Agriculture

Buy a new tractor this way, get 40% subsidy

ਕਿਸਾਨ ਵੀਰੋ ਜਿਵੇਂ ਕਿ ਤੁਸੀਂ ਜਾਂਦੇ ਹੋ ਕਿ ਭਾਰਤ ਸਰਕਾਰ ਦੁਆਰਾ ਵੱਖ ਵੱਖ ਖੇਤੀ ਸੰਦਾ ਦੇ ਉੱਤੇ SMAM ਸਕੀਮ ਅਧੀਨ 40 ਤੋਂ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਕੀਮ ਦੇ ਤਹਿਤ ਟ੍ਰੈਕਟਰ ਤੇ ਮਿਲਣ ਵਾਲੀ 50 ਫੀਸਦੀ ਸਬਸਿਡੀ ਕਿਸਾਨ ਕਿਵੇਂ ਲੈ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਸਰਕਾਰ ਇਹ ਸਬਸਿਡੀ ਸਿਰਫ ਗਰੁੱਪ ਦੇ ਵਿੱਚ ਸੰਦ ਖਰੀਦਣ ਉੱਤੇ ਹੀ ਦੇਵੇਗੀ। ਯਾਨੀ ਕਿ ਇੱਕ ਗਰੁੱਪ ਵਿੱਚ ਘੱਟੋ ਘੱਟ 8 ਕਿਸਾਨ ਹੋਣੇ ਚਾਹੀਦੇ ਹਨ ਅਤੇ ਉਨ੍ਹਾਂ ਕਿਸਾਨਾਂ ਨੂੰ ਘੱਟੋ ਘੱਟ 10 ਲੱਖ ਰੁਪਏ ਦੇ ਖੇਤੀਬਾੜੀ ਸੰਦ ਖਰੀਦਣੇ ਪੈਣਗੇ। Global tractor makers seek fertile ground in Indian market - Nikkei Asiaਨਾਲ ਹੀ ਇੱਕ ਸ਼ਰਤ ਇਹ ਵੀ ਹੈ ਕਿ ਤੁਹਾਨੂੰ ਘੱਟੋ ਘੱਟ 35% ਯਾਨੀ ਕਿ 350000 ਰੁਪਏ ਦੇ ਪਰਾਲੀ ਦੀ ਸੰਭਾਲ ਵਾਲੇ ਸੰਦ ਖਰੀਦਣੇ ਪੈਣਗੇ।ਪੂਰੇ ਗਰੁੱਪ ਨੂੰ ਵੱਧ ਵੱਧ ਤੋਂ ਵੱਧ 40 ਫੀਸਦੀ ਯਾਨੀ ਕਿ 4 ਲੱਖ ਰੁਪਏ ਸਬਸਿਡੀ ਮਿਲੇਗੀ ਇਸ ਤੋਂ ਵੱਧ ਨਹੀਂ ਮਿਲ ਸਕਦੀ। ਪਰ ਜੇਕਰ ਤੁਸੀਂ 10 ਲੱਖ ਦਾ ਗਰੁੱਪ ਬਣਾਓਗੇ ਤਾਂ ਤੁਸੀਂ ਇਸ ਵਿੱਚ ਟ੍ਰੈਕਟਰ ਨਹੀਂ ਖਰੀਦ ਸਕਦੇ। ਜੇਕਰ ਤੁਸੀਂ 25 ਲੱਖ ਰੁਪਏ ਵਾਲਾ ਗਰੁੱਪ ਬਣਾ ਕੇ ਉਸ ਵਿੱਚ ਇੱਕ ਟ੍ਰੈਕਟਰ ਖਰੀਦ ਸਕਦੇ ਹੋ। ਇਸ ਗਰੁੱਪ ਵਿੱਚ ਤੁਹਾਨੂੰ ਵੱਧ ਤੋਂ ਵੱਧ 10 ਲੱਖ ਰੁਪਏ ਦੀ ਸਬਸਿਡੀ ਮਿਲ ਸਕਦੀ ਹੈ।ਯਾਨੀ ਕਿ ਇਸ ਗਰੁੱਪ ਵਿੱਚ ਟ੍ਰੈਕਟਰ ਖਰੀਦਣ ਤੇ ਤੁਹਾਨੂੰ ਟ੍ਰੈਕਟਰ ਦੀ ਕੀਮਤ ਉੱਤੇ ਲਗਭਗ 2 ਲੱਖ ਰੁਪਏ ਦੀ ਸਬਸਿਡੀ ਮਿਲੇਗੀ। ਇਸੇ ਤਰਾਂ ਜੇਕਰ ਤੁਸੀਂ 40 ਲੱਖ ਦਾ ਗਰੁੱਪ ਬਣਾਓਗੇ ਤਾਂ ਇਸ ਵਿੱਚ ਵੱਧ ਤੋਂ ਵੱਧ 16 ਲੱਖ ਰੁਪਏ ਦੀ ਸਬਸਿਡੀ ਮਿਲੇਗੀ ਅਤੇ ਜੇਕਰ 60 ਲੱਖ ਦਾ ਬਣਾਉਂਦੇ ਹੋ ਤਾਂ ਇਸ ਵਿੱਚ 24 ਲੱਖ ਰੁਪਏ ਸਬਸਿਡੀ ਮਿਲੇਗੀ। 40 ਅਤੇ 60 ਲੱਖ ਰੁਪਏ ਦੇ ਗਰੁੱਪ ਵਿਚ ਤੁਸੀਂ 2 ਨਵੇਂ ਟ੍ਰੈਕਟਰ ਖਰੀਦ ਸਕਦੇ ਹੋ।ਪਰ ਇਨ੍ਹਾਂ ਗਰੁੱਪਾਂ ਦੀਆਂ ਸ਼ਰਤਾਂ ਅਨੁਸਾਰ ਤੁਹਾਨੂੰ ਬੈਂਕ ਲੋਨ ਲੈਣਾ ਪਵੇਗਾ ਅਤੇ ਸਬਸਿਡੀ ਸਿੱਧਾ ਬੈਂਕ ਦੇ ਖਾਤੇ ਵਿੱਚ ਪ੍ਰਾਪਤ ਹੋਵੇਗੀ। ਇਸੇ ਤਰਾਂ ਇਸ ਸਕੀਮ ਵਿੱਚ ਕੁਝ ਹੋਰ ਵੀ ਗਰੁੱਪ ਹਨ। ਪੂਰੇ ਗਰੁੱਪ ਅਤੇ ਸ਼ਰਤਾਂ ਦੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

*T

Related Articles

Back to top button