Latest

Baba ka Dhaba ਦੇ ਗਰੀਬ ਮਾਲਕ ਨੇ ਮਦਦ ਕਰਨ ਵਾਲੇ ਦੀ ਕੀਤੀ ਸ਼ਕਾਇਤ | Surkhab tv

ਬੀਤੇ ਕੁਝ ਦਿਨ ਪਹਿਲਾਂ ਸੋਸ਼ਲ ਮੀਡਿਆ ਤੇ ਬਾਬਾ ਕਾ ਢਾਬਾ ਬਹੁਤ ਚਰਚਾ ਵਿੱਚ ਰਿਹਾ .. ਜਾਣਕਾਰੀ ਲਈ ਦੱਸ ਦਈਏ ਕਿ ਇਕ ਬਹੁਤ ਹੀ ਗਰੀਬ ਢਾਬੇ ਵਾਲੇ ਬਾਬੇ ਦੀ ਵੀਡੀਓ ਕਾਫੀ ਵਾਇਰਲ ਹੋਈ ਸੀ .. ਤੁਸੀ ਸਭ ਨੇ ਵੀ ਇਸ ਵੀਡੀਓ ਨੂੰ ਜਰੂਰ ਦੇਖਿਆ ਹੋਵੇਗਾ .. ਇਹਨੂੰ ਹੋ ਸਕਦਾ ਬਹੁਤਿਆਂ ਨੇ ਸ਼ੇੳਰ ਵੀ ਕੀਤਾ ਹੋਵੇਗਾ ..ਤਾਂ ਕਿ ਕਿਸੇ ਗਰੀਬ ਦਾ ਭਲਾ ਹੋ ਸਕੇ .. ਪਰ ਤੁਹਾਨੂੰ ਦਸ ਦੇਈਏ ਕਿ ਇਹ ਬਾਬਾ ਕਾ ਢਾਬਾ ਹੁਣ ਇਕ ਵਾਰ ਫਿਰ ਤੋਂ ਟਰੇਂਡ ਕਰ ਰਿਹਾ ਹੈ … ਕਿਉਕਿ
ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਸ ‘ਬਾਬੇ ਦਾ ਢਾਂਬਾ’ ਦੇ ਮਾਲਕ ਕਾਂਤਾ ਪ੍ਰਸਾਦ ਨੇ ਉਸ ਬੰਦੇ ਖਿਲਾਫ਼ ਮਨੀ ਲਾਂਡਰਿੰਗ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਹਨੇ ਬਾਬੇ ਨੂੰ ਮਸ਼ਹੂਰੀ ਅਤੇ ਅਨੋਖੀ ਪਹਿਚਾਣ ਦਿਵਾਈ ਸੀ .. ਕਿਉਕਿ ਉਸ youtuber ਨੇ ਇਸ ਗਰੀਬ ਗੁਰਬੇ ਨਾਲ ਵੱਡਾ ਧੋਖਾ ਕੀਤਾ ਹੈ .. ਦਰਅਸਲ, ਬਾਬੇ ਨੇ ਦੋਸ਼ ਲਾਇਆ ਹੈ ਕਿ ਯੂਟਿਊਬਰ ਗੌਵਰ ਵਾਸਨ ਨੇ ਆਪਣਾ, ਆਪਣੇ ਪਰਿਵਾਰ ਅਤੇ ਆਪਣੇ ਦੋਸਤਾਂ ਦੇ ਮੋਬਾਈਲ ਨੰਬਰ ਅਤੇ ਖਾਤੇ ਦੀ ਜਾਣਕਾਰੀ ਸਾਂਝੀ ਕਰ ਕੇ ਦਾਨ ਕੀਤੀ ਸਾਰੀ ਰਕਮ ਹੜੱਪ ਲਈ ਹੈ।