Bangla Sahib was insulted in the early morning, who is doing this work? Bangla Sahib

ਗੁਰੂਦਵਾਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਤੋਂ ਬੇਅਦਬੀ ਦੀ ਇਕ ਵਡੀ ਤੇ ਮੰਦਭਾਗੀ ਘਟਨਾ ਸਾਹਮਣੇ ਆਈ ਹੈ .. ਜਿਸ ਨੂੰ ਲੈਕੇ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ .. ਦਰਅਸਲ ਗੁਰੂਦੁਆਰਾ ਸਾਹਿਬ ਵਿਖੇ ਅੱਜ ਅੰਮ੍ਰਿਤ ਵੇਲੇ 2 ਵਜੇ ਦੇ ਕਰੀਬ ਪਹਿਲੀ ਅਰਦਾਸ ਦੀ ਸਮਾਪਤੀ ਵੇਲੇ ਇਕ ਵੇਅਕਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਦੇ ਨੇੜੇ ਹੀ ਬਣੇ ਥੜਾ ਸਾਹਿਬ ‘ਤੇ ਆ ਕੇ ਲੰਮਾ ਪੈ ਜਾਂਦਾ ਹੈ .. ਦਸ ਦੇਈਏ ਕਿ ਜਦੋਂ ਇਹ ਘਟਨਾ ਵਾਪਰੀ ਉਦੋਂ ਹਜੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਕੀਤਾ ਗਿਆ ..ਮੌਕੇ ਦੀ ਸਾਰੀ ਘਟਨਾ ਜੋ ਕਿ ਵੱਖ ਵੱਖ ਚੈਨਲਾ ਤੇ ਚੱਲ ਰਹੇ ਲਾਈਵ ਪ੍ਰਸਾਰਣ ਦੌਰਾਨ ਕੈਮਰਿਆਂ ਵਿੱਚ ਕੇਦ ਹੋ ਗਈ .. ਦੱਸ ਦਈਏ ਕਿ ਮੌਕੇ ਤੇ ਕਾਫੀ ਸੰਗਤਾਂ ਗੁਰੂਦੁਆਰਾ ਸਾਹਿਬ ਹਾਜ਼ਿਰ ਸਨ ਜਿਹਨਾਂ ਨੇ ਇਸ ਮੰਗਭਾਗੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸ਼ਕਸ਼ ਨੂੰ ਮੌਕੇ ਤੇ ਕਾਬੂ ਕਰਲਿਆ ਤੇ ਪੁਲਿਸ ਨੂੰ ਫੜ੍ਹ ਦਿੱਤਾ ਗਿਆ.. ਫਿਲਹਾਲ ਇਹ ਵੇਅਕਤੀ ਦਿੱਲੀ ਪੁਲਿਸ ਦੀ ਹਿਰਾਸਤ ਵਿਚ .. ਉਕਤ ਵਿਅਕਤੀ ਕੌਣ ਸੀ ਜਾਂ ਉਸਨੇ ਅਜਿਹਾ ਕਿਊ ਕੀਤਾ ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ..