Health

Most people do not know the benefits of lassi, a treasure trove of nutrients and vitamins

ਲੱਸੀ ਇੱਕ ਪ੍ਰਸਿੱਧ ਸਿਹਤਮੰਦ ਤੇ ਤਾਜ਼ਗੀ ਵਾਲੀ ਡਰਿੰਕ ਹੈ। ਗਰਮੀਆਂ ਵਿੱਚ ਇਸ ਦੀ ਵਰਤੋਂ ਵੱਧ ਜਾਂਦੀ ਹੈ। ਸਾਰੇ ਭਾਰਤ ਦੇ ਲੋਕ ਲੱਸੀ ਨੂੰ ਪਸੰਦ ਕਰਦੇ ਹਨ। ਰਵਾਇਤੀ ਡਰਿੰਕ ਦੀ ਵਰਤੋਂ ਨਾਲ ਗਰਮੀ ਦਾ ਅਹਿਸਾਸ ਘੱਟ ਹੁੰਦਾ ਹੈ। ਇਹ ਗਰਮੀਆਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪੋਸ਼ਕ ਤੱਤਾਂ ਤੇ ਵਿਟਾਮਿਨਾਂ ਨਾਲ ਭਰਪੂਰ ਇੱਕ ਵਧੀਆ ਡ੍ਰਿੰਕ ਹੈ।ਇਸ ਨੂੰ ਗਰਮੀਆਂ ਵਿੱਚ ਪੀਣ ਨਾਲ ਤੁਹਾਡੀ ਸਿਹਤ ਨੂੰ ਲਾਭ ਹੁੰਦਾ ਹੈ। ਲੱਸੀ ਨੂੰ ਪਾਣੀ ਵਿੱਚ ਦਹੀਂ ਮਿਲਾ ਕੇ ਬਣਾਇਆ ਜਾਂਦਾ ਹੈ। ਬਾਅਦ ਵਿੱਚ ਸੁਆਦ ਨੂੰ ਵਧਾਉਣ ਲਈ ਨਮਕ ਜਾਂ ਚੀਨੀ ਨੂੰ ਮਿਲਾਇਆ ਜਾਂਦਾ ਹੈ। ਅਸਲ ਵਿੱਚ ਇਸ ਨੂੰ ਇੱਕ ਲੰਬੇ ਗਲਾਸ ਵਿੱਚ ਠੰਢਾ ਪਰੋਸਿਆ ਜਾਂਦਾ ਹੈ। ਇਸ ਦਾ ਸਵਾਦ ਬਹੁਤ ਵਧੀਆ ਹੁੰਦਾ ਹੈ। ਆਓ ਤੁਹਾਨੂੰ ਲੱਸੀ ਦੇ ਲਾਭਾਂ ਬਾਰੇ ਦੱਸਦੇ ਹਾਂ।ਸਰੀਰ ਦੀ ਗਰਮੀ ਨਾਲ ਲੜਾਈ – ਸ਼ੀਤਲ, ਠੰਢਾ ਤੇ ਤਾਜ਼ਾ ਡਰਿੰਕ ਦਾ ਖਿਤਾਬ ਪ੍ਰਾਪਤ ਕਰ ਚੁੱਕੀ ਲੱਸੀ ਸਰੀਰ ਦੀ ਗਰਮੀ ਨੂੰ ਘਟਾਉਂਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਇਲੈਕਟ੍ਰੋਲਾਈਟਸ ਦੀ ਮਾਤਰਾ ਬਹੁਤ ਜਿਆਦਾ ਹੈ ਜੋ ਆਸਾਨੀ ਨਾਲ ਸਰੀਰ ਦੇ ਅੰਦਰ ਡੀਹਾਈਡ੍ਰੇਸ਼ਨ ਨਾਲ ਲੜ ਸਕਦੀ ਹੈ। ਇਸ ਤਰ੍ਹਾਂ,...

Read More
Health

Cucumber diamond during the day, cumin at night, what is the fact behind this saying?

