Latest

Canada ਵਿੱਚ ਪੰਜਾਬੀ ਵਿਦਿਆਰਥੀਆਂ ਨੇ ਕੀਤਾ ਇਹ ਸ਼ਰਮਨਾਕ ਕਾਰਾ, ਆਉਣ ਵਾਲੇ ਸਟੂਡੈਂਟਾਂ ਲਈ ਬੀਜੇ ਕੰਡੇ

ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀ ਸਟਡੀ ਵੀਜ਼ਾ ਲੈਕੇ ਕੈਨੇਡਾ ਪੜ੍ਹਨ ਲਈ ਜਾਂਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਇਨ੍ਹਾਂ ਵਿਚੋਂ ਜਿਆਦਾਤਰ ਪੰਜਾਬੀ ਵਿਦਿਆਰਥੀ ਹੁੰਦੇ ਹਨ। ਮਾਂ ਪਿਓ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਬਣਾਉਣ ਲਈ ਕੈਨੇਡਾ ਭੇਜਿਆ ਜਾਂਦਾ ਹੈ ਅਤੇ ਬੱਚਿਆਂ ਨੂੰ ਕੈਨੇਡਾ ਭੇਜਣ ਲਈ ਮਾਪਿਆਂ ਨੂੰ ਪਤਾ ਨਹੀਂ ਕੀ-ਕੀ ਪਾਪੜ ਵੇਲਣੇ ਪੈਂਦੇ ਹਨ।ਪਰ ਕਈ ਸ਼ਰਾਰਤੀ ਬੱਚੇ ਕੈਨੇਡਾ ਜਾ ਕੇ ਉਥੋਂ ਦੇ ਕਾਨੂੰਨ ਨੂੰ ਟਿੱਚ ਸਮਝਦੇ ਹੋਏ ਕਈ ਵਾਰ ਅਜਿਹੀਆਂ ਹਰਕਤਾਂ ਕਰ ਦਿੰਦੇ ਹਨ ਜਿਨ੍ਹਾਂ ਕਰਕੇ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋਰਾਂ ਵਿਦਿਆਰਥੀਆਂ ਦੇ ਰਾਹ ‘ਚ ਕੰਡੇ ਖ਼ਿਲਾਰ ਰਹੇ ਹਨ। ਇਸ ਤਰਾਂ ਦਾ ਤਾਜ਼ਾ ਮਾਮਲਾ ਕੈਨੇਡਾ ਦੇ ਐਲਬਰਟਾ ਸੂਬੇ ਦਾ ਹੈ ਜਿਥੇ ਪੰਜਾਬੀ ਵਿਦਿਆਰਥੀਆਂ ਵੱਲੋਂ ਇੱਕ ਸ਼ਰਮਨਾਕ ਕਾਰਾ ਕੀਤਾ ਗਿਆ ਹੈ।ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਅਲਬਰਟਾ ਦੇ ਇਕ ਸ਼ਹਿਰ ਵਿਚ 4 ਤੋਂ 5 ਵਿਦਿਆਰਥੀਆਂ ਵੱਲੋਂ ਕੀਤੀ ਗਈ ਇਸ ਹਰਕਤ ਕਾਰਨ ਪੰਜਾਬੀ ਭਾਈਚਾਰੇ ਨੂੰ ਸ਼ਰਮਸਾਰ ਹੋਣਾ ਪਿਆ। ਤੁਹਾਨੂੰ ਦੱਸ ਦੇਈਏ ਕਿ ਕੈਨੇਡਾ ਪੜ੍ਹਾਈ ਲਈ ਆਏ ਕੁਝ ਲੜਕੇ ਉੱਥੇ ਜਿਸ ਘਰ ‘ਚ ਰਹਿ ਰਹੇ ਸਨ, ਉਸ ਘਰ ਦੇ ਪਿੱਛੇ ਵਾਲੀ ਕੰਧ ‘ਤੇ ਚੜ੍ਹ ਗਏ। ਜਿਸ ਦਾ ਪਿੱਛਾ ਰੇਲਵੇ ਟਰੈਕ ਨਾਲ ਲੱਗਦਾ ਹੈ।