Author Posts
News

ਪ੍ਰਧਾਨ ਮੰਤਰੀ ਮੋਦੀ ਦੇ ਗਲ਼ ਲੱਗ ਫੁੱਟ-ਫੁੱਟ ਰੋਏ ISRO ਦੇ ਚੇਅਰਮੈਨ

ਬੰਗਲੁਰੂ: ਇਸਰੋ ਦਾ ਚੰਦਰਯਾਨ-2 ਚੰਦ 'ਤੇ ਸਾਫਟ ਲੈਂਡਿੰਗ ਨਹੀਂ ਕਰ ਪਾਇਆ ਕਿਉਂਕਿ ਚੰਦਰਯਾਨ-2 ਦੇ ਲੈਂਡਰ ‘ਵਿਕਰਮ’ ਦਾ ਚੰਨ ‘ਤੇ ਉੱਤਰਦੇ ਸਮੇਂ ਇਸਰੋ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ ਜਦੋਂ ਲੈਂਡਰ ਚੰਨ ਦੀ ਸਤ੍ਹਾ ਤੋਂ 2.1 ਕਿਮੀ ਦੀ ਉੱਚਾਈ 'ਤੇ ਸੀ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਇਸਰੋ ਸੈਂਟਰ ਪੁੱਜੇ ਤੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ। ਜਦੋਂ ਉਹ ਹੈਡਕੁਆਰਟਰ ਤੋਂ ਨਿਕਲਣ ਲੱਗੇ ਤਾਂ ਇਸਰੋ ਮੁਖੀ ਕੇ ਸਿਵਨ ਭਾਵੁਕ ਹੋ ਗਏ। ਇਹ ਦੇਸ਼ ਕੇ ਪੀਐਮ ਮੋਦੀ ਨੇ ਫੌਰਨ ਉਨ੍ਹਾਂ ਨੂੰ ਗਲ਼ ਲਾ ਲਿਆ। ਇਸ ਵੇਲੇ ਮੋਦੀ ਨੇ ਕੇ ਸਿਵਨ ਨੂੰ ਕਿਹਾ, 'ਭਾਵੇਂ ਅੱਜ ਰੁਕਾਵਟਾਂ ਹੱਥ ਲੱਗੀਆਂ ਹੋਣ, ਪਰ ਇਸ ਨਾਲ ਸਾਡਾ ਹੌਸਲਾ ਕਮਜ਼ੋਰ ਨਹੀਂ ਪਿਆ, ਬਲਕਿ ਹੋਰ ਵਧਿਆ ਹੈ। ਭਾਵੇਂ ਸਾਡੇ ਰਾਹ 'ਚ ਆਖ਼ਰੀ ਕਦਮ 'ਤੇ ਰੁਕਾਵਟ ਆਈ ਹੋਏ, ਪਰ ਅਸੀਂ ਮੰਜ਼ਲ ਤੋਂ ਡਿੱਗੇ ਨਹੀਂ। ਜੇ ਕਿਸੇ ਕਲਾ-ਸਾਹਿਤ ਦੇ ਵਿਅਕਤੀ ਨੂੰ ਇਸ ਦੇ ਬਾਰੇ ਲਿਖਣਾ ਹੋਏਗਾ ਤਾਂ ਉਹ ਕਹਿਣਗੇ ਕਿ ਚੰਦਰਯਾਨ ਚਾਦਰਮਾ ਨੂੰ ਗਲ਼ ਲਾਉਣ ਲਈ ਦੌੜ ਪਿਆ। ਅੱਜ ਚੰਦਰਮਾ ਨੂੰ ਆਗੋਸ਼ ਵਿੱਚ ਲੈਣ ਦੀ ਇੱਛਾ ਸ਼ਕਤੀ ਹੋਰ ਮਜ਼ਬੂਤ ਹੋਈ ਹੈ।' ‘ਚੰਦਰਯਾਨ-2’ ਦ...