ਇਕ ਕਹਾਵਤ ਹੈ ਸਵੇਰ ਵੇਲੇ ਖੀਰਾ ਖੀਰਾ, ਦਿਨ 'ਚ ਖੀਰਾ ਹੀਰਾ ਤੇ ਰਾਤ 'ਚ ਖੀਰਾ ਜ਼ੀਰਾ। ਦਰਅਸਲ ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਜੇਕਰ ਤੁਸੀਂ ਸਵੇਰ ਸਮੇਂ ਖੀਰਾ ਖਾਂਦੇ ਹੋ ਤਾਂ ਉਸ ਦਾ ਫਾਇਦਾ ਖੀਰੇ ਦੇ ਬਰਾਬਰ ਮਿਲੇਗਾ। ਜੇਕਰ ਤੁਸੀਂ ਦਿਨ 'ਚ ਖੀਰਾ ਖਾਂਦੇ ਹੋ ਤਾਂ ਤੁਹਾਡੇ ਸਰੀਰ ਦੇ ਲਈ ਖੀਰਾ ਹੀਰੇ ਦੇ ਬਰਾਬਰ ਕੀਮਤੀ ਹੈ ਤੇ ਜੇਕਰ ਤੁਸੀਂ ਰਾਤ 'ਚ ਖੀਰੇ ਦਾ ਸੇਵਨ ਕਰਦੇ ਹੋ ਤਾਂ ਜੀਰੇ ਜਿੰਨ੍ਹਾਂ ਹੀ ਫਾਇਦਾ ਤਹਾਨੂੰ ਮਿਲੇਗਾ।ਇਸ ਲਈ ਖੀਰਾ ਖਾਣ ਦੀ ਸਲਾਹ ਹਮੇਸ਼ਾ ਦਿਨ 'ਚ ਯਾਨੀ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ 'ਚ ਖੀਰਾ ਖਾਣ ਦੀ ਸਲਾਹ ਹਮੇਸ਼ਾਂ ਦੁਪਹਿਰ ਸਮੇਂ ਦਿੱਤੀ ਜਾਂਦੀ ਹੈ। ਗਰਮੀਆਂ 'ਚ ਖੀਰਾ ਖਾਣ ਦੇ ਕਈ ਫਾਇਦੇ ਹਨ। ਖੀਰੇ ਨੂੰ ਵਿਟਾਮਿਨ, ਮਿਨਰਲਸ ਤੇ ਇਲੈਕਟ੍ਰੋਲਾਇਟਸ ਦਾ ਪਾਵਰਹਾਊਸ ਕਿਹਾ ਜਾਂਦਾ ਹੈ। ਤੁਸੀਂ ਸਲਾਦ, ਸੈਂਡਵਿਚ ਜਾਂ ਰਾਇਤੇ 'ਚ ਖੀਰਾ ਖਾ ਸਕਦੇ ਹੋ। ਜਾਣਦੇ ਹਨ ਖੀਰਾ ਖਾਣ ਦੇ ਕੀ ਫਾਇਦੇ ਤੇ ਨੁਕਸਾਨ ਹਨ।ਖੀਰਾ ਖਾਣ ਦੇ ਫਾਇਦੇਵਜ਼ਨ ਘੱਟ ਕਰਦਾ ਹੈ-ਵਜ਼ਨ ਘੱਟ ਕਰਨ ਲਈ ਖੀਰਾ ਬਹੁਤ ਚੰਗਾ ਵਿਕਲਪ ਹੈ। ਖੀਰਾ ਖਾਣ ਨਾਲ ਢਿੱਡ ਵੀ ਭਰ ਜਾਂਦਾ ਹੈ ਤੇ ਤਹਾਨੂੰ ਭਰਪ

