ਹਾਰਪਰ ਨੇ ਵੀ ਇਸ ਤਰ੍ਹਾਂ ਦੀ ਹੀ ਮਨਿਓਰਿਟੀ ਸਰਕਾਰ ਬਣਾਈ ਸੀ। ਭਾਵੇਂ ਇਹ ਸਰਕਾਰ ਦੋ...

Read More