Latest

Can the Army Really Attack the Singhu Border? Know the real truth

ਕਿਸਾਨਾਂ ਨੂੰ ਦਿੱਲੀ ਦੇ ਬਰਡਰਾਂ ਤੇ ਸ਼ਾਂਤਮਈ ਮੋਰਚਾ ਲਾਇਆਂ ਲਗਭਗ 20 ਦਿਨ ਹੋ ਚੁੱਕੇ ਹਨ। ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ਉੱਤੇ ਡਟੇ ਹੋਏ ਹਨ। ਸਰਕਾਰ ਨਾਲ ਆਰ-ਪਾਰ ਦੀ ਬਾਜੀ ਦਾ ਐਲਾਨ ਕਰ ਚੁੱਕੇ ਕਿਸਾਨ ਹੁਣ ਪਿੱਛੇ ਹਟਣ ਲਈ ਤਿਆਰ ਨਹੀਂ ਹਨ।ਜਿੱਥੇ ਇੱਕ ਪਾਸੇ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਦੇ ਜਾ ਰਹੇ ਹਨ, ਉੱਥੇ ਹੀ ਸਰਕਾਰ ਵੀ ਕਿਸਾਨਾਂ ਨੂੰ ਹਟਾਉਣ ਲਈ ਹਰ ਤਰੀਕਾ ਆਪਣਾ ਰਹੀ ਹੈ। ਸਰਕਾਰ ਵੱਲੋਂ ਪਾਣੀ ਦੀਆਂ ਬੌਛਾਰਾਂ ਤੋਂ ਲੈਕੇ ਅਥਰੂ ਗੈਸ ਅਤੇ ਲਾਠੀਚਾਰਜ ਤੱਕ ਕਰ ਦਿੱਤਾ ਗਿਆ ਸੀ ਪਰ ਫਿਰ ਵੀ ਕਿਸਾਨ ਦਿੱਲੀ ਵਿਚ ਦਾਖਲ ਹੋ ਗਏ ਹਨ।ਉਸਤੋਂ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਕਈ ਪ੍ਰਪੋਜ਼ਲ ਦਿੱਤੇ ਪਰ ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾ ਦਿੱਲੀ ਤੋਂ ਮੁੜਨ ਨੂੰ ਤਿਆਰ ਨਹੀਂ ਹਨ। ਹੁਣ ਸੋਸ਼ਲ ਮੀਡੀਆ ‘ਤੇ ਇੱਕ ਪੱਤਰਕਾਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਆਪਣੇ ਆਪ ਨੂੰ 3 ਅਖਬਾਰਾਂ ਦਾ ਚੀਫ ਐਡੀਟਰ ਦੱਸ ਰਿਹਾ ਹੈ।ਕਿਸਾਨੀ ਅੰਦੋਲਨ ਨੂੰ ਲੈਕੇ ਇਸ ਪੱਤਰਕਾਰ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਅੱਗੇ ਨਹੀਂ ਝੁਕੇਗੀ ਸਗੋਂ ਸਰਕਾਰ ਵੱਲੋਂ ਪੈਰਾਮਿਲਿਟਰੀ ਫੋਰਸ ਲਗਾ ਦਿੱਤੀ ਹੈ ਅਤੇ ਸਰਕਾਰ ਸਿੰਘੁ ਬਾਰਡਰ ਤੇ ਡਟੇ ਕਿਸਾਨਾਂ ਤੇ ਹਮਲਾ ਕਰਵਾਉਣ ਦੀ ਤਿਆਰੀ ਕਰ ਰਹੀ ਹੈ। ਇਸ ਪੱਤਰਕਾਰ ਨੇ ਇਹ ਵੀ ਕਿਹਾ ਕਿ RSS ਅਤੇ BJP ਦੋਵੇਂ ਮਿਲਕੇ ਕਿਸਾਨਾਂ ਨੂੰ ਕੁਚਲਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਇਸ ਪੱਤਰਕਾਰ ਦੀ ਇਹ ਵੀਡੀਓ ਬੀਤੀ ਰਾਤ ਤੋਂ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਇਸ ਪੱਤਰਕਾਰ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਆਪਣੀ ਦਹਿਸ਼ਤ ਖਤਮ ਹੋਣ ਤੋਂ ਡਰਦੇ ਹਨ ਅਤੇ ਇਸੇ ਕਾਰਨ ਉਹ ਕਾਨੂੰਨਾਂ ਨੂੰ ਵਾਪਿਸ ਨਹੀਂ ਲੈ ਰਹੇ। ਹੁਣ ਇਨ੍ਹਾਂ ਗੱਲਾਂ ਵਿੱਚ ਕਿੰਨੀ ਕੁ ਸਚਾਈ ਹੈ ਇਸ ਬਾਰੇ ਫਿਲਹਾਲ ਕੁਝ ਵੀ ਨਹੀਂ ਕਿਹਾ ਜਾ ਸਕਦਾ।

Related Articles

Back to top button