Read More
Health

Corona vaccine: Pfizer launches trial to vaccinate children under 12

ਅਮਰੀਕਾ ਦੀ ਕੋਰੋਨਾ ਵੈਕਸੀਨ ਨਿਰਮਾਤਾ ਫਾਈਜ਼ਰ ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਟੀਕੇ ਦਾ ਟਰਾਇਲ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿੱਚ ਬਹੁਤ ਘੱਟ ਬੱਚਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਫਾਈਜ਼ਰ ਨੇ ਟਰਾਇਲ ਲਈ ਦੁਨੀਆ ਦੇ ਚਾਰ ਦੇਸ਼ਾਂ ਦੇ 4,500 ਤੋਂ ਵੱਧ ਬੱਚਿਆਂ ਦੀ ਚੋਣ ਕੀਤੀ ਹੈ। ਇਨ੍ਹਾਂ ਚਾਰ ਵੱਡੇ ਦੇਸ਼ਾਂ ਵਿੱਚ ਅਮਰੀਕਾ, ਫਿਨਲੈਂਡ, ਪੋਲੈਂਡ ਤੇ ਸਪੇਨ ਸ਼ਾਮਲ ਹਨ।ਕੰਪਨੀ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਟਰਾਇਲ ਦੇ ਪਹਿਲੇ ਪੜਾਅ ਵਿੱਚ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ। ਜੇਕਰ ਸਭ ਕੁਝ ਠੀਕ ਰਿਹਾ ਤਾਂ ਇਹ ਟਰਾਇਲ ਅੱਗੇ ਵਧਾਇਆ ਜਾਵੇਗਾ। ਕੰਪਨੀ ਨੇ ਅੱਗੇ ਕਿਹਾ ਕਿ ਵੈਕਸੀਨ ਟਰਾਇਲ ਲਈ 5 ਤੋਂ 11 ਸਾਲ ਦੀ ਉਮਰ ਤੋਂ ਬੱਚਿਆਂ ਦੀ ਚੋਣ ਦਾ ਕੰਮ ਸ਼ੁਰੂ ਹੋ ਜਾਵੇਗਾ।ਇਨ੍ਹਾਂ ਬੱਚਿਆਂ ਨੂੰ 10 ਮਾਈਕਰੋਗ੍ਰਾਮ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਇਹ ਖੁਰਾਕ ਬਾਲਗਾਂ ਅਤੇ ਬਜ਼ੁਰਗਾਂ ਨੂੰ ਦਿੱਤੀ ਜਾਣ ਵਾਲੀ ਵੈਕਸੀਨ ਖੁਰਾਕ ਦਾ ਇਕ ਤਿਹਾਈ ਹਿੱਸਾ ਹੈ। ਇਸ ਦੇ ਕੁਝ ਹਫ਼ਤੇ ਬਾਅਦ 6 ਮਹੀਨਿਆਂ ਤੋਂ ਵੱਧ ਉਮਰ ਦੇ ਬੱਚਿਆਂ 'ਤੇ ਵੈਕਸੀਨ ਦਾ ਟਰਾਇਲ ਸ਼ੁ

Read More
Health

‘ਅੱਕ’ ਦੇ ਫਾਇਦੇ ਸੁਣਕੇ ਹੋ ਜਾਓਗੇ ਹੈਰਾਨ | ਕਰੀਬ ਦਰਜਨ ਬਿਮਾਰੀਆਂ ਦਾ ਇਲਾਜ ਹੈ ‘ਅੱਕ’ | Giant Calotrope Benefits