Delhi: Baba from dhaba files case against YouTuber who put him into  limelight | Cities News,The Indian Expressਦੱਸ ਦਈਏ ਕਿ ਪਹਿਲਾਂ ਅਕਤੂਬਰ ‘ਚ ਬਾਬੇ ਦੇ ਢਾਬੇ ਦੀ ਵੀਡੀਓ ਸੋਸ਼ਲ ਮੀਡੀਆ‘ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋਇਆ ਸੀ। ਬਜ਼ੁਰਗ ਜੋੜਾ ਬਹੁਤ ਗਰੀਬ ਸੀ ਉੱਤੋਂ ਕੋਰੋਨਾ ਕਾਰਨ ਹੋਏ ਵਿੱਤੀ ਸੰਕਟ ਕਾਰਨ ਬਹੁਤ ਪਰੇਸ਼ਾਨ ਸੀ। ਜਿਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਚ ਇਕ ਪਲਟਾ ਆਉਂਦਾ ਹੈ .. ਇਕ ਯੂਟਿਊਬਰ ਨੇ ਉਹਨਾਂ ਦਾ ਵੀਡੀਓ ਆਪਣੇ ਪੇਜ਼ ‘ਤੇ ਸ਼ੇਅਰ ਕੀਤਾ। ਵੀਡੀਓ ਵਿਚ ਰੋਂਦੇ ਹੋਏ ਉਹ ਕਹਿ ਰਹੇ ਨੇ ਕਿ ਉਹ ਸਵੇਰੇ 4 ਵਜੇ ਉੱਠ ਕੇ ਲੋਕਾਂ ਲਈ ਖਾਣਾ ਬਣਾਉਂਦੇ ਹਨ ਪਰ ਏਨੀ ਮੇਹਨਤ ਤੋਂ ਬਾਅਦ ਵੀ ਉਹਨਾਂ ਦਾ ਖਾਣਾ ਦਿਨ ਭਰ ਨਹੀਂ ਵਿਕਦਾ। ਉਹਨਾਂ ਕੋਲ ਇਕ ਵੀ ਗਾਹਕ ਨਹੀਂ ਆਉਂਦਾ ਤੇ ਉਹ ਦਿਨ ਦੇ 100 ਰੁਪਏ ਵੀ ਨਹੀਂ ਕਮਾ ਪਾਉਂਦੇ। ਬਜ਼ੁਰਗ ਜੋੜੇ ਦਾ ਇਹ ਵੀਡੀਓ ਗੌਰਵ ਵਾਸਨ ਨੇ ਆਪਣੇ ਅਕਾਊਂਟ ‘ਤੇ ਸ਼ੇਅਰ ਕੀਤਾ ਸੀ ਅਤੇ ਲੋਕਾਂ ਤੋਂ ਉਨ੍ਹਾਂ ਦੀ ਮਦਦ ਕਰਨ ਦੀ ਮੰਗ ਕੀਤੀ। Baba Ka Dhaba Owner files case against YouTuber Gaurav Wasan for  misappropriation of money - बाबा का ढाबा वाले बाबा पहुंचे थाने, बोले- गौरव  ने पत्नी व भाई के अकाउंट में मंगाईਫਿਰ ਦੇਖਦੇ ਹੀ ਦੇਖਦੇ ਇਹ ਵੀਡੀਓ ਏਨੀ ਵਾਇਰਲ ਹੋਈ ਕਿ ਹਰ ਕੋਈ ਉਹਨਾਂ ਦੇ ਢਾਬੇ ਤੇ ਪਹੁੰਚ ਗਿਆ ਅਤੇ ਬਜ਼ੁਰਗ ਜੋੜੇ ਦੀ ਮਦਦ ਕਰਨ ਲੱਗਾ।