News

Brave Story of Sunita Yadav | ਜਿਸਨੇ ਮੰਤਰੀਆਂ ਤੋਂ ਅਫਸਰਾਂ ਤੱਕ,ਸਭ ਹਿਲਾ ਦਿੱਤੇ | Surkhab TV

ਆਮ ਕਰਕੇ ਪੁਲਿਸ ਦੀਆਂ ਨਾਂਹਪੱਖੀ ਗੱਲਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਕਈ ਵਾਰੀ ਅਜਿਹਾ ਵੀ ਹੁੰਦਾ ਹੈ ਕਿ ਪੁਲਿਸ ਦੇ ਕੰਮ ਸਾਬਿਤ ਕਰ ਦਿੰਦੇ ਹਨ ਕਿ ਪੁਲਿਸ ਕੀ ਹੁੰਦੀ ਹੈ। ਕਈ ਵਾਰੀ ਪੁਲਿਸ ਦੀ ਇਮਾਨਦਾਰੀ ਦੀ ਸਜ਼ਾ ਵੀ ਪੁਲਿਸ ਨੂੰ ਭੁਗਤਣੀ ਪੈਂਦੀ ਹੈ ਤੇ ਅਜਿਹਾ ਹੀ ਹੋਇਆ ਗੁਜਰਾਤ ਦੀ ਪੁਲਿਸ Constable ਸੁਨੀਤਾ ਯਾਦਵ ਨਾਲ,ਜਿਸਨੇ ਕੋਰੋਨਾ ਦੇ Lockdown ਵਿਚ ਰਾਤ ਦੀ ਡਿਊਟੀ ਸਮੇਂ ਗੁਜਰਾਤ ਦੇ ਸਿਹਤ ਮੰਤਰੀ ਦੇ ਮੁੰਡੇ ਦਾ ਮਾਸਕ ਨਾ ਪਾਏ ਹੋਣ ਦਾ ਚਲਾਨ ਕੀਤਾ। ਮੁੰਡੇ ਵਲੋਂ ਆਪਣੇ ਪਿਓ ਮੰਤਰੀ ਨੂੰ ਫੋਨ ਲਾਇਆ ਗਿਆ ਤਾਂ ਇਸ ਦਬੰਗ ਪੁਲਿਸ ਵਾਲੀ ਬੀਬੀ ਨੇ ਮੰਤਰੀ ਸਾਬ ਨੂੰ ਵੀ ਖਰੀਆਂ ਸੁਣਾ ਦਿੱਤੀਆਂ,ਅਖੀਰ ਮੰਤਰੀ ਕਹਿੰਦਾ ਭੈਣੇ ਜੋ ਠੀਕ ਲਗਦਾ ਕਰ।Gujarat: Woman Constable transferred after stopping Minister's Son ... ਗੱਲ ਵੱਡੇ ਅਫਸਰਾਂ ਤੱਕ ਪਹੁੰਚੀ ਤਾਂ ਅਫ਼ਸਰਾਂ ਨੇ ਬੋਲਿਆ ਤਾਂ ਬੀਬੀ ਨੇ ਅਸਤੀਫ਼ਾ ਐਸ.ਪੀ ਦੇ ਮੂੰਹ ਤੇ ਜਾ ਮਾਰਿਆ। ਤਿੰਨ ਸਾਲ ਪਹਿਲਾਂ ਦੀ ਭਰਤੀ ਅਤੇ ਮਾਮਲਾ ਭਖਦਾ ਦੇਖ਼ ਉਸਦਾ ਅਸਤੀਫ਼ਾ ਨਾ ਮੰਨਜੂਰ ਕਰ ਦਿੱਤਾ,ਨਾਲ ਹੀ ਸਿਹਤ ਮੰਤਰੀ ਦੇ ਮੁੰਡੇ ਸਣੇ ਪੰਜ ਜਾਣਿਆ ਨੂੰ ਹਿਰਾਸਤ ‘ਚ ਲੈ ਪੁਲਸ ਨੇ 188, 269, 270, 144 ਤਹਿਤ ਕਰਿਆ ਮਾਮਲਾ ਦਰਜ ਕਰਲਿਆ।ਪੁਲਿਸ ਲੋਕਾਂ ਦੀ ਮਦਦ ਨੂੰ ਹੁੰਦੀ ਹੈ ਨਾ ਕੀ ਮੰਤਰੀਆਂ ਦੀ ਚਾਪਲੂਸੀ ਨੂੰ,ਇਸ ਕਰਕੇ ਅਜਿਹੇ ਪੁਲਿਸ ਅਫਸਰਾਂ ਦੀ ਸੁਪੋਰਟ ਕਰਨੀ ਚਾਹੀਦੀ ਹੈ। ਪੁਲਿਸ ਜੇਕਰ ਅਜਿਹੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਪੁਲਿਸ ਤੇ ਲੱਗੇ ਬਦਨਾਮੀ ਦੇ ਦਾਗ ਧੋਤੇ ਜਾ ਸਕਦੇ ਹਨ।

Related Articles

Back to top button