Punjab

Captain Amrinder Singh ਨੇ ਸੂਬੇ ਵਿੱਚ ਮੁੜ ਸਖਤੀ ਦਾ ਕੀਤਾ ਐਲਾਨ, ਅੱਜ ਤੋਂ ਜਾਰੀ ਹੋਣਗੀਆਂ ਨਵੀਆਂ ਹਦਾਇਤਾਂ

ਦਸੰਬਰ 2019 ਤੋਂ ਚੀਨ ਵਿਚ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਹਰ ਪਾਸੇ ਹਾਹਾਕਾਰ ਮਚਾਈ ਹੋਈ ਹੈ। ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਸਰਕਾਰ ਨੂੰ ਪੂਰੇ ਦੇਸ਼ ਵਿੱਚ ਲਾਕ ਡਾਊਨ ਲਾਗੂ ਕਰਨਾ ਪਿਆ ਸੀ ਕੋ ਕਿ ਲਗਭਗ 3 ਮਹੀਨੇ ਤੱਕ ਰਿਹਾ। ਇਸੇ ਤਰਾਂ ਪੰਜਾਬ ਸਰਕਾਰ ਨੇ ਵੀ ਪੰਜਾਬ ਵਿੱਚ ਲਗਾਤਾਰ 2 ਮਹੀਨੇ ਤੱਕ ਕਰਫਿਊ ਜਾਰੀ ਰੱਖਿਆ।Punjab CM Amarinder Singh slams Canada for support to Khalistan ...ਪਰ ਜਿਵੇਂ ਹੀ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਕ ਡਾਊਨ ਤੋਂ ਬਾਅਦ ਢਿੱਲ ਦਿੱਤੀ ਗਈ ਉਦੋਂ ਤੋਂ ਹੀ ਕੋਰੋਨਾ ਵਾਇਰਸ ਦੇ ਰੋਜ਼ਾਨਾ ਨਵੇਂ ਮਾਮਲਿਆਂ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਵਿੱਚ ਵੀ ਕੋਰੋਨਾ ਵਾਇਰਸ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ ਇਸ ਲਈ ਮਹਾਮਾਰੀ ਦੇ ਖ਼ਤਰੇ ਨੂੰ ਵੇਖਦੇ ਹੋਏ ਕੈਪਟਨ ਅਮਰਿੰਦਰ ਵੱਲੋ ਸੰਕੇਤ ਦਿੱਤੇ ਗਏ ਹਨ ਕਿ ਪੰਜਾਬ ਸਰਕਾਰ ਇਸ ਮਹਾਮਾਰੀ ਤੇ ਕਾਬੂ ਪਾਉਣ ਲਈ ਅੱਜ ਯਾਨੀ 13 ਜੁਲਾਈ ਤੋਂ ਸਖ਼ਤੀ ਦਾ ਐਲਾਨ ਕਰੇਗੀ।Bargari case: Punjab has no faith in CBI, says Amarinder - The Hinduਕੈਪਟਨ ਨੇ ਕਿਹਾ ਕਿ ਸੋਮਵਾਰ ਤੋਂ ਸਮਾਜਿਕ ਇੱਕਠ ਤੇ ਨਵੀਆਂ ਗਾਈਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਦੱਸ ਦੇਈਏ ਕਿ ਕੈਪਟਨ ਵਲੋਂ ਇਹ ਸੰਕੇਤ ਆਪਣੇ ਸੋਸ਼ਲ ਮੀਡੀਆ ਪ੍ਰੋਗਰਾਮ #AskCaptain ਵਿੱਚ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਫਿਲਹਾਲ ਬਿਹਤਰ ਸਥਿਤੀ ਵਿੱਚ ਹੈ। ਪਰ ਖ਼ਤਰਾ ਹਾਲੇ ਵੀ ਓਨਾ ਹੀ ਜਿਆਦਾ ਹੈ।Amarinder Singh fudging data on farmer suicides, says AAP - The ...ਮੁਖ ਮੰਤਰੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ‘ਚ ਕੋਰੋਨਾ ਦਾ ਖਤਰਾ ਹਾਲੇ ਟੱਲਿਆ ਨਹੀਂ ਹੈ। ਬਾਹਰੋਂ ਆ ਰਹੇ ਲੋਕਾਂ ਦੇ ਕਾਰਨ ਸੂਬੇ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ| ਉਨ੍ਹਾਂ ਕਿਹਾ ਕਿ ” ਮੈਂ ਪੰਜਾਬ ਨੂੰ ਦਿੱਲੀ ਜਾਂ ਮੁੰਬਈ ਨਹੀਂ ਬਣਨ ਦੇਵਾਂਗਾ ਅਤੇ ਪੰਜਾਬ ਵਿੱਚ ਮੁੜ ਸਖਤੀ ਕਰਨ ਦੇ ਆਦੇਸ਼ ਦਿੱਤੇ ਜਾਣਗੇ। ਖਾਸ ਕਰ ਸੋਸ਼ਲ ਇਕੱਠ ਤੇ ਗਾਇਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ”

Related Articles

Back to top button