Sikh News

Bhagwant Mann Reply to Tripura’s CM Biplab Kumar Deb | Surkhab Tv

ਅਕਸਰ ਹੀ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖੀਆਂ ਵਿਚ ਬਣੇ ਰਹਿਣ ਵਾਲੇ ਤ੍ਰਿਪੁਰਾ ਦਾ ਮੁੱਖ ਮੰਤਰੀ ਬਿਪਲਾਬ ਦੇਬ ਨੇ ਬੀਤੇ ਦਿਨ ਪੰਜਾਬ ਦੇ ਸਿੱਖਾਂ ਅਤੇ ਹਰਿਆਣਾ ਦੇ ਜਾਟਾਂ ਲਈ ਵਿਵਾਦਤ ਬਿਆਨ ਦਿੰਦੇ ਹੋਏ ਉਨ੍ਹਾਂ ਨੂੰ ਘੱਟ ਬੁੱਧੀ ਵਾਲਾ ਦੱਸਿਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਖੂਬ ਆਲੋਚਨਾ ਹੋ ਰਹੀ ਹੈ। ਬਿਪਲਾਬ ਦੇਬ ਦੀ ਇਸ ਬਿਆਨ ਤੇ ਆਮ ਆਦਮੀ ਪਾਰਟੀ ਪੰਜਾਬ ਤੋਂ ਭਗਵੰਤ ਮਾਨ ਨੇ ਬਿਪਲਾਬ ਦੇਬ ਨੂੰ ਜਵਾਬ ਦਿੰਦੇ ਹੋਏ ਖਰੀਆਂ ਖਰੀਆਂ ਸੁਣਾਈਆਂ ਹਨ।Bhagwant Mann Will Not Parliament Until Examined - जब तक ...ਅਗਰਤਲਾ ਪ੍ਰੈਸ ਕਲੱਬ ਦੇ ਇਕ ਪ੍ਰੋਗਰਾਮ ਵਿਚ ਬਿਪਲਾਬ ਦੇਬ ਨੇ ਕਿਹਾ ਸੀ ਕਿ ”ਜੇਕਰ ਅਸੀ ਪੰਜਾਬ ਦੇ ਲੋਕਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀ ਕਹਿੰਦੇ ਹਾਂ, ਉਹ ਇਕ ਪੰਜਾਬੀ, ਇਕ ਸਰਦਾਰ ਹੈ। ਸਰਦਾਰ ਕਿਸੇ ਤੋਂ ਡਰਦੇ ਨਹੀਂ ਹਨ। ਉਹ ਬਹੁਤ ਮਜ਼ਬੂਰ ਹਨ ਪਰ ਉਨ੍ਹਾਂ ਕੋਲ ਘੱਟ ਦਿਮਾਗ ਹੈ। ਕੋਈ ਵੀ ਉਨ੍ਹਾਂ ਨੂੰ ਤਾਕਤ ਨਾਲ ਨਹੀਂ ਬਲਕਿ ਪਿਆਰ ਨਾਲ ਜਿੱਤ ਸਕਦਾ ਹੈ”। ਉਨ੍ਹਾਂ ਨੇ ਅੱਗੇ ਕਿਹਾ ਕਿ ”ਮੈ ਤੁਹਾਨੂੰ ਹਰਿਆਣਾ ਦੇ ਜਾਟਾਂ ਬਾਰੇ ਦੱਸਦਾ ਹਾਂ। ਜਾਟ ਬਹੁਤ ਘੱਟ ਬੁੱਧੀਮਾਨ ਹਨ ਪਰ ਸਰੀਰਕ ਰੂਪ ਨਾਲ ਸਿਹਤਮੰਦ ਹਨ। ਜੇਕਰ ਤੁਸੀ ਇਕ ਜਾਟ ਨੂੰ ਚੁਣੋਤੀ ਦਿੰਦੇ ਹਨ ਤਾਂ ਉਹ ਘਰ ਤੋਂ ਆਪਣੀ ਬੰਦੂਕ ਲੈ ਆਵੇਗਾ”। ਇਨ੍ਹਾਂ ਬਿਆਨਾਂ ਤੋਂ ਬਾਅਦ ਬਿਪਲਬ ਦੇਬ ਦੀ ਕਾਫੀ ਨਿੰਦਿਆ ਹੋ ਰਹੀ ਸੀ।

Related Articles

Back to top button