ਅੱਕ ਦੀ ਇੱਕ ਕਿਸਮ ਦਾ ਬੂਟਾ ਹੈ ਜੋ ਵਿਸ਼ਵ ਦੇ ਬਹੁਤ ਸਾਰੇ ਦੇਸਾਂ ਦੇ ਖਿੱਤਿਆਂ ਵਿੱਚ ਆਮ ਮਿਲਦਾ ਹੈ। ਇਹ ਪਾਣੀ ਵਾਲੇ ਥਾਂਵਾਂ, ਖ਼ਾਸ ਕਰ ਕੇ ਨਦੀਆਂ ਨਾਲਿਆਂ ਅਤੇ ਟੋਇਆਂ-ਟੋਬਿਆਂ ਵਿੱਚ, ਜਿਆਦਾ ਉੱਗਦਾ ਹੈ। ਇਹ ਸਖਤ ਹਾਲਾਤਾਂ ਵਿੱਚ ਵੀ ਮਰਦਾ ਨਹੀਂ ਇਸ ਲਈ ਹਿੰਦੀ ਵਿੱਚ ਇਸਨੂੰ "ਬੇਹਯਾ" (बेहया) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਾਵ ਬਸ਼ਰਮ ਬੂਟਾ। ਪਛਮੀ ਪੰਜਾਬ ਵਿੱਚ ਇਸਨੂੰ "ਵੱਡਾ ਅੱਕ " (وڈا اکّ) ਕਿਹਾ ਜਾਂਦਾ ਹੈ। ਇਸ ਦੇ ਸਵੇਰੇ ਹਲਕੇ ਗੁਲਾਬੀ ਰੰਗ ਦੇ ਫੁੱਲ ਖਿੜਦੇ ਹਨ ਜੋ ਦੋਪਹਿਰ ਹੋਣ ਤੱਕ ਮੁਰਝਾ ਜਾਂਦੇ ਹਨ ਇਸ ਲਈ ਇਸਨੂੰ ਅੰਗਰੇਜ਼ੀ ਵਿੱਚ "ਮੋਰਨਿੰਗ ਗਲੋਰੀ" (Morning Glory) ਭਾਵ 'ਦਿਨ ਚੜ੍ਹਦੇ ਦੀ ਲਾਲੀ" ਵੀ ਕਿਹਾ ਜਾਂਦਾ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਜੋ 6 ਤੋਂ 9 ਇੰਚ ਤੱਕ ਲੰਮੇ ਹੁੰਦੇ ਹਨ। ਇਸਨੂੰ ਆਮ ਤੌਰ 'ਤੇ ਇਸ ਦੇ ਤਣੇ ਦੇ ਟੁਕੜੇ ਤੋੜ ਕੇ ਲਗਾਇਆ ਜਮੀਨ ਵਿੱਚ ਲਗਾਇਆ ਜਾਂਦਾ ਹੈ ਪਰ ਇਸ ਦੇ ਬੀਜਾਂ ਨੂੰ ਵੀ ਬੀਜਿਆ ਜਾ ਸਕਦਾ ਹੈ। ਇਸ ਦੇ ਬੀਜ ਜ਼ਹਿਰੀਲੀ ਕਿਸਮ ਦੇ ਹੁੰਦੇ ਹਨ ਜੋ ਪਸ਼ੂਆਂ ਲਈ ਨੁਕਸਾਨਦਾਇਕ ਸਾਬਤ ਹੋ ਸਕਦੇ ਹਨ। ਗੁਲਾਬਾਸੀ ਦੇ ਬੂਟੇ ਦ...

Read More
Health

Know what is CRP test, why is it necessary for corona positive people?

ਦੇਸ਼ ਭਰ 'ਚ ਕੋਰੋਨਾ ਵਾਇਰਸ ਦਾ ਖਤਰਾ ਅਜੇ ਵੀ ਬਰਕਰਾਰ ਹੈ। ਕਈ ਸ਼ਹਿਰਾਂ 'ਚ ਲੌਕਡਾਊਨ ਲਾਉਣ ਦੀ ਸਥਿਤੀ ਬਣੀ ਹੋਈ ਹੈ। ਕੋਰੋਨਾ ਇਨਫੈਕਸ਼ਨ ਦੀ ਵਜ੍ਹਾ ਨਾਲ ਕਈ ਲੋਕ ਆਪਣੇ ਪਰਿਵਾਰਕ ਮੈਂਬਰਾਂ ਨੂੰ ਗਵਾ ਚੁੱਕੇ ਹਨ। ਮੰਨਿਆ ਜਾ ਰਿਹਾ ਹੈ ਕਿ ਸਮਾਂ ਰਹਿੰਦਿਆਂ ਇਸ 'ਤੇ ਧਿਆਨ ਨਾ ਦੇਣ ਕਾਰਨ ਮਰੀਜ਼ਾਂ ਦੀ ਸਥਿਤੀ ਗੰਭੀਰ ਹੋ ਰਹੀ ਹੈ। ਅਜਿਹੇ 'ਚ 14 ਦਿਨਾਂ ਦਾ ਸਮਾਂ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਨ੍ਹਾਂ 14 ਦਿਨਾਂ 'ਚ ਕਈ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ।ਇਸ ਸਮੇਂ ਸੀਆਰਪੀ ਟੈਸਟ ਨੂੰ ਪ੍ਰਮੁੱਖ ਮੰਨਿਆ ਜਾਂਦਾ ਹੈ। ਇਸ ਟੈਸਟ ਦੇ ਜ਼ਰੀਏ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਾਇਆ ਜਾ ਸਕਦਾ ਹੈ ਤੇ ਸਮਾਂ ਰਹਿੰਦਿਆਂ ਇਲਾਜ ਵੀ ਸੰਭਵ ਹੈ। ਆਉ ਜਾਣਦੇ ਹਾਂ ਕਿ ਸੀਆਰਪੀ ਟੈਸਟ ਕੀ ਹੈ ਤੇ ਕਿਵੇਂ ਇਸ ਨਾਲ ਬਿਮਾਰੀ ਦੀ ਗੰਭੀਰਤਾ ਦਾ ਪਤਾ ਲਾਇਆ ਜਾਂਦਾ ਹੈ।ਸੀਆਰਪੀ ਟੈਸਟ ਨੂੰ ਸੀ-ਰੀਐਕਟਿਵ ਪ੍ਰੋਟੀਨ ਟੈਸਟ ਵੀ ਕਿਹਾ ਜਾਂਦਾ ਹੈ। ਇਹ ਬਲੱਡ ਟੈਸਟ ਦੀ ਤਰ੍ਹਾਂ ਦੀ ਹੁੰਦਾ ਹੈ, ਇਸ ਟੈਸਟ ਜ਼ਰੀਏ ਏਕਿਊਟ ਇਨਫਲਮੇਸ਼ਨ ਬਾਰੇ ਪਤਾ ਲਾਇਆ ਜਾ ਸਕਦਾ ਹੈ। ਇਸ ਟੈਸਟ ਜ਼ਰੀਏ ਸੀਆਰਪੀ ਦਾ ਪੱਧਰ ਫੇਫੜਿਆਂ 'ਚ ਹੋਈ ਗ

