Punjab

BJP ਲੀਡਰ ਨੇ ਚੱਕੀ ਕਿਸਾਨਾਂ ਲਈ ਆਵਾਜ਼ | ਕਹਿੰਦੇ ‘ਤੂੰ ਖਾਲਿਸਤਾਨੀ-ਪਾਕਿਸਤਾਨੀ’ | Malwinder Singh Kang

ਕਿਸਾਨ ਬਿੱਲ ਨੂੰ ਕਾਨੂੰਨ ਬਣਾਕੇ ਪੰਜਾਬ ਦੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਰਤੀ ਜਨਤਾ ਪਾਰਟੀ ਵਿੱਚੋਂ ਪੰਜਾਬ ਦੇ ਕੁਝ ਲੀਡਰ ਅਸਤੀਫੇ ਦੇ ਰਹੇ ਹਨ ਤੇ ਖਬਰ ਅਨੁਸਾਰ ਭਾਜਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਤੇ ਕੋਰ ਕਮੇਟੀ ਮੈਂਬਰ ਮਲਵਿੰਦਰ ਸਿੰਘ ਕੰਗ ਦਾ ਅਸਤੀਫਾ ਵੀ ਇਹਨਾਂ ਚੋਂ ਇੱਕ ਹੈ। ਇਸ ਬਾਰੇ ਬੋਲਦੇ ਹੋਏ ਕੰਗ ਨੇ ਦੱਸਿਆ ਹੈ ਕਿ ਕਿਵੇਂ ਜਦੋਂ ਓਹਨਾ ਨੇ ਕਿਸਾਨਾਂ ਦੇ ਹੱਕ ਚ RSS ਤੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨਾਲ ਮੀਟਿੰਗ ਚ ਆਪਣੀ ਗੱਲ ਰੱਖੀ ਤਾਂ ਉਸਨੂੰ ਪਾਕਿਸਤਾਨੀ ਤੇ ਖਾਲਿਸਤਾਨੀ ਕਹਿਕੇ ਸੰਬੋਧਨ ਕੀਤਾ ਗਿਆ। ਸੁਣੋ ਕੰਗ ਦੀ ਹੀ ਜ਼ੁਬਾਨੀ ਕਿ ਕਿਵੇਂ ਉਹਨਾਂUP on high alert ahead of farmers' agitation - DTNext.in ਵਲੋਂ ਕਿਸਾਨੀ ਬਿੱਲ ਦਾ ਵਿਰੋਧ ਕੀਤਾ ਤੇ ਕਿਵੇਂ ਉਹਨਾਂ ਤੇ ਪਾਕਿਸਤਾਨੀ ਤੇ ਖਾਲਿਸਤਾਨੀ ਹੋਣ ਦੇ ਦੋਸ਼ ਲੱਗੇ..ਇਥੇ ਇਹ ਖਾਸ ਤੌਰ ‘ਤੇ ਦੱਸਣਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਸਿੱਖ ਚਿਹਰੇ ਦੀ ਤਲਾਸ਼ ਵਿਚ ਹੈ, ਅਜਿਹੇ ਵਿਚ ਪਾਰਟੀ ਦੇ ਸਿੱਖ ਆਗੂਆਂ ਵਲੋਂ ਅਸਤੀਫ਼ਾ ਦੇਣਾ ਪਾਰਟੀ ਦੀ ਪੰਜਾਬ ਇਕਾਈ ਲਈ ਕੋਈ ਚੰਗਾ ਸੰਕੇਤ ਨਹੀਂ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਭਾਜਪਾ ਦੇ ਕਈ ਆਗੂ ਇਨ੍ਹਾਂ ਖੇਤੀ ਬਿੱਲਾਂ ਦੇ ਮਾਮਲੇ ‘ਤੇ ਪਾਰਟੀ ਛੱਡ ਚੁੱਕੇ ਹਨ।

Related Articles

Back to top button