Sikh News

Canada ਤੋ Kartarpur ਬੱਸ ਰਾਹੀਂ ਪਹੁੰਚਣ ਵਾਲੀ ਸਿੱਖ ਸੰਗਤ ਦਾ ਸਵਾਗਤ

ਸੰਗਤ : ਸੰਸਕ੍ਰਿਤ ਸ਼ਬਦ ‘ ਸੰਗਤਿ` ਦਾ ਪੰਜਾਬੀ ਰੂਪ ਹੈ ਜਿਸ ਦਾ ਅਰਥ ਹੈ ਸਾਥ ਜਾਂ ਸੰਬੰਧ । ਸਿੱਖ ਸ਼ਬਦਾਵਲੀ ਵਿਚ ਇਸ ਸ਼ਬਦ ਦਾ ਵਿਸ਼ੇਸ਼ ਅਰਥ ਹੈ । ਇਸ ਸ਼ਬਦ ਦਾ ਅਰਥ ਹੈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਧਾਰਮਿਕ ਤੌਰ ਤੇ ਇਕੱਤਰ ਹੋਏ ਪੁਰਸ਼ਾਂ ਅਤੇ ਇਸਤਰੀਆਂ ਦਾ ਇਕੱਠ । ਇਸ ਅਰਥ ਦੇ ਦੋ ਹੋਰ ਸ਼ਬਦ ਹਨ ਜਿਨ੍ਹਾਂ ਦਾ ਅਰਥ ਇਕੋ ਹੀ ਹੈ ਉਹ ਹਨ ਸਾਧ ਸੰਗਤ । ਸ਼ਬਦ ਸੰਗਤ ਗੁਰੂ ਨਾਨਕ ( 1469-1539 ) ਦੇਵ ਜੀ ਦੇ ਸਮੇਂ ਤੋਂ ਹੀ ਵਰਤਿਆ ਜਾਂਦਾ ਰਿਹਾ ਹੈ । ਉਹਨਾਂ ਦੇ ਸਮੇਂ ਅਤੇ ਉਹਨਾਂ ਤੋਂ ਅੱਗੇ ਉਹਨਾਂ ਦੇ ਨੌਂ ਉਤਰਾਧਿਕਾਰੀਆਂ ਦੇ ਸਮੇਂ ਇਕ ਵਿਸ਼ੇਸ਼ ਜਗ੍ਹਾ ਵਿਚ ਅਤੇ ਉਸ ਅਸਥਾਨ ਦੇ ਨਾਂ ਤੇ ਸਿੱਖ ਭਾਈਚਾਰੇ ਨੂੰ ਸੰਗਤ ਕਿਹਾ ਜਾਂਦਾ ਸੀ । ਇਹਨਾਂ ਅਰਥਾਂ ਵਿਚ ਇਸ ਸ਼ਬਦ ਦੀ ਜਨਮ ਸਾਖੀਆਂ ਵਿਚ ਅਤੇ ਗੁਰੂਆਂ ਦੁਆਰਾ ਦੇਸ ਦੇ ਵੱਖ ਵੱਖ ਹਿੱਸਿਆਂ ਵੱਲ ਭੇਜੇ ਗਏ ਹੁਕਮਨਾਮਿਆਂ ਵਿਚ ਵਰਤੋਂ ਕੀਤੀ ਗਈ ਹੈ । ਹੁਕਮਨਾਮਿਆਂ ਵਿਚ ਇਹਨਾਂ ਦੇ ਸੰਕੇਤ ਮਿਲਦੇ ਹਨ , ਜਿਵੇਂ ਉਦਾਹਰਨ ਦੇ ਤੌਰ ਤੇ ‘ ਸਰਬੱਤ ਸੰਗਤ ਬਨਾਰਸ ਕੀ` , ਪਟਨਾ ਕੀ ਸੰਗਤ , ਧੌਲ ਕੀ ਸੰਗਤ । ਆਮ ਵਰਤੋਂ ਵਿਚ ਇਹ ਸ਼ਬਦ ਸ਼ਰਧਾਲੂਆਂ ਦੇ ਇਕੱਠ ਲਈ ਵਰਤਿਆ ਜਾਂਦਾ ਹੈ । ਇਸ ਤਰ੍ਹਾਂ ਦੀ ਸੰਗਤ ਗੁਰਦੁਆਰੇ ਵਿਚ , ਕਿਸੇ ਦੇ ਘਰ ਜਾਂ ਕਿਸੇ ਹੋਰ ਥਾਂ ਹੋ ਸਕਦੀ ਹੈ ਪਰੰਤੂ ਇਸ ਲਈ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਜ਼ਰੂਰੀ ਹੈ । ਇਸ ਦਾ ਉਦੇਸ਼ ਧਾਰਮਿਕ ਅਰਦਾਸ ਜਾਂ ਉਪਦੇਸ਼ ਜਾਂ ਹੋਰ ਕਿਸੇ ਕਿਸਮ ਦਾ ਰੀਤੀ ਰਿਵਾਜ ਨਿਭਾਉਣਾ ਹੁੰਦਾ ਹੈ । ਸੰਗਤ ਸਮੁੱਚੇ ਰੂਪ ਵਿਚ ਸ਼ਬਦਾਂ ਦਾ ਕੀਰਤਨ ਕਰ ਸਕਦੀ ਹੈ ਜਾਂ ਫਿਰ ਜਿਵੇਂ ਅਕਸਰ ਹੁੰਦਾ ਹੈ ਕੀਰਤਨ ਕਰਨ ਵਾਲਾ ਜਥਾ ਹੋ ਸਕਦਾ ਹੈ । ਸੰਗਤ ਵਿਚ ਪਵਿੱਤਰ ਬਾਣੀ ਦਾ ਕੀਰਤਨ ਬਿਨਾਂ ਵਿਆਖਿਆ ਜਾਂ ਵਿਆਖਿਆ ਸਮੇਤ ਹੋ ਸਕਦਾ ਹੈ , ਲੈਕਚਰ ਜਾਂ ਧਾਰਮਿਕ ਜਾਂ ਧਰਮ ਸ਼ਾਸਤਰੀ ਵਿਸ਼ਿਆਂ ਜਾਂ ਸਿੱਖ ਇਤਿਹਾਸ ਦੀਆਂ ਘਟਨਾਵਾਂ ਦੀ ਵਿਆਖਿਆ ਹੋ ਸਕਦੀ ਹੈ । ਸਿੱਖ ਪੰਥ ਦੇ ਸਮਾਜਿਕ ਅਤੇ ਰਾਜਨੀਤਿਕ ਮਸਲੇ ਵੀ ਵਿਚਾਰੇ ਜਾ ਸਕਦੇ ਹਨ ।Image result for ਸਿੱਖ ਸੰਗਤਸਿੱਖ ਧਰਮ ਵਿਚ ਸਿੱਖਾਂ ਦੇ ਸੰਗਤ ਵਿਚ ਜੁੜ ਬੈਠਣ ਦਾ ਬਹੁਤ ਭਾਰੀ ਮਹੱਤਵ ਹੈ । ਇਸ ਨੂੰ ਵਿਅਕਤੀ ਦੀ ਅਧਿਆਤਮਿਕ ਉਨਤੀ ਅਤੇ ਤਰੱਕੀ ਲਈ ਜ਼ਰੂਰੀ ਸਮਝਿਆ ਜਾਂਦਾ ਹੈ । ਇਹ ਧਾਰਮਿਕ ਅਤੇ ਨੈਤਿਕ ਸਿੱਖਿਆ ਲਈ ਇਕ ਸਾਧਨ ਹੈ । ਇਕ ਪਾਸੇ ਇਕਾਂਤ ਵਿਚ ਧਾਰਮਿਕ ਅਭਿਆਸ ਨਾਲੋਂ ਸੰਗਤ ਵਿਚ ਬੈਠ ਕੇ ਅਭਿਆਸ ਕਰਨ , ਅਰਾਧਨਾ ਜਾਂ ਅਰਦਾਸ ਕਰਨ ਦਾ ਬਹੁਤ ਮਹੱਤਵ ਹੈ । ਪਵਿੱਤਰ ਸੰਗਤ ਮਨੁੱਖ ਦੀ ਨੈਤਿਕ ਉਨਤੀ ਵਿਚ ਯੋਗਦਾਨ ਪਾਉਂਦੀ ਹੈ । ਇਥੇ ਆ ਕੇ ਮਨੁੱਖ ਜਾਂ ਸਾਧਕ ਦੂਸਰਿਆਂ ਦੀ ਸੇਵਾ ਜਿਸ ਦਾ ਸਿੱਖ ਧਰਮ ਵਿਚ ਬਹੁਤ ਮਹੱਤਵ ਹੈ ਕਰਨਾ ਸਿਖਦਾ ਹੈ । ਸੇਵਾ ਦਾ ਭਾਵ ਹੈ ਸੰਗਤ ਦੇ ਜੋੜਿਆਂ ਦੀ ਸੇਵਾ ਕਿਉਂਕਿ ਸਾਰਿਆਂ ਨੇ ਨੰਗੇ ਪੈਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਆਉਣਾ ਹੁੰਦਾ ਹੈ , ਗੁਰੂ ਕੇ ਲੰਗਰ ਲਈ ਪ੍ਰਸ਼ਾਦਾ ਤਿਆਰ ਕਰਨ ਅਤੇ ਵਰਤਾਉਣ ਦੀ ਸੇਵਾ ਅਤੇ ਗਰਮੀਆਂ ਵਿਚ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਮਹਾਨ ਸੇਵਾ ਹੁੰਦੀ ਹੈ । ਇਸ ਤਰ੍ਹਾਂ ਪਵਿੱਤਰ ਜਾਂ ਅਭਿਆਸੀ ਪੁਰਸ਼ਾਂ ਦੀ ਸੰਗਤ ਵਿਚ ਸੱਚਾ ਧਾਰਮਿਕ ਅਭਿਆਸ ਪਰਪੱਕ ਹੁੰਦਾ ਹੈ । ਜੋ ਮਨੁੱਖ ਅਧਿਆਤਮਿਕ ਤਰੱਕੀ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਜ਼ਰੂਰੀ ਹੈ ।Related imageਭਾਵੇਂ ਕਿ ਸੰਗਤ ਵਿਚ ਕੌਮ ਨਾਲ ਸੰਬੰਧਿਤ ਮਸਲਿਆਂ ਬਾਰੇ ਵਿਚਾਰ ਕੀਤੀ ਜਾ ਸਕਦੀ ਹੈ ਪਰੰਤੂ ਇਸ ਦਾ ਅਧਿਆਤਮਿਕ ਤੱਤ ਹੀ ਹੈ ਜਿਹੜਾ ਇਸ ਨੂੰ ਸਿੱਖ ਪ੍ਰਣਾਲੀ ਵਿਚ ਸ਼ਕਤੀ ਪ੍ਰਦਾਨ ਕਰਦਾ ਹੈ । ਇਸ ਸੰਬੰਧ ਵਿਚ ਗੁਰੂ ਨਾਨਕ ਦੇਵ ਜੀ ਫੁਰਮਾਉਂਦੇ ਹਨ : ਸਤ ਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ( ਗੁ.ਗ੍ਰੰ. 72 ) । ਇਹ ਉਹੋ ਜਗ੍ਹਾ ਹੈ ਜਿਥੇ ਗੁਣ ਗ੍ਰਹਿਣ ਕੀਤੇ ਜਾਂਦੇ ਹਨ- ਸਤ ਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ ( ਗੁ. ਗ੍ਰੰ. 1316 ) । ਸਤਸੰਗਤ ਕਰਨ ਨਾਲ ਮਨੁੱਖ ਪਰਮਾਤਮਾ ਦੇ ਨੇੜੇ ਹੁੰਦਾ ਹੈ ਅਤੇ ਆਵਾਗਵਣ ਦੇ ਚੱਕਰ ਤੋਂ ਬਚ ਜਾਂਦਾ ਹੈ-ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉ ਜਲੁ ਦੁਤਰੁ ਤਰੀਐ ਜੀਉ ॥ ( ਗੁ.ਗ੍ਰੰ. 95 ) । ਅੱਗੇ ਦਸਿਆ ਗਿਆ ਹੈ- ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥ ( ਗੁ.ਗ੍ਰੰ. 67-68 ) । ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥ ( ਗੁ. ਗ੍ਰੰ. 94 ) । ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥ ( ਗੁ.ਗ੍ਰੰ. 1314 ) । ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥ ( ਗੁ.ਗ੍ਰੰ.96 ) । ਚਾਰੇ ਜੁਗ ਮੈ ਸੋਧਿਆ ਵਿਣ ਸੰਗਤਿ ਅਹੰਕਾਰੁ ਨ ਭਗੈ ॥ ( ਗੁ.ਗ੍ਰੰ.1098 ) । ਗੁਰੂ ਅਰਜਨ ਦੇਵ ਜੀ ‘ ਸੁਖਮਨੀ` ਵਿਚ ਕਹਿੰਦੇ ਹਨ- ਜੇ ਕੋ ਅਪੁਨੀ ਸੋਭਾ ਲੋਰੈ । ਸਾਧ ਸੰਗਿ ਇਹ ਹਉਮੈ ਛੋਰੈ ॥ ( ਗੁ.ਗ੍ਰੰ. 266 ) । ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥ ( ਗੁ.ਗ੍ਰੰ. 282 ) ।

ਸੰਗਤ ਨੂੰ ਨੈਤਿਕ ਅਤੇ ਅਧਿਆਤਮਿਕ ਉਨਤੀ ਲਈ ਮਨੁੱਖ ਦਾ ਇਕ ਜ਼ਰੂਰੀ ਸਾਧਨ ਮੰਨ ਕੇ ਇਸ ਦੀ ਪ੍ਰਸੰਸਾ ਕੀਤੀ ਗਈ ਹੈ : ਇਹ ਇਕ ਕਿਸਮ ਦੀ ਸਮਾਜਿਕ ਇਕਾਈ ਵੀ ਹੈ ਜਿਥੇ ਭਰਾਤਰੀ ਭਾਵ , ਬਰਾਬਰੀ ਅਤੇ ਸੇਵਾ ਵਰਗੇ ਗੁਣ ਮਨੁੱਖ ਅੰਦਰ ਪੈਦਾ ਹੁੰਦੇ ਹਨ । ਗੁਰੂ ਨਾਨਕ ਦੇਵ ਜੀ ਦੇ ਭਾਰਤ ਵਿਚ ਵੱਖ ਵੱਖ ਥਾਵਾਂ ਤੇ ਜਾਣ ਸਮੇਂ ਸੰਗਤਾਂ ਹੋਂਦ ਵਿਚ ਆਈਆਂ । ਵੱਖ ਵੱਖ ਥਾਂਵਾਂ ਤੇ ਪੈਰੋਕਾਰਾਂ ਦੇ ਸਮੂੰਹ ਬਣ ਗਏ ਅਤੇ ਇਹ ਗੁਰੂ ਦੇ ਸ਼ਬਦ ਗਾਉਣ ਲਈ ਇਕੱਠੇ ਹੋਣ ਲੱਗ ਪਏ ।

Related Articles

Back to top button