ਤੇ ਕਈ ਵਡੀ ਗਿਣਤੀ ਚ ਲੋਕ ਜਿਹੜੇ ਪਹੁੰਚ ਨਹੀਂ ਸਕੇ, ਉਹ ਉਨ੍ਹਾਂ ਨੂੰ ਪੈਸੇ ਦਾਨ ਕਰਕੇ ਉਨ੍ਹਾਂ ਦੀ ਮਦਦ ਕਰ ਰਹੇ ਸਨ। ਤੇ ਅਜਿਹੇ ਵਿਚ ਬਾਬੇ ਦਾ ਢਾਬਾ ਦੇ ਮਾਲਕ ਕਾਂਤਾ ਪ੍ਰਸਾਦ ਨੇ ਦੱਸਿਆ ਕਿ ਲੋਕਾਂ ਨੇ ਉਸ ਦੀ ਮਦਦ ਲਈ ਗੌਰਵ ਵਾਸਨ ਦੇ ਸਾਂਝੇ ਬੈਂਕ ਖਾਤਿਆਂ ਵਿੱਚ ਪੈਸੇ ਦਾਨ ਕੀਤੇ ਹਨ ਪਰ ਉਹ ਪੈਸਾ ਉਨ੍ਹਾਂ ਤੱਕ ਨਹੀਂ ਪਹੁੰਚਿਆ। ਕਾਂਤਾ ਪ੍ਰਸਾਦ ਨੇ ਉਕਤ ਨੌਜਵਾਨ ਤੇ ਮਨੀ ਲਾਉਂਡਰਿੰਗ ਦਾ ਦੋਸ਼ ਲਗਾਇਆ ਕਿ ਗੌਰਵ ਨੇ ਦਾਨ ਕੀਤੇ ਪੈਸੇ ਆਪਣੇ ਕੋਲ ਰੱਖੇ ਹਨ ਅਤੇ ਉਹ ਉਨ੍ਹਾਂ ਲੋਕਾਂ ਨਾਲ ਧੋਖਾ ਕਰ ਰਿਹਾ ਹੈ ਜੋ ਉਨ੍ਹਾਂ ਦੀ ਸਹਾਇਤਾ ਕਰਦੇ ਹਨ। ਓਥੇ ਹੀ ਜੇ ਬਾਕੀ news ਚੈਨਲ ਦੀ ਸੁਣੀਏ ਤਾਂ .. ਬਾਬਾ ਨੂੰ ਗੌਰਵ ਨੇ 2 ਲਖ ਦੇ ਕਰੀਬ ਪੈਸੇ ਦੇ ਦਿਤੇ ਨੇ ਤੇ ਹਜੇ ਇਕ ਵਡੀ ammount ਰਹਿੰਦੀ ਹੈ ਜੋ ਬਾਬੇ ਨੂੰ ਨਹੀ ਦਿਤੀ ਗਈ .. ਬਾਕੀ ਤੁਸੀਂ ਇਸ ਘਟਨਾ ਨੰ ਕਿਵੇਂ ਦੇਖਦੇ ਹੋ ? ਥਪਣੇ ਵਿਾਚਰ ਜਰੂ੍ਰ ਦਿਓ ਤੇ ਸਾਡੀ ਇੱਕ ਗੁਜਰਿਾਸ਼ ਹੈ ਕਿ ਕਿਸੇ ਦੀ ਵੀ ਮਦਦ ਕਰਨੀ ਹੈ ਤਾਂਂ ਸ਼ੋਸ਼ਲ ਮੀਡੀਆ ਤੇ ਵਾਇਰਲ ਵਿਡੀਓ ਦੇਖ ਕੇ ਪੇਸ ੈ ਨਾ ਪਾਵੋ ਪਹਿਲਾਂ ਓਸ ਦੀ ਘੋਖ ਪ੍ੜਤਾਲ ਜਰੂਰ ਕਰੋ ਤਾਂ ਜੋ ਤੁਹਾਡਾ ਭੇਜਿਆ ਪੇਸੇ ਸਹੀ ਹੱਥਾਂ ਵਿੱਚ ਜਾ ਸਕੇ

Related Articles

Back to top button