ਇਸ ਕੰਧ ਉੱਤੇ ਚੜ੍ਹ ਕੇ ਇਹ ਲੜਕੇ ਉੱਚੀ-ਉੱਚੀ ਰੌਲਾ ਪਾਉਣ ਲੱਗੇ ਤਾਂ ਲੋਕ ਇਨ੍ਹਾਂ ਦੀਆਂ ਹਰਕਤਾਂ ਤੋਂ ਹੈਰਾਨ ਰਹਿ ਗਏ। ਕੈਨੇਡਾ ਦੇ ਰੇਲਵੇ ਵਿਭਾਗ ਦੇ ਨਿਯਮਾਂ ਮੁਤਾਬਿਕ ਰੇਲਵੇ ਲਾਈਨਾਂ ਦੇ ਏਨਾ ਨਜ਼ਦੀਕ ਖੜ੍ਹਨਾ-ਬੈਠਣਾ ਕਾਨੂੰਨਨ ਜੁਰਮ ਹੈ। ਇਨ੍ਹਾਂ ਹੀ ਨਹੀਂ, ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਲੜਕੇ ਲਗਭਗ 10 ਮਿੰਟ ਤੱਕ ਹੁਲੜ੍ਹਬਾਜ਼ੀ ਕਰਦੇ ਰਹੇ। ਹੱਦ ਤਾਂ ਉੱਥੇ ਹੋ ਗਈ ਜਦੋਂ ਚੌਕ ‘ਤੇ ਲਾਲਬੱਤੀ ਹੋਣ ‘ਤੇ ਜਦੋਂ ਟ੍ਰੈਫ਼ਿਕ ਰੂਕੀਆ ਤਾਂ ਉਥੇ ਖੜ੍ਹੀ ਇਕ ਕਾਰ ਵਿਚ ਕੁਝ ਪੰਜਾਬੀ ਕੁੜੀਆਂ ਸਨ,ਉਨ੍ਹਾਂ ਨੂੰ ਦੇਖਕੇ ਇਹ ਲੜਕੇ ਸੀਟੀਆਂ ਮਾਰਨ ਲੱਗ ਪਏ ਤੇ ਮੰਦੇ ਸ਼ਬਦਾਂ ਦਾ ਇਸਤੇਮਾਲ ਕਰਨ ਲੱਗੇ। ਜਿਸ ਨੂੰ ਲੈ ਕੇ ਕੁਝ ਸੂਝਵਾਨਾਂ ਨੇ ਪੁਲਿਸ ਨੂੰ ਕਾਲ ਵੀ ਕੀਤੀ ਤੇ ਇਨ੍ਹਾਂ ‘ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਸਤੋਂ ਬਾਅਦ ਇਹ ਸਾਰੇ ਉੱਥੋਂ ਚਲੇ ਗਏ, ਪਰ ਪੁਲਿਸ ਉਨ੍ਹਾਂ ਤੱਕ ਪਹੁੰਚਣ ਲਈ ਯਤਨ ਕਰ ਰਹੀ ਹੈ। ਬਹੁਤ ਸਾਰੇ ਪੰਜਾਬੀਆਂ ਨੇ ਇਸ ਤਰ੍ਹਾਂ ਦੀ ਹਰਕਤ ਨੂੰ ਨਿੰਦਣਯੋਗ ਕਿਹਾ ਤੇ ਇਹ ਪੂਰੇ ਪੰਜਾਬੀਆਂ ਦਾ ਸਿਰ ਨੀਵਾਂ ਕਰਨ ਵਾਲਾ ਕਾਰਾ ਦੱਸਿਆ ਹੈ।

Related Articles

Back to top button