Sikh News

Can We Famous This Gursikh Girl Like Tik Tok Star Noor?

ਸੋਸਲ ਮੀਡੀਆ ਤੇ TikTok ਤੋਂ ਮਸ਼ਹੂਰ ਹੋਈ ਬੱਚੀ ਨੂਰ ਬਾਰੇ ਸਭ ਨੂੰ ਪਤਾ ਹੈ। ਉਸਦੀਆਂ ਵੀਡੀਓ ਦੇਖਕੇ ਉਸਦੇ ਇੰਟਰਵਿਊ ਹੋਏ,ਉਸਦਾ ਘਰ ਬਣਾਇਆ ਜਾ ਰਿਹਾ,ਸਰਕਾਰ ਉਸ ਨਾਲ ਵੀਡੀਓ ਬਣਾਕੇ ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ ਪਰ ਉਹ ਸਭ ਦੁਨਿਆਵੀ ਤੌਰ ਤੇ ਸਹੀ ਹੋ ਸਕਦਾ ਹੈ। ਜਦੋਂ ਕਿ ਉਸ ਨਾਲੋਂ ਵੀ ਕਿਤੇ ਚੰਗਾ ਕਾਰਜ ਇਹ ਬੱਚੀ ਕਰ ਰਹੀ ਹੈ ਜੋ ਪੋਥੀ ਸਾਹਿਬ ਤੋਂ ਗੁਰਬਾਣੀ ਦਾ ਪਾਠ ਕਰ ਰਹੀ ਹੈ। ਅਸੀਂ ਇਸ ਬੱਚੀ ਦੀ ਨੂਰ ਨਾਲ ਤੁਲਨਾ ਨਹੀਂ ਕਰ ਰਹੇ ਕਿਉਂਕਿ ਨੂਰ ਦੀਆਂ ਵੀਡੀਓ ਕੋਈ ਚੰਗਾ ਸੁਨੇਹਾ ਨਹੀਂ ਦਿੰਦਿਆਂ ਸਗੋਂ ਬੱਚੇ ਵਲੋਂ ਮਾਸਟਰ ਨੂੰ ਮੋਟਿਆ ਜਿਹਾ ਕਹਿ ਦੇਣਾ,ਆਪਣੇ ਵੱਡਿਆਂ ਨਾਲ ਬਦਤਮੀਜ਼ੀ ਨਾਲ ਬੋਲਣਾ ,ਪੁਠੇ ਪੈਰਾ ਵਾਲਾ ਕਹਿਣਾ ,ਮਾਂ ਭਾਸ਼ਾ ਵਿਚ ਗਾਲਾਂ ਦੀ ਝੜੀ ਲਗਾਕੇ ਮਾਤ ਭਾਸ਼ਾ ਦਾ ਮਜ਼ਾਕ ਉਡਾਉਣ ਨੂੰ ਕੋਈ ਨੈਤਿਕਤਾ ਨਹੀਂ ਕਿਹਾ ਸਕਦਾ ਜਦੋਂ ਕਿ ਇਹ ਬੱਚੀ ਗੁਰਬਾਣੀ ਪਾਠ ਕਰਕੇ ਚੰਗਾ ਸੁਨੇਹਾ ਦੇ ਰਹੀ ਹੈ ਜਿਧਰੋਂ ਸਾਡੀ ਅੱਜ ਦੀ ਪੀੜੀ ਟੁੱਟੀ ਹੋਈ ਹੈ।
ਅਸੀਂ ਇੱਕ ਵਿਅੰਗ ਰੂਪ ਵਿਚ ਇਹੀ ਕਹਾਂਗੇ ਕਿ ਕੀ ਕੋਈ ਚੈਨਲ ਇਸ ਬੱਚੀ ਨੂੰ ਵੀ ਮਸ਼ਹੂਰ ਕਰੇਗਾ ? ਕੋਈ ਇਸਦੀ ਵੀ ਇੰਟਰਵਿਊ ਲਵੇਗਾ ? ਕੋਈ ਇਸਦਾ ਵੀ ਘਰ ਬਣਾਵੇਗਾ ? ਜਵਾਬ ਸ਼ਾਇਦ ਨਾਂ ਵਿਚ ਹੋਵੇ,ਕਿਉਂਕਿ ਅਸੀਂ ਚੰਗੇ ਕੰਮ ਦੇ ਆਦਿ ਨਹੀਂ ਹੋਏ,ਗਲਤ ਰਾਹੇ ਜਾਣ ਨੂੰ ਹਮੇਸ਼ਾ ਤਿਆਰ ਰਹੇ ਹਾਂ।

Related Articles

Back to top button