Big announcement of farmer leaders after the meeting

ਦਿੱਲੀ ਦੇ ਵਿੱਚ ਕਿਸਾਨੀ ਸੰਘਰਸ਼ ਲਗਤਾਰ ਜਾਰੀ ਹੈ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਦੇ ਖਿਲਾਫ ਡਟੇ ਹੋਏ ਹਨ ਇਸੇ ਦੌਰਾਨ ਅੱਜ ਕਿਸਾਨ ਆਗੂਆਂ ਦੀ ਕੇਦਰ ਸਰਕਾਰ ਦੇ ਮੰਤਰੀਆਂ ਨਾਲ ਬੈਠਕ ਸੀ ਜਿਸ ਦੇ ਖਤਮ ਹੋਣ ਉਪਰੰਤ ਵਿਗਿਆਨ ਭਵਨ ਤੋ ਬਾਹਰ ਨਿਕਲੇ ਕਿਸਾਨ ਆਗੂਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆਂ ਕਿ ਅੱਜ ਦੀ ਹੋਈ ਮੀਟਿੰਗ ਵੀ ਬੇਸਿੱਟਾ ਹੀ ਰਹੀ ਹੈ ਕਿਉਂਕਿ ਕਿਸਾਨ ਖੇਤੀ ਕਾਨੂੰਨਾ ਨੂੰ ਵਾਪਿਸ ਕਰਵਾਉਣ ਲਈ ਬੇਜਿੱਦ ਹਨ ਤੇ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀ ਕਰਨਾ ਚਾਹੁੰਦੀ ਹੈ ਉਹਨਾਂ ਆਖਿਆਂ ਕਿ ਇਸ ਤੋ ਇਲਾਵਾ ਕਿਸਾਨ ਆਗੂਆਂ ਵੱਲੋ ਫਸਲਾ ਦੀ ਸਰਕਾਰੀ ਖਰੀਦ ਤੇਗੱਲ ਕਰਨੀ ਚਾਹੀ ਪਰ ਕੇਂਦਰੀ ਮੰਤਰੀਆਂ ਵੱਲੋ ਇਸ ਗੱਲ ਨੂੰ ਅੱਗੇ ਨਹੀ ਤੋਰਿਆ ਗਿਆ ਕੇਂਦਰੀ ਮੰਤਰੀਆਂ ਦਾ ਆਖਣਾ ਸੀ ਕਿ ਪਹਿਲਾ ਇਨ੍ਹਾਂ ਤਿੰਨਾਂ ਖੇਤੀ ਕਾਨੂੰਨਾ ਤੇ ਗੱਲ ਮੁਕਾ ਲਈ ਜਾਵੇ ਫਿਰ ਇਸ ਤੋ ਬਾਅਦ ਅਗਲੇ ਮੁੱਦਿਆਂ ਤੇ ਗੱਲਬਾਤ ਕੀਤੀ ਜਾਵੇਗੀ ਉਹਨਾਂ ਆਖਿਆਂ ਕਿ ਸਰਕਾਰ ਵੱਲੋ ਅਗਲੀ ਮੀਟਿੰਗ 19 ਜਨਵਰੀ ਨੂੰ ਰੱਖੀ ਗਈ ਹੈ ਉਹਨਾਂ ਦੱਸਿਆ ਕਿ ਮੰਤਰੀਆਂ ਵੱਲੋ ਵਾਰ ਵਾਰ ਇਹ ਵੀ ਆਖਿਆਂ ਗਿਆ ਹੈ ਕਿ ਕਿਸਾਨ ਆਗੂ ਇਕ ਛੋਟੀ ਕਮੇਟੀ ਬਣਾਉਣਪਰ ਅਸੀ ਸ਼ਪੱਸ਼ਟ ਕਰ ਦਿੱਤਾ ਹੈ ਕਿ ਸਾਡੀਆਂ ਸੰਯੁਕਤ ਕਿਸਾਨ ਮੋਰਚੇ ਚ 500 ਤੋ ਵੱਧ ਜਥੇਬੰਦੀਆਂ ਹਨ ਤੇ ਉਹਨਾਂ ਵਿੱਚੋਂ 40-42 ਜਥੇਬੰਦੀਆਂ ਦੇ ਆਗੂ ਮੀਟਿੰਗ ਚ ਹਿੱਸਾ ਲੈਦੇ ਹਨ ਸੋ ਇਸ ਤੋ ਛੋਟੀ ਕਮੇਟੀ ਨਹੀ ਬਣਾਈ ਜਾ ਸਕਦੀ ਹੈ ਉਹਨਾਂ ਦੱਸਿਆ ਸਾਡੇ ਵੱਲੋ ਕੇਂਦਰੀ ਮੰਤਰੀਆਂ ਨੂੰ ਇਹ ਵੀ ਸ਼ਪੱਸ਼ਟ ਕਰ ਦਿੱਤਾ ਗਿਆ ਹੈ ਕਿ ਕਿਸਾਨ ਆਪਣਾ ਛੇ-ਛੇ ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ ਤੇ ਇਹ ਅੰਦੋਲਨ ਲੰਮਾ ਚੱਲੇਗਾ ਜਦ ਤੱਕ ਸਰਕਾਰ ਖੇਤੀ ਕਾਨੂੰਨਾ ਨੂੰ ਵਾਪਿਸ ਨਹੀ ਲੈ ਲੈਦੀ ਹੈ