Read More
Health

Coronavirus Cases India: News of relief for the country! Corona cases reduced from 3 lakh for the first time in 26 days

ਦੇਸ਼ ਵਿਚ ਕੋਰੋਨਾ ਮਾਮਲਿਆਂ 'ਚ ਨਿਰੰਤਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਦਿਨ ਦੇਸ਼ ਵਿੱਚ 2 ਲੱਖ 81 ਹਜ਼ਾਰ 683 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋਈ। ਪਿਛਲੇ 26 ਦਿਨਾਂ 'ਚ ਇਹ ਪਹਿਲਾ ਮੌਕਾ ਹੈ, ਜਦੋਂ ਇੱਕ ਦਿਨ 'ਚ 3 ਲੱਖ ਤੋਂ ਘੱਟ ਨਵੇਂ ਕੇਸ ਆਏ ਹਨ। ਇਸ ਤੋਂ ਪਹਿਲਾਂ 20 ਅਪ੍ਰੈਲ ਨੂੰ ਕੋਰੋਨਾ ਦੇ 2.94 ਲੱਖ ਨਵੇਂ ਕੇਸ ਸਾਹਮਣੇ ਆਏ ਸੀ।ਹਾਲਾਂਕਿ, ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਰਫਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਪਿਛਲੇ ਦਿਨ 4,092 ਲੋਕਾਂ ਦੀ ਮੌਤ ਹੋ ਗਈ ਸੀ। ਇਹ ਰਾਹਤ ਦੀ ਗੱਲ ਹੈ ਕਿ ਇਸ ਦੌਰਾਨ 3 ਲੱਖ 78 ਹਜ਼ਾਰ 388 ਲੋਕਾਂ ਨੇ ਕੋਰੋਨਾ ਤੋਂ ਠੀਕ ਹੋਏ ਹਨ। ਇਹ ਇੱਕ ਦਿਨ 'ਚ ਦੁਬਾਰਾ ਠੀਕ ਹੋਣ ਵਾਲੇ ਲੋਕਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 8 ਮਈ ਨੂੰ ਕੋਰੋਨਾ ਤੋਂ 3.86 ਲੱਖ ਲੋਕ ਠੀਕ ਹੋਏ ਸਨ।ਇਸ ਤਰ੍ਹਾਂ, ਐਕਟਿਵ ਮਾਮਲਿਆਂ 'ਚ ਇਲਾਜ ਕੀਤੇ ਜਾ ਰਹੇ ਲੋਕਾਂ ਦੀ ਗਿਣਤੀ 'ਚ ਇਕ ਲੱਖ 846 ਦੀ ਕਮੀ ਆਈ। ਦੇਸ਼ ਵਿੱਚ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਐਕਟਿਵ ਮਾਮਲਿਆਂ ਵਿੱਚ ਇਹ ਸਭ ਤੋਂ ਵੱਡੀ ਗਿਰਾਵਟ ਹੈ। ਇਸ ਸਮੇਂ ਦੇਸ਼ 'ਚ 35 ਲੱਖ 12 ਹਜ਼ਾਰ

Read More
Health

Outbreak of black fungus has also increased in Punjab, the disease is fatal to the eyes

ਪੰਜਾਬ 'ਚ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਨ੍ਹਾਂ ਦਿਨੀਂ ਬਲੈਕ ਫੰਗਸ ਇਕ ਗੰਭੀਰ ਸਮੱਸਿਆ ਬਣ ਕੇ ਸਾਹਮਣੇ ਆਈ ਹੈ। ਜਿਹੜੀ ਖਾਸ ਤੌਰ 'ਤੇ ਹਾਈ ਸ਼ੂਗਰ ਨਾਲ ਸਬੰਧਤ ਮਰੀਜ਼ਾਂ 'ਤੇ ਅਟੈਕ ਕਰ ਰਹੀ ਹੈ। ਲੁਧਿਆਣਾ ਵਿੱਚ ਬੀਤੇ ਕੁਝ ਦਿਨਾਂ ਵਿੱਚ 22 ਤੋਂ 25 ਤੱਕ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਬਿਮਾਰੀ ਕਾਰਨ ਕਈ ਵਾਰ ਲੋਕ ਆਪਣੀਆਂ ਅੱਖਾਂ ਦੀ ਰੋਸ਼ਨੀ ਖੋਹ ਲੈਂਦੇ ਹਨ ਅਤੇ ਉਹਨਾਂ ਦੀ ਅੱਖ ਵੀ ਕੱਢਣੀ ਪੈ ਜਾਂਦੀ ਹੈ।ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਈਐਨਟੀ ਸਪੈਸ਼ਲਿਸਟ ਅਤੇ ਵਿਭਾਗ ਦੇ ਮੁਖੀ ਡਾ ਮੁਨੀਸ਼ ਮੁੰਜਾਲ ਨੇ ਦੱਸਿਆ ਕਿ ਆਮ ਤੌਰ ' ਇਸ ਸਮੱਸਿਆ ਨਾਲ ਲੋਕਾਂ ਦੇ ਨੱਕ ਬੰਦ ਹੋ ਜਾਂਦੇ ਹਨ, ਚਿਹਰੇ ' ਸੋਜ਼ ਉਣ ਲੱਗ ਜਾਂਦੀ ਹੈ ਅਤੇ ਅੱਖਾਂ ਦੇ ਆਲੇ ਦੁਆਲੇ ਵੀ ਸੋਜ਼ ਹੋ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਦੇ ਕਈ ਵਾਰ ਦੰਦ ਵੀ ਡਿੱਗਣ ਲੱਗ ਜਾਂਦੇ ਹਨ ਤੇ ਤਾਲੂ ਕਾਲਾ ਪੈ ਜਾਂਦਾ ਹੈ ਅਤੇ ਸਿਰ ਵਿੱਚ ਦਰਦ ਵੀ ਰਹਿਣ ਲੱਗ ਪੈਂਦਾ ਹੈ।ਉਨ੍ਹਾਂ ਦੱਸਿਆ ਕਿ ਫੰਗਸ ਦੋ ਤਰ੍ਹਾਂ ਦੀ ਹੁੰਦੀ ਹੈ, ਵ੍ਹਾਈਟ ਫੰਗਸ ਅਤੇ ਬਲੈਕ ਫੰਗਸ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਖਾਸ ਤੌਰ ' ਹਾਈ ਸ਼ੂਗਰ ਲੈਵਲ ਨਾਲ ਸਬੰਧਤ ਮਰੀ