Read More
News

ਧਾਰਮਿਕ ਨਾਟਕ ਖ਼ਿਲਾਫ਼ ਪੰਜਾਬ ‘ਚ ਥਾਂ-ਥਾਂ ਧਰਨੇ, ਜਲੰਧਰ ‘ਚ ਫਾਇਰਿੰਗ

ਜਲੰਧਰ: ਇੱਕ ਨਿੱਜੀ ਟੀਵੀ ਚੈਨਲ ‘ਤੇ ਪ੍ਰਸਾਰਿਤ ਟੀਵੀ ਸੀਰੀਅਲ ‘ਰਾਮ-ਸੀਆ ਕੇ ਲਵ-ਕੁਸ਼’ ‘ਚ ਭਗਵਾਨ ਵਾਲਮੀਕਿ ਦੀ ਜੀਵਨੀ ਨੂੰ ਤੋੜ-ਮਰੋੜ ਕੇ ਪ੍ਰਸਾਰਿਤ ਕਰਨ ਦੇ ਵਿਰੋਧ ‘ਚ ਵਾਲਮੀਕਿ ਸਮਾਜ ਵੱਲੋਂ 7 ਸਤੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।ਇਸ ਦੇ ਚੱਲਦਿਆਂ ਜਲੰਧਰ, ਬਰਨਾਲਾ, ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਪਠਾਨਕੋਟ ਤੇ ਫ਼ਿਰੋਜ਼ਪੁਰ ‘ਚ ਬੰਦ ਕਰਕੇ ਬਾਜ਼ਾਰਾਂ ‘ਚ ਸੰਨਾਟਾ ਛਾਇਆ ਹੋਇਆ ਹੈ। ਮੁਹਾਲੀ ਵਿੱਚ ਵੀ ਕਿਤ-ਕਿਸੇ ਇਸ ਦਾ ਅਸਰ ਵੇਖਣ ਨੂੰ ਮਿਲਿਆ।ਜਲੰਧਰ ਵਿੱਚ ਕਈ ਥਾਈਂ ਧਰਨੇ ਲਾਏ ਗਏ ਤੇ ਦੁਕਾਨਾਂ ਬੰਦ ਕਰਵਾਈਆਂ ਗਈਆਂ। ਨਕੋਦਰ ਵਿੱਚ ਦੁਕਾਨਾਂ ਬੰਦ ਕਰਾਉਣ ਗਏ ਨੌਜਵਾਨਾਂ ਦੀ ਦੁਕਾਨਦਾਰਾਂ ਨਾਲ ਝੜਪ ਹੋਈ।ਇਸ ਦੌਰਾਨ ਗੋਲ਼ੀਆਂ ਵੀ ਚਲਾਈਆਂ ਗਈਆਂ। ਦੁਕਾਨਦਾਰਾਂ ਨੇ ਪ੍ਰਦਰਸ਼ਨਕਾਰੀਆਂ 'ਤੇ ਹਵਾਈ ਫਾਇਰ ਕੀਤੇ।ਇਸ ਦੌਰਾਨ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲਾ NH-1 ਫਗਵਾੜਾ ਵਿੱਚ ਬੰਦ ਕੀਤਾ ਗਿਆ। ਕਈ ਥਾਈਂ ਬੱਸਾਂ ਵੀ ਰੋਕੀਆਂ ਗਈਆਂ।

Read More
News

ਚੰਦਰਯਾਨ-2 ‘ਤੇ ਭਾਰਤ ਦਾ ਮਜ਼ਾਕ ਉਡਾਉਣ ਵਾਲੇ ਪਾਕਿ ਮੰਤਰੀ ਨੂੰ ਪਾਕਿਸਤਾਨੀਆਂ ਨੇ ਹੀ ਦਿੱਤਾ ਕਰਾਰਾ ਜਵਾਬ

ਨਵੀਂ ਦਿੱਲੀ: ਭਾਰਤ ਚੰਦਰਮਾ ਤੋਂ 2.1 ਕਿਲੋਮੀਟਰ ਹੀ ਦੂਰ ਹੈ। ਇਸ ਸਫ਼ਰ ਵਿੱਚ ਕੁਝ ਸਮਾਂ ਲੱਗੇਗਾ ਪਰ ਇਹ ਪੂਰਾ ਜ਼ਰੂਰ ਹੋਏਗਾ। ਸਾਰਾ ਦੇਸ਼ ਇਸਰੋ ਨਾਲ ਖੜਾ ਹੈ। ਪਰ ਇਸ ਦੌਰਾਨ, ਪਾਕਿਸਤਾਨ ਦੇ ਮੰਤਰੀ ਫਵਾਦ ਚੌਧਰੀ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਚੰਦਰਯਾਨ ਮਿਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਟਵੀਟ ਨੂੰ ਲੈ ਕੇ ਭਾਰਤ ਤਾਂ ਛੱਡੋ, ਪਾਕਿਸਤਾਨ ਦੇ ਲੋਕਾਂ ਨੇ ਵੀ ਫਵਾਦ ਚੌਧਰੀ ਨੂੰ ਕਰਾਰਾ ਜਵਾਬ ਦਿੱਤਾ। ਪਾਕਿਸਤਾਨ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਫਵਾਦ ਚੌਧਰੀ ਨੇ ਟਵੀਟ ਕਰਕੇ ਕਿਹਾ ਕਿ ਜੋ ਕੰਮ ਕਰਨਾ ