Punjab
Bhagwant Mann ਦੀ ਸ਼ਰਾਬ ਤੇ ਸੁਖਬੀਰ ਬਾਦਲ ਨੇ ਆਹ ਕੀ ਕਹਿ ਦਿੱਤਾ !! Surkhab TV

ਵੈਸੇ ਤਾਂ ਰਾਜਨੀਤੀ ਦਾ ਮਤਲਬ ਇੱਕ ਦੂਜੇ ਤੇ ਦੋਸ਼ ਲਾਉਣਾ,ਇੱਕ ਦੂਜੇ ਦੀਆਂ ਗਲਤੀਆਂ ਨੂੰ ਅੱਗੇ ਲਿਆਉਣਾ ਹੀ ਹੈ ਤੇ ਖੁਦ ਨੂੰ ਦੂਜੀ ਪਾਰਟੀ ਜਾਂ ਦੂਜੇ ਲੀਡਰ ਤੋਂ ਉੱਚਾ ਦੱਸਣਾ ਹੁੰਦਾ ਹੈ। ਰਾਜਨੀਤਿਕ ਲੋਕਾਂ ਵਿਚਕਾਰ ਸ਼ਬਦੀ ਜੰਗਾਂ ਲਗਾਤਾਰ ਚਲਦੀਆਂ ਰਹਿੰਦੀਆਂ ਹਨ ਤੇ ਜਦੋਂ ਗੱਲ ਪੰਜਾਬ ਦੀ ਸਿਆਸਤ ਦੀ ਹੋਵੇ ਤੇ ਉਸ ਸਿਆਸਤ ਵਿਚ ਮਸਲਾ ਸੁਖਬੀਰ ਬਾਦਲ ਤੇ ਭਗਵੰਤ ਮਾਨ ਵਿਚਕਾਰ ਹੋਵੇ ਤਾਂ ਲੋਕ ਕੰਨ ਲਾ ਕੇ ਖਬਰ ਸੁਣਦੇ ਹਨ। ਭਗਵੰਤ ਮਾਨ ਤੇ ਇਹ ਦੋਸ਼ ਲਗਦੇ ਰਹੇ ਹਨ ਕਿ ਉਹ ਸ਼ਰਾਬ ਪੀਂਦੇ ਹਨ,ਸ਼ਰਾਬ ਪੀ ਕੇ ਉਹਨਾਂ ਤੇ ਗੁਰਦਵਾਰੇ ਜਾਣ ਦੇ ਦੋਸ਼ ਵੀ ਲਗੇ ਸਨ ਤੇ ਇਸਤੋਂ ਬਾਅਦ ਭਗਵੰਤ ਮਾਨ ਨੇ ਆਪਣੀ ਮਾਤਾ ਦੀ ਸਹੁੰ ਖਾਦੀ ਸੀ ਕਿ ਉਹ ਸ਼ਰਾਬ ਨਹੀਂ ਪੀਣਗੇ। ਹੁਣ ਸੁਖਬੀਰ ਬਾਦਲ ਨੇ ਭਗਵੰਤ ਮਾਨ ਦੀ ਸ਼ਰਾਬ ਤੇ ਇੱਕ ਵਾਰੀ ਫਿਰ ਤੰਜ਼ ਕੱਸਦੇ ਹੋਏ ਸਹੁੰ ਖਾ ਕੇ ਮੁਕਰਨ ਦੇ ਦੋਸ਼ ਲਾਏ ਹਨ।