Read More
Health

Can I drink alcohol after getting the corona vaccine? Know the truth

ਦੇਸ਼ ’ਚ 1 ਮਈ ਤੋਂ 18 ਸਾਲਾਂ ਤੋਂ ਵੱਧ ਦੇ ਲੋਕਾਂ ਦੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੈ। ਕੋਰੋਨਾ ਵਾਇਰਸ ਵਿਰੁੱਧ ਸੁਰੱਖਿਆ ਹਾਸਲ ਕਰਨ ਲਈ ਲੋਕ ਵਧ-ਚੜ੍ਹ ਕੇ ਵੈਕਸੀਨ ਲਵਾਉਣ ਲਈ ਟੀਕਾਕਰਨ ਕੇਂਦਰਾਂ ’ਤੇ ਪੁੱਜ ਰਹੇ ਹਨ। ਇਸ ਦੌਰਾਨ ਟੀਕਾਕਰਨ ਤੇ ਸ਼ਰਾਬ ਸਭ ਤੋਂ ਵੱਧ ਪੁੱਛਿਆ ਜਾਣ ਵਾਲਾ ਪ੍ਰਸ਼ਨ ਬਣਿਆ ਹੋਇਆ ਹੈ। ਕੀ ਕੋਵਿਡ-19 ਵੈਕਸੀਨ ਲੈਣ ਦਾ ਮਤਲਬ ਹੈ ਕਿ ਅਲਕੋਹਲ ਨਹੀਂ ਲੈਣੀ? ਕੀ ਤੁਹਾਨੂੰ ਕੋਵਿਡ-19 ਵੈਕਸੀਨ ਦੀ ਡੋਜ਼ ਲਵਾਉਣ ਤੋਂ ਬਾਅਦ ਅਲਕੋਹਲ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ? ਸਿਹਤ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਅਲਕੋਹਲ ਤੋਂ ਪ੍ਰਹੇਜ ਇਸ ਲਈ ਰੱਖਣ ਦੀ ਜ਼ਰੂਰਤ ਨਹੀਂ ਹੈ ਕਿ ਤੁਸੀਂ ਵੈਕਸੀਨ ਦੀ ਪਹਿਲੀ ਡੋਜ਼ ਲਈ ਹੈ। ਅਲਕੋਹਲ ਖ਼ੁਦ ਵੈਕਸੀਨ ਨੂੰ ਕੋਰੋਨਾ ਵਾਇਰਸ ਦੀ ਲਾਗ ਵਿਰੁੱਧ ਬੇਅਸਰ ਨਹੀਂ ਬਣਾਏਗੀ।ਅਲਕੋਹਲ ਤੇ ਵੈਕਸੀਨ ਦੇ ਸੁਆਲ ਬਾਰੇ ਮੰਤਰਾਲੇ ਨੇ ਦੱਸਿਆ – ਜਿਵੇਂ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਅਲਕੋਹਲ ਵੈਕਸੀਨ ਦੇ ਅਸਰ ਨੂੰ ਖ਼ਰਾਬ ਕਰਦੀ ਹੈ।ਰੈਗੂਲੇਟਰੀ ਏਜੰਸੀਆਂ ਦੀ ਟੀਕਾਕਰਣ ਤੇ ਸ਼ਰਾਬ ਬਾਰੇ ਰਾਏ ਨਾ ਹੀ ਅਮਰੀਕੀ ਸੰਸਥਾ ਸੀਡੀਸੀ ਤੇ ...

Read More
Health

New guidelines for Punjab: Announcement of new guidelines in view of Corona’s fury, effective from April 1 to 30

ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ ਇੱਕ ਵਾਰ ਫਿਰ ਤੇਜ਼ੀ ਨਾਲ ਵੱਧ ਰਹੇ ਹਨ। ਉੱਥੇ ਹੀ ਕੇਂਦਰ ਸਰਕਾਰ ਨੇ ਕੋਰੋਨਾ ਦੀ ਲਾਗ 'ਤੇ ਕਾਬੂ ਪਾਉਣ ਲਈ ਮੰਗਲਵਾਰ ਨੂੰ ਕੋਵਿਡ-19 ਗਾਈਡਲਾਈਨ ਨੂੰ 30 ਅਪ੍ਰੈਲ ਤਕ ਵਧਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਟੈਸਟਿੰਗ, ਟ੍ਰੈਕਿੰਗ ਤੇ ਟਰੀਟਮੈਂਟ 'ਤੇ ਖ਼ਾਸ ਧਿਆਨ ਦੇਣ ਤੇ ਟੀਕਾਕਰਨ 'ਚ ਤੇਜ਼ੀ ਲਿਆਉਣ ਦੇ ਨਾਲ-ਨਾਲ ਕੋਵਿਡ-19 ਸਬੰਧੀ ਨਵੀਂ ਗਾਈਡਲਾਈਨ 1 ਅਪ੍ਰੈਲ ਤੋਂ 30 ਅਪ੍ਰੈਲ ਤਕ ਲਾਗੂ ਰਹੇਗੀ। ਗ੍ਰਹਿ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਨਵੀਂ ਗਾਈਡਲਾਈਨ ਦੀ ਪਾਲਣ ਕਰਨਾ ਜ਼ਰੂਰੀ ਹੈ।ਗ੍ਰਹਿ ਮੰਤਰਾਲੇ ਨੇ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਇਕ ਬਿਆਨ ਜਾਰੀ ਕਰਦਿਆਂ ਕਿਹਾ, "ਦੇਸ਼ ਦੇ ਕੁਝ ਹਿੱਸਿਆਂ 'ਚ ਕੋਵਿਡ-19 ਮਾਮਲਿਆਂ 'ਚ ਹੋਏ ਤਾਜ਼ਾ ਵਾਧੇ ਨੂੰ ਧਿਆਨ 'ਚ ਰੱਖਦਿਆਂ ਸੂਬਾ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਟੈਸਟ-ਟਰੈਕ-ਟ੍ਰੀਟ ਪ੍ਰੋਟੋਕੋਲ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਰੇਕ ਕੋਵਿਡ ਦਿਸ਼ਾ

Read More
Health

This is a big announcement for people over the age of 45 from April 1

ਦੇਸ਼ ਵਿਚ 1 ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਟੀਕਾ ਲਾਇਆ ਜਾਵੇਗਾ। ਮੋਦੀ ਕੈਬਨਿਟ ਨੇ ਇਹ ਫੈਸਲਾ ਕੀਤਾ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੇਸ਼ ਵਿੱਚ ਵੈਕਸੀਨ ਦੀ ਭਰਪੂਰ ਡੌਜ਼ ਹੈ। ਕੋਰੋਨਾ ਟੀਕੇ ਦੀ ਕੋਈ ਘਾਟ ਨਹੀਂ ਹੈ। ਦੱਸ ਦੇਈਏ ਕਿ ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਪੂਰੇ ਜ਼ੋਰਾਂ ਨਾਲ ਫੈਲ ਰਹੀ ਹੈ।ਅਜਿਹੀ ਸਥਿਤੀ ਵਿੱਚ ਹਰ ਸੂਬੇ ਅਤੇ ਕੇਂਦਰ ਸਰਕਾਰ ਪੂਰਾ ਧਿਆਨ ਦੇ ਰਹੀ ਹੈ ਕਿ ਕੋਰੋਨਾ ਖਿਲਾਫ ਹਰ ਸੰਭਵ ਬਚਾਅ ਕੀਤਾ ਜਾਵੇ ਅਤੇ ਇਸ ਲਈ ਟੀਕਾ ਸਭ ਤੋਂ ਢੁਕਵਾਂ ਤਰੀਕਾ ਹੈ। ਇਸ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ, “ਇਹ ਫੈਸਲਾ ਲਿਆ ਗਿਆ ਹੈ ਕਿ 1 ਅਪਰੈਲ ਤੋਂ ਕੋਰੋਨਾ ਟੀਕਾ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਖੁੱਲ੍ਹੇਗਾ। ਅਸੀਂ ਬੇਨਤੀ ਕਰਦੇ ਹਾਂ ਕਿ ਸਾਰਿਆਂ ਨੂੰ ਤੁਰੰਤ ਰਜਿਸਟਰ ਕਰਨਾ ਚਾਹੀਦਾ ਹੈ ਤੇ ਟੀਕਾ ਲਵਾਉਣਾ ਚਾਹੀਦਾ ਹੈ।’...

Read More