Punjab

Babbu Mann talked about 1984 through his post

ਬੱਬੂ ਮਾਨ ਨੇ ਕੁਝ ਦਿਨ ਪਹਿਲਾਂ ਹੀ ਇਕ ਨਵਾਂ ਗਾਣਾ ਰਿਲੀਜ਼ ਕੀਤਾ ਹੈ .. ਤੇ ਬਹੁਤ ਸਾਰੇ ਲੋਕਾਂ ਵਲੋਂ ਸੋਸ਼ਲ ਮੀਡਿਆ ‘ਤੇ ਇਸ ਦਾ ਵਿਰੋਧ ਕੀਤਾ ਗਿਆ .. ਕਿ ਇਕ ਬੱਬੂ ਮਾਨ ਹੈ ਜਿਸ ਨੇ ਹਾਲ ਹੀ ਵਿਚ ਇਹ ਗਾਣਾ ਕਢ ਦਿਤਾ ਜੂਨ ਮਹੀਨੇ ਬਾਰੇ ਵੀ ਨੀ ਸੋਚਿਆ ਪਰ ਦੂਜੇ ਪਾਸੇ ਸਿੱਧੂ ਮੂਸੇਵਾਲਾ ਹੈ ਜਿਸਨੇ ਇਸ ਕਾਲੇ ਹਫਤੇ , 6 ਜੂਨ ਨੂੰ ਦੇਖਦੇ ਹੋਏ ਆਵਦੇ ਗਾਣੇ delay ਕਰ ਦਿਤੇ ਹਨ ..
ਦਸ ਦੇਈਏ ਕਿ ਸਿੱਧੂ ਮੂਸੇਵਾਲਾ ਅਤੇ ਬੱਬੂ ਮਾਨ ਦੇ ਫੈਨਸ ਵਿਚ ਪਹਿਲਾਂ ਅਜੇਹੀ ਤਕਰਾਰ ਸੋਸ਼ਲ ਮੀਡਿਆ ਤੇ ਅਕਸਰ ਦੇਖੀ ਜਾਂਦੀ ਹੈ ..
ਹੁਣ 84 ਦੇ ਕਾਲੇ ਦੌਰ ਸਬੰਧੀ .. ਲੋਕਾਂ ਵਲੋਂ ਇਹ ਸਵਾਲ ਬੱਬੂ ਮਾਨ ਅਗੇਹ ਉਠਾਇਆ ਗਿਆ ਹੈ .. ਲੋਕਾਂ ਨੇ ਇਸ ਸਬੰਧ ਵਿਚ ਪੋਸਟਾਂ ਪਾ ਕੇ ਵੀ ਵਿਰੋਧ ਕੀਤਾ .. ਸ਼ਇਦ ਕੀਤੇ ਨਾ ਕੀਤੇ ਉਹਨਾਂ ਤਕ ਵੀ ਆਮ ਜਨਤਾ ਦੀ ਗੱਲ ਪਹੁੰਚੀ ਤਾਹਿ ਉਹਨਾਂ ਨੇ ਬਾਕਾਇਦਾ ਇਕ ਪੋਸਟ ਇਕ ਸਟੇਟਸ ਪਾ ਕੇ ਲੋਕਾਂ ਨੂੰ ਇਕ ਨਾਸੀਯਤ ਦਿਤੀ ਹੈ .. ਬਹੁਤ ਵਡੀ ਗੱਲ ਇਸ ਛੋਟੀ ਜਿਹੀ ਪੋਸਟ ਦੇ ਜ਼ਰੀਏ ਕਹਿ ਗਏ ਨੇ .. 84 ਬਾਰੇ ਗੱਲ ਕੀਤੀ ਹੈ .. ਅਤੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ ..Babbu Maan | New images hd, Image, Baby girl images
ਬੱਬੂ ਮਾਨ ਨੇ ਕਿਹਾ ਹੈ ਕਿ ” ’84 ਦਾ ਸਾਡੇ ਦਿਲਾਂ ਵਿਚ ਰੋਸ ਹੈ , ਮਨੁੱਖੀ ਹਕਾਂ ਲਈ ਇਕੱਠੇ ਹੋਣਾ ਪੈਂਦਾ ਹੈ , ਜਿਸਦੀ ਕੋਈ ਸੰਭਾਵਨਾ ਨੀ ਅੱਜ ਤਕ ਬਣੀ , ਅਫਸੋਸ ਹੈ ” ” ਆਓ ਤੂੰ ਤੂੰ ਮੈਂ ਮੈਂ ਵਿੱਚੋ ਨਿਕਲ ਕੇ ਯੋਧਿਆਂ ਤੋਂ ਸਬਕ ਲਈਏ ਤੇ ਹਰ ਪੰਜਾਬੀ ਨੂੰ ਆਪਣਾ ਭਰਾ ਜਾਂ ਕੇ ਮੋਢੇ ਨਾਲ ਮੋਢਾ ਲਾ ਕੇ ਆਪਣੇ ਹੱਕਾਂ ਲਈ ਲੜੀਏ ” ” ਏਕੇ ਬਿਨ ਇਨਕਲਾਬ ਲਿਆ ਨਹੀਂ ਹੋਣਾ ”
ਦਸ ਦੇਈਏ ਕਿ ਬੱਬੂ ਮਾਨ ਦੀ ਪੰਜਾਬ ਦੇ ਲੋਕ ਬਹੁਤ ਇਜ਼ਤ ਕਰਦੇ ਨੇ , ਉਹਨਾਂ ਦਾ ਸਤਿਕਾਰ ਕਰਦੇ ਨੇ .. .. ਉਹਨਾਂ ਨੂੰ ਸੁਣਨਾ ਪਸੰਦ ਕਰਦੇ ਨੇ .. ਕਿਉਕਿ ਬੱਬੂ ਮਾਨ ਅਕਸਰ ਹੀ ਪੰਜਾਬ ਦੇ ਮੁਦਿਆਂ ਨੂੰ ਹੀ ਚੱਕਦੇ ਨੇ ਉਹਨਾਂ ਬਾਰੇ ਬੋਲਦੇ ਨੇ ,, ਆਮ ਲੋਕਾਂ ਦੀ ਗੱਲ ਕਰਦੇ ਨੇ ..
ਕਿਸਾਨਾਂ ਦਾ ਵੀ ਉਹਨਾਂ ਨੇ ਹੁਣ ਤਕ ਸਮਰਥਨ ਕੀਤਾ ਹੈ .. ਕਿਸਾਨੀ ਅੰਦੋਲਨ ਵਿਚ ਵੀ ਕਈ ਵਾਰ ਜਾ ਚੁਕੇ ਹਨ .. ਅਤੇ ਕੋਰੋਨਾ ਮਰੀਜ਼ਾਂ ਵਾਸਤੇ ਵੀ ਪਿੱਛੇ ਜਿਹੇ ਇਕ ਵਡਾ ਐਲਾਨ ਕਰ ਚੁਕੇ ਨੇ .. ਜਿਸਦੀ ਸੋਸ਼ਲ ਮੀਡਿਆ ਉੱਤੇ ਲਗਾਤਾਰ ਸ਼ਲਾਘਾ ਕੀਤੀ ਜਾ ਰਹੀ ਕਿ .. ਬੱਬੂ ਮਾਨ ਨੇ ਆਪਣੇ ਪਿੰਡ ਖੰਟ ਵਿਖੇ ਆਪਣੀ ਹਵੇਲੀ ਦੇ ਦਰਵਾਜੇ ਕੋਰੋਨਾ patients ਲਈ ਖੋਲ ਦਿਤੇ ਹਨ .. ਜਿਥੇ ਉਹਨਾਂ ਨੂੰ ਹਰ ਇਕ ਤਰਾਂ ਦੀ ਸਹੂਲਤ ਮਿਲੇਗੀ ..

Related Articles

Back to top button