Sikh News

Bollywood ਵਾਲੇ Sri Darbar Sahib ਆਕੇ ਤਰਜਾਂ ਬਣਾਉਂਦੇ ਸੀ ਤੇ ਅੱਜ…!!

ਗੁਰਮਤਿ ਦੇ ਧਾਰਨੀ ਸੱਜਣ ਫਿਲਮੀ ਤਰਜਾਂ ਤੇ ਕੀਰਤਨ ਕਰਨਾ ਗੁਰਮਤਿ ਦੀ ਵਿਚਾਰਧਾਰਾ ਦੇ ਵਿਰੁਧ ਸਮਝਦੇ ਹਨ। ਬਚਪਨ ਦੇ ਸਮੇ ਮੈ ਵੇਖਿਆ ਕਰਦਾ ਸਾਂ ਕਿ ਝੰਡੇ ਬੁੰਗੇ ਦੀ ਇਮਾਰਤ ਉਪਰ, ਸ੍ਰੀ ਦਰਬਾਰ ਸਾਹਿਬ ਜੀ ਦੇ ਪਾਸੇ ਵੱਲ ਇਕ ਸੂਚਨਾ ਬੋਰਡ ਲੱਗਿਆ ਹੋਇਆ ਹੁੰਦਾ ਸੀ। ਉਸ ਬੋਰਡ ਉਪਰ ਕੀਰਤਨ ਸਬੰਧ ਰਾਗੀ ਸਿੰਘਾਂ ਵਾਸਤੇ ਹਿਦਾਇਤਾਂ ਲਿਖੀਆਂ ਹੋਈਆਂ ਹੁੰਦੀਆਂ ਸਨ। ਉਹਨਾਂ ਹਿਦਾਇਤਾਂ ਵਿਚ ਇਕ ਇਹ ਵੀ ਸੀ ਕਿ ਫਿਲਮੀ ਟਿਊਨ ਅਤੇ ਗੀਤ ਉਪਰ ਕੀਰਤਨ ਨਹੀ ਕਰਨਾ। ਓਦੋਂ ‘ਟਿਊਨ’ ਸ਼ਬਦ ਦੀ ਸਮਝ ਨਾ ਹੋਣ ਕਰਕੇ, ਇਸ ਨੂੰ ‘ਟੀਨ’ ਨਾਲ਼ ਹੀ ਜੋੜ ਕੇ ਇਸ ਦੇ ਅਰਥ ਦਾ ਕੁਝ ਅਟਕਲਪੱਚੂ ਜਿਹਾ ਲਾਇਆ ਕਰਦਾ ਸਾਂ ਕਿ ਸ਼ਾਇਦ ਟੀਨ ਉਪਰ ਵਜਾ ਕੇ ਕੀਰਤਨ ਨਾ ਕਰਨ ਲਈ ਆਖਦੇ ਹੋਣ!ਥੋਹੜਾ ਹੀ ਸਮਾ ਹੋਇਆ ਕਿ ਅੰਮ੍ਰਿਤਸਰ ਦੇ ਬੀ.ਬੀ.ਕੇ. ਬੀਬੀਆਂ ਦੇ ਕਾਲਜ ਵਿਚ, ਸ. ਜਸਦੇਵ ਸਿੰਘ ਜੱਸੋਵਾਲ ਦੇ ਜਨਮ ਦਿਨ ਤੇ ਉਹਨਾਂ ਦੇ ਸਨਮਾਨ ਹਿਤ, ਇਕ ਸਮਾਗਮ ਰਚਿਆ ਗਿਆ ਸੀ। ਓਥੇ ਇਕ ਬੁਲਾਰੇ ਨੇ ਸਾਹਿਤਕ ਰੰਗਣ ਵਾਲ਼ੇ ਲਹਿਜ਼ੇ ਵਿਚ ਇਕ ਗੱਲ ਬੜੀ ਵਧਾ ਕੇ ਕੀਤੀ ਕਿ ਅੱਜ ਸ੍ਰੀ ਦਰਬਾਰ ਸਾਹਿਬ ਜਾਈਏ ਤਾ ਪਤਾ ਨਹੀਂ ਲੱਗਦਾ ਕਿ ਓਥੇ ਗੁਰਸਿੱਖਾਂ ਦਾ ਪ੍ਰਬੰਧ ਹੈ ਜਾਂ ਕਿImage result for musical instruments ਸਮੇ ਦੇ ਸਰਕਾਰੀ ਜ਼ਾਲਮਾਂ ਦਾ! (ਉਸ ਵਿਦਵਾਨ ਸੱਜਣ ਨੇ ਧਾਰਮਿਕ ਸੂਝ ਤੋਂ ਖਾਲੀ ਹੋਣ ਕਰਕੇ ਜੋ ਅਪਮਾਨ ਜਨਕ ਸ਼ਬਦ ਵਰਤੇ ਸਨ ਉਹ ਮੈਂ ਏਥੇ ਦੁਹਰਾਉਣੇ ਯੋਗ ਨਹੀਂ ਸਮਝਦਾ) ਉਸ ਦਾ ਇਸ਼ਾਰਾ ਸੀ ਕਿ ਕਈ ਵਾਰ ਰਾਗੀ ਸਿੰਘ ਫਿਲਮੀ ਤਰਜਾਂ ਉਪਰ ਕੀਰਤਨ ਕਰਦੇ ਸੁਣਾਈ ਦਿੰਦੇ ਹਨ। ਵੈਸੇ ਕਦੀ ਕਦੀ ਮੈਨੂੰ ਵੀ ਅਜਿਹਾ ਭੁਲੇਖਾ ਪੈ ਜਾਂਦਾ ਹੈ ਜਿਵੇਂ ਕਿ ਰਾਗੀ ਸਿੰਘ ਕਿਸੇ ਫਿਲਮੀ ਤਰਜ ਉਪਰ ਕੀਰਤਨ ਕਰ ਰਹੇ ਹੋਣ ਅਤੇ ਅਜਿਹਾ ਉਸ ਸਮੇ ਵੀ ਹੁੰਦਾ ਹੈ ਜਦੋਂ ਕਿ ਟੀ.ਵੀ. ਉਪਰ ਲਾਈਵ ਕੀਰਤਨ ਸਾਰੀ ਦੁਨੀਆ ਉਪਰ ਸੁਣਾਈ ਤੇ ਵਿਖਾਈ ਦੇ ਰਿਹਾ ਹੁੰਦਾ ਹੈ।
ਇਕ ਦਿਨ ਹੋਰ ਵੀ ਕਦੇ ਨਾ ਸੁਣਾਈ ਦੇਣ ਵਾਲ਼ੇ ਸ਼ਬਦ ਦਾ ਕੀਰਤਨ ਵੀ ਅੰਦਰੋਂ ਸੁਣਾਈ ਦਿਤਾ। ਅੰਮ੍ਰਿਤਸਰ ਵਿਚਲੇ ਪੜਾ ਸਮੇ, ਸਦਾ ਦੀ ਤਰ੍ਹਾਂ ਇਕ ਦਿਨ ਸਵੇਰੇ ਜਦੋਂ ਗਲਿਆਰੇ ਵਿਚ ਨਿਤਨੇਮ ਪੂਰਾ ਕਰਨ ਉਪ੍ਰੰਤ ਮੈਂ ਪ੍ਰਕਰਮਾਂ ਦੇ ਅੰਦਰ ਦਾਖਲ ਹੋ ਕੇ ਜਦੋਂ ਕੜਾਹ ਪ੍ਰਸ਼ਾਦ ਵਾਲ਼ੇ ਸਥਾਨ ਤੱਕ ਪਹੁੰਚਿਆ ਤਾਂ ਅੰਦਰੋਂ ਆਸਾ ਦੀ ਵਾਰ ਦੇ ਕੀਰਤਨ ਦੌਰਾਨ ਸਵੇਰੇ ਸਵੇਰੇ, “ਤੂੰ ਹੀ ਨਿਸ਼ਾਨੀ ਜਗਤ ਕੀ ਆਜ ਤੂੰ ਹੀ ਤਦਬੀਰ॥” ਦੀ ਧੁਨੀ ਰਾਗੀ ਸਿੰਘਾਂ ਦੀ ਰਸਨਾ ਤੋਂ ਸੁਣਾਈ ਦਿਤੀ। ਸਵੇਰੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਦੌਰਾਨ ਇਹ ਪੰਗਤੀ ਕੁਝ ਵੱਖਰੀ ਜਿਹੀ ਲੱਗੀ। ਸ਼ਾਇਦ ਇਸ ਕਰਕੇ ਕਿ ਪਹਿਲਾਂ ਕਦੀ ਰਾਗੀ ਸਿੰਘਾਂ ਪਾਸੋਂ ਇਸ ਦਾ ਕੀਰਤਨ ਸੁਣਿਆ ਨਹੀਂ ਸੀ। ਸੋਚ ਵੀ ਆਈ ਕਿ ਅੰਮ੍ਰਿਤਵੇਲ਼ੇ ਸ੍ਰੀ ਆਸਾ ਦੀ ਵਾਰ ਦੇ ਕੀਰਤਨ ਵਿਚ ਇਸ ਦਾ ਉਚੇਚਾ ਉਚਾਰਨ ਕਰਨ ਦੀ ਕੀ ਜ਼ਰੂਰਤ ਸੀ! ਇਹ ਸ਼ਬਦ ਦਸਮ ਗ੍ਰੰਥ ਵਿਚੋਂ ਸਮਝਿਆ ਜਾਂਦਾ ਹੈ। ਇਸ ਗ੍ਰੰਥ ਦੀ ਜਿਲਦਬੰਦੀ ਦੇ ਸਮੇ ਤੋਂ ਹੀ ਪੰਥ ਵਿਚ ਇਸ ਵਿਚਲੀਆਂ ਬਾਣੀਆਂ ਬਾImage result for musical instrumentsਰੇ ਮੱਤ ਭੇਦ ਚਲੇ ਆਉਂਦੇ ਹਨ। ਇਹਨੀਂ ਦਿਨੀਂ ਇੰਟਰਨੈਟ ਦੇ ਵਸੀਲੇ ਸਦਕਾ, ਇਸ ਬਾਰੇ ਬਾਹਵਾ ਹੀ ਵਾਦ ਵਿਵਾਦ ਚੱਲ ਰਿਹਾ ਹੈ। ਇਸ ਲਈ ਹੋ ਸਕਦਾ ਹੈ ਕਿ ਦਸਮ ਗ੍ਰੰਥ ਦੇ ਹਿਮਾਇਤੀ ਸੱਜਣਾਂ ਵੱਲੋਂ ਉਚੇਚੇ ਤੌਰ ਤੇ ਇਸ ਦੀਆਂ ਰਚਨਾਵਾਂ ਨੂੰ ਕੀਰਤਨ ਵਿਚ ਸ਼ਾਮਲ ਕਰਨ ਦਾ ਉਦਮ ਕੀਤਾ ਜਾ ਰਿਹਾ ਹੋਵੇ!ਗੱਲ ਕਰ ਲਈਏ ਫਿਲਮੀ ਟਿਊਨਾਂ ਉਪਰ ਕੀਰਤਨ ਦੀ: ਮੈਂ ਇਸ ਗੱਲ ਦਾ ਮੁਕੰਮਲ ਤੌਰ ਤੇ ਵਿਰੋਧੀ ਨਹੀ। ਗੁਰੂ ਸਾਹਿਬਾਨ ਨੇ ਵੀ ਆਪਣੇ ਸਮੇ ਦੀਆਂ ਪ੍ਰਚੱਲਤ ਲੋਕ-ਸੰਗੀਤ ਦੀਆਂ ਧੁਨਾਂ ਉਪਰ ਬਾਣੀ ਰਚੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਸਾਨੂੰ ਵੱਖ ਵੱਖ ਬਾਣੀਆਂ ਦੇ ਆਰੰਭ ਵਿਚ ਦਿਤੇ ਸਿਰਲੇਖਾਂ ਤੋਂ ਪਤਾ ਲੱਗਦਾ ਹੈ ਕਿ ਇਹ ਬਾਣੀ ਜਾਂ ਸ਼ਬਦ ਕਿਸ ਲੋਕ ਗੀਤ ਦੀ ਧੁਨ ਉਪਰ ਗਾਉਣਾ ਹੈ! ਜਿਵੇਂ ਬਾਰਹ ਮਾਹ, ਸਤਵਾਰੇ, ਵਾਰ, ਬਾਵਨ ਅਖਰੀ, ਘੋੜੀਆਂ, ਅਲਾਹਣੀਆਂ, ਥਿਤਾਂ, ਛੰਤ, ਰਹੋਏ ਕੇ ਛੰਤ, ਜੁਮਲਾ, ਏਕ ਸੁਆਨ ਕੈ ਘਰਿ ਗਾਵਣਾ ਆਦਿ। ਫਿਰ ਬਾਈ ਵਾਰਾਂ ਵਿਚੋਂ ਨੌ ਵਾਰਾਂ ਨੂੰ ਉਸ ਸਮੇ ਤੋਂ ਪਹਿਲਾਂ ਹੋ ਚੱੁਕੇ ਸੂਰਮਿਆਂ ਦੀ ਬਹਾਦਰੀ ਬਾਰੇ ਵਾਰਾਂ, ਜੋ ਢਾਡੀ/ ਡੂਮ/ਮਰਾਸੀ ਆਦਿ ਗਵੱਈਏ ਗਾਇਆ ਕਰਦੇ ਸਨ, ਉਹਨਾਂ ਦੀਆਂ ਧੁਨਾਂ ਉਪਰ ਗਾਉਣ ਦੀ ਹਿਦਾਇਤ, ਖ਼ੁਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਰ ਗਏ ਹਨ। ਇਸ ਲਈ ਸਮੇ ਨਾਲ਼ ਪ੍ਰਚੱਲਤ ਪਾਪੂਲਰ ਸੰਗੀਤ ਦੀਆਂ ਧੁਨਾਂ ਉਪਰ ਕੀਰਤਨ ਕਰਨਾ, ਮੇਰੇ ਖਿਆਲ ਵਿਚ ਕੋਈ ਪਾਪ ਨਹੀਂ ਪਰ ਸਮੱਸਿਆ ਓਦੋਂ ਪੈਦਾ ਹੁੰਦੀ ਹੈ ਜਦੋਂ ਸਰੋਤਿਆਂ ਨੂੰ ਸ਼ਬਦ ਦੀ ਸਮਝ ਆਉਣ ਦੀ ਥਾਂ, ਉਸ ਗੀਤ ਨੂੰ ਗਾਏ ਜਾਣ ਸਮੇ ਸਿਨਮੇ ਦੇ ਪਰਦੇ ਉਪਰ ਹੀਰੋਇਨ ਲੱਕ ਮਚਕੋੜਦੀ ਹੋਈ ਗਾਉਂਦੀ, ਸਰੋਤੇ ਦੀ ਸੋਚ ਵਿਚ ਉਭਰ ਆਉਂਦੀ ਹੈ। ਅਜਿਹੇ ਸਮੇ ਸ਼ਬਦ ਅਤੇ ਉਸ ਦੇ ਅਰਥ ਤਾਂ ਪਤਾ ਨਹੀਂ ਕਿਥੇ ਰਹਿ ਜਾਂਦੇ ਹਨ!

Related Articles

Back to top button