Agriculture

Be sure to use this fertilizer to increase the yield of wheat

ਅੱਜ ਅਸੀਂ ਅਜਿਹੀ ਖਾਦ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸ ਬਾਰੇ ਬਹੁਤ ਘੱਟ ਕਿਸਾਨ ਜਾਣਦੇ ਹਨ ।ਜੇਕਰ ਜਾਣਦੇ ਵੀ ਹਨ ਤਾਂ ਇਸ ਦੀ ਵਰਤੋਂ ਬਹੁਤ ਘੱਟ ਕਿਸਾਨਾਂ ਵੱਲੋਂ ਕੀਤੀ ਹੋਵੇਗੀ । ਹੁਣ ਕਾਫੀ ਜ਼ਿਆਦਾ ਫ਼ਸਲਾਂ ਵਿੱਚ ਇਸ ਖਾਦ ਦੀ ਘਾਟ ਵੇਖਣ ਨੂੰ ਮਿਲ ਰਹੀ ਹੈ ਖਾਸ ਕਰਕੇ ਇਸ ਵਾਰ ਕਣਕ ਦੀ ਫਸਲ ਵਿੱਚ ਇਸ ਦੀ ਘਾਟ ਕਾਫੀ ਦੇਖਣ ਨੂੰ ਮਿਲ ਰਹੀ ਹੈ।ਕਣਕ ਦੇ ਸਹੀ ਵਾਧੇ ਤੇ ਵਿਕਾਸ ਲਈ 17 ਤੱਤਾਂ ਦੀ ਲੋੜ ਪੈਂਦੀ ਹੈ। ਇਨ੍ਹਾਂ ਤੱਤਾਂ ਨੂੰ ਵੱਡੇ ਤੱਤ- ਨਾਈਟ੍ਰੋਜਨ, ਫਾਸਫੋਰਸ, ਪੋਟਾਸ਼, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਗੰਧਕ ਅਤੇ ਲਘੂ ਤੱਤ- ਜ਼ਿੰਕ, ਮੈਂਗਨੀਜ਼, ਲੋਹਾ, ਤਾਂਬਾ, ਮੋਲੀਬਡੇਨਮ, ਬੋਰੋਨ, ਕਲੋਰੀਨ ਅਤੇ ਕੋਬਾਲਟ, ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਕਿਸਾਨ ਮੁੱਢਲੇ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ ਵੱਖ ਵੱਖ ਖਾਦਾਂ ਦੇ ਰੂਪ ਵਿੱਚ ਫ਼ਸਲਾਂ ਨੂੰ ਪਾ ਦਿੰਦੇ ਹਨ ਪਰ ਲਘੂ ਅਤੇ ਸੈਕੰਡਰੀ ਤੱਤਾਂ ਦੀ ਜਾਣਕਾਰੀ ਨਾ ਹੋਣ ਕਰਕੇ ਇਨ੍ਹਾਂ ਤੱਤਾਂ ਦੀ ਘਾਟ ਆਮ ਤੌਰ ’ਤੇ ਕਿਸਾਨਾਂ ਦੇ ਖੇਤਾਂ ਵਿੱਚ ਆਉਂਦੀ ਹੈ।ਦੋਸਤੋ ਜਿਵੇਂ ਕਿ ਅਸੀਂ ਜਾਣਦੇ ਹਾਂ ਕਿਸੇ ਨੂੰ ਭੋਜਨ ਤਿਆਰ ਕਰਨ ਵਾਸਤੇ ਕਲੋਰੋਫਿਲ ਦੀ ਜ਼ਰੂਰਤ ਪੈਂਦੀ ਹੈ ਅਤੇ ਕਲੋਰੋਫਿਲ ਨੂੰ ਤਿਆਰ ਕਰਨ ਵਾਸਤੇ ਮੈਗਨੀਸ਼ੀਅਮ ਦੀ ਜ਼ਰੂਰਤ ਪੈਂਦੀ ਹੈ। ਮੈਗਨੀਸ਼ੀਅਮ ਪੌਦੇ ਦੀ ਦੇਖਭਾਲ ਲਈ ਜ਼ਰੂਰੀ ਤੱਤ ਹੈ। ਇਸ ਦੀ ਕਮੀ ਨਾਲ ਉਸ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਏਸ ਲਈ ਇਸ ਦੀ ਵਰਤੋਂ ਫਸਲ ਵਿਚ ਜ਼ਰੂਰ ਕਰੋ ।ਮੈਗਨੀਸ਼ੀਅਮ ਤੱਤ ਦੀ ਘਾਟ ਨਾਲ ਵੀ ਕਣਕ ਦਾ ਰੰਗ ਪੀਲਾ ਪੈ ਸਕਦਾ ਹੈ ।ਸਾਨੂੰ ਮੈਗਨੀਸ਼ੀਅਮ ਸਲਫੇਟ ਦੀ ਹਮੇਸ਼ਾਂ ਸਪਰੇਅ ਹੀ ਕਰਨੀ ਚਾਹੀਦੀ ਹੈ ।ਮੈਗਨੀਸ਼ੀਅਮ ਬਾਰੇ ਦੁਕਾਨਦਾਰਾਂ ਨੂੰ ਵੀ ਬਹੁਤ ਘੱਟ ਜਾਣਕਾਰੀ ਹੈ। ਜੇਕਰ ਬਾਜ਼ਾਰ ਵਿੱਚੋਂ ਮੈਗਨੀਸ਼ੀਅਮ ਲੈ ਜਾਈਏ ਤਾਂ ਦੁਕਾਨਦਾਰ ਮੈਗਨੀਜ਼ ਦੀ ਸਪ੍ਰੇਅ ਦੇ ਦਿੰਦੇ ਹਨ। ਮੈਗਨੀਸ਼ੀਅਮ ਅਤੇ ਮੈਗਨੀਜ਼ ਦੋਵੇਂ ਅਲੱਗ ਅਲੱਗ ਚੀਜ਼ਾਂ ਹਨ।ਦੋਸਤੋ ਮੈਗਨੀਸ਼ੀਅਮ ਦੀ ਵਰਤੋਂ ਕਿਵੇਂ ਕਰਨੀ ਹੈ । ਇਸ ਦੀ ਕਣਕ ਉਪਰ ਕਿੰਨੀ ਮਾਤਰਾ ਵਰਤਨੀ ਹੈ। ਇਸ ਸਭ ਦੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਹੋਈ ਵੀਡੀਓ ਜਰੂਰ ਦੇਖੋ।

Related Articles

Back to top button