Sikh News

#BreakingNews || ਕਰਤਾਰਪੁਰ ਲਾਂਘੇ ਤੇ ਜਾਣ ਵਾਲਿਆਂ ਲਈ Imran Khan ਵਲੋਂ ਵੱਡੀ ਖੁਸ਼ਖਬਰੀ !!

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਰਤਾਰਪੁਰ ਸਾਹਿਬ ਬਾਰੇ ਕੁਝ ਅਹਿਮ ਐਲਾਨ ਕੀਤੇ ਹਨ; ਜਿਨ੍ਹਾਂ ਦਾ ਸਿੱਖ ਸੰਗਤ ਵੱਲੋਂ ਯਕੀਨੀ ਤੌਰ ’ਤੇ ਡਾਢਾ ਸੁਆਗਤ ਕੀਤਾ ਜਾਵੇਗਾ। ਹੁਣ ਸਭ ਤੋਂ ਵੱਡੀ ਖ਼ਬਰ ਤਾਂ ਇਹੋ ਹੈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਾਸਪੋਰਟ ਦੀ ਸ਼ਰਤ ਪਾਕਿਸਤਾਨ ਸਰਕਾਰ ਨੇ ਖ਼ਤਮ ਕਰ ਦਿੱਤੀ ਹੈ।ਇਮਰਾਨ ਖ਼ਾਨ ਨੇ ਆਪਣੇ ਇੱਕ ਟਵੀਟ ਰਾਹੀਂ ਦੱਸਿਆ ਕਿ ਹੁਣ ਸ਼ਰਧਾਲੂ ਕੋਲ ਸਿਰਫ਼ ਵੈਧ ਸ਼ਨਾਖ਼ਤੀ ਕਾਰਡ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੁਣ ਕਿਸੇ ਸ਼ਰਧਾਲੂ ਨੂੰ 10 ਦਿਨ ਪਹਿਲਾਂ ਆਪਣਾ ਨਾਂਅ ਰਜਿਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।ਇਸ ਦੇ ਨਾਲ ਹੀ ਜਿਸ ਦਿਨ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਹੋਵੇਗਾ ਤੇ ਆਉਂਦੀ ਨਵੰਬਰ ਨੂੰ, ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੋਵੇਗਾ, ਕੋਈ ਫ਼ੀਸ ਵਸੂਲ ਨਹੀਂ ਕੀਤੀ ਜਾਵੇਗੀ।
Image result for imran khanਪਾਕਿਸਤਾਨ ਸਰਕਾਰ ਵੱਲੋਂ ਹਰੇਕ ਸ਼ਰਧਾਲੂ ਤੋਂ 20 ਡਾਲਰ ਭਾਵ ਲਗਭਗ 1,400 ਭਾਰਤੀ ਰੁਪਏ ਦੀ ਫ਼ੀਸ ਵਸੂਲ ਕੀਤੀ ਜਾਣੀ ਹੈ। ਭਾਰਤ ਸਰਕਾਰ ਤੇ ਭਾਰਤੀ ਪੰਜਾਬ ਦੀ ਕੈਪਟਨ ਅਮਰਿੰਦਰ ਸਰਕਾਰ ਨੇ ਕਈ ਵਾਰ ਅਪੀਲਾਂ ਕੀਤੀਆਂ ਹਨ ਕਿ ਪਾਕਿਸਤਾਨ ਨੂੰ ਇਹ ਫ਼ੀਸ ਮਾਫ਼ ਕਰ ਦੇਣੀ ਚਾਹੀਦੀ ਹੈ। ਪਾਕਿਸਤਾਨ ਵਾਲੇ ਪਾਸੇ ਸ੍ਰੀ ਇਮਰਾਨ ਖ਼ਾਨ ਇਸ ਲਾਂਘੇ ਦਾ ਉਦਘਾਟਨ ਕਰਨਗੇ ਤੇ ਭਾਰਤ ਵਾਲੇ ਪਾਸੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕਰਨਾ ਹੈ। Image result for imran khanਪਾਕਿਸਤਾਨ ਸਰਕਾਰ ਨੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਵੀ ਸੱਦਾ ਦਿੱਤਾ ਹੈ। ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ, ਜਿਸ ਰਾਹੀਂ ਭਾਰਤੀ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾ ਸਕਣਗੇ।ਇਸ ਲਾਂਘੇ ਦੋਵਾਂ ਦੇਸ਼ਾਂ ‘ਚ ਕਈ ਸਮਝੌਤੇ ਹੋਏ ਹਨ, ਜਿਵੇਂ ਇਸ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਵੀਜ਼ੇ ਦੀ ਲੋੜ ਨਹੀਂ, ਰੋਜ਼ ਘੱਟ ਤੋਂ ਘੱਟ 5 ਹਜ਼ਾਰ ਸ਼ਰਧਾਲੂ ਦਰਸ਼ਨਾਂ ਲਈ ਜਾ ਸਕਦੇ ਹਨ। ਸੋ ਪਾਕਿਸਤਾਨ ਵਲੋਂ ਇਸ ਲਾਂਘੇ ਨੂੰ ਲੈ ਕੇ ਰੋਜ ਵੱਡੀਆਂ ਖਬਰਾਂ ਆ ਰਹੀਆਂ ਹਨ ਜਿਨਾਂ ਦਾ ਸਮੁਚੇ ਜਗਤ ਵਲੋਂ ਧੰਨਵਾਦ ਕਰਨਾ ਵੀ ਬਣਦਾ ਹੈ।

Related Articles

Back to top button