Latest

Captain made this big announcement about voting in Punjab

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਖਰੜ ਵਿਖੇ ਪੱਤਰਕਾਰਾਂ ਨਾਲ ਇਕ ਗੈਰ-ਰਸਮੀ ਗੱਲਬਾਤ ‘ਚ ਇਹ ਕਿਹਾ ਗਿਆ ਕਿ ਪੰਜਾਬ ‘ਚ ਨਗਰ ਕੌਂਸਲ ਦੀਆਂ ਚੋਣਾਂ 15 ਫਰਵਰੀ ਤੋਂ ਪਹਿਲਾਂ ਕਰਵਾ ਲਈਆਂ ਜਾਣਗੀਆਂ ਅਤੇ ਤਾਰੀਖ਼ਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਇਸ ਬਿਆਨ ਉਪਰੰਤ ਇਨ੍ਹਾਂ ਤਾਰੀਖ਼ਾਂ ਸਬੰਧੀ ਭੰਬਲਭੂਸੇ ‘ਚ ਫਸੇ ਹੋਏ ਸੰਭਾਵਿਤ ਉਮੀਦਵਾਰਾਂ ‘ਚ ਇਕਦਮ ਸਰਗਰਮੀ ਪੈਦਾ ਹੋ ਗਈ ਹੈ ਅਤੇ ਉਨ੍ਹਾਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਅਤੇ ਇਕ ਦਮ ਹੱਥ ਜੋੜਨ ਅਤੇ ਦੁਆ ਸਲਾਮ ਕਰਨ ਦਾ ਮਾਹੌਲ ਗਰਮਾ ਗਿਆ ਹੈ।Ready to resign or be dismissed than bow to injustice to farmers': Capt Amarinder Singh | Cities News,The Indian Expressਉਮੀਦਵਾਰਾਂ ਨੂੰ ਯਕੀਨ ਹੋ ਗਿਆ ਹੈ ਕਿ ਇਹ ਚੋਣਾਂ ਸਬੰਧੀ ਐਲਾਨ ਕੁੱਝ ਦਿਨਾਂ ਅੰਦਰ ਹੀ ਹੋ ਜਾਵੇਗਾ। ਸਾਰੇ ਸ਼ਹਿਰ ਅੰਦਰ ਉਮੀਦਵਾਰਾਂ ਵੱਲੋਂ ਨਵੇ ਸਾਲ ਅਤੇ ਲੋਹੜੀ ਦੀਆਂ ਵਧਾਈਆਂ ਦੇ ਫਲੈਕਸ ਲਗਾਏ ਜਾ ਰਹੇ ਹਨ ਅਤੇ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਵੱਲੋਂ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਅਤੇ ਆਪ ਪਾਰਟੀ ਵੱਲੋਂ ਆਪਣੇ-ਆਪਣੇ ਚੋਣ ਨਿਸ਼ਾਨ ’ਤੇ ਚੋਣ ਲੜਣ ਸਬੰਧੀ ਐਲਾਨ ਹੋ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਵੇਂ ਉਮੀਦਵਾਰਾਂ ਵੱਲੋਂ ਚੋਣ ਲੜਨ ਲਈ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਸਨ,Have not felt it in Punjab': Amarinder Singh on slowdown of economy - india  news - Hindustan Timesਪਰ ਉਹ ਇਸ ਭੰਬਲਭੂਸੇ ‘ਚ ਸਨ ਕੀ ਚੋਣਾਂ ਹੋਣਗੀਆਂ ਵੀ ਜਾਂ ਨਹੀਂ। ਹੁਣ ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਚੋਣਾਂ 15 ਫਰਵਰੀ ਤੋਂ ਪਹਿਲਾਂ ਮੁਕੰਮਲ ਕਰਵਾਈਆਂ ਜਾਣਗੀਆਂ। ਇਸ ਵਾਰੀ ਇਹ ਗੱਲ ਪੱਕੀ ਹੈ ਕਿ ਖਰੜ ਦੇ ਕੁੱਲ 27 ਦੇ 27 ਵਾਰਡਾਂ ‘ਚ ਜ਼ਬਰਦਸਤ ਮੁਕਾਬਲੇ ਹੋਣਗੇ ਅਤੇ ਉਮੀਦਵਾਰਾਂ ਵੱਲੋਂ ਚੋਣ ਜਿੱਤਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।

Related Articles

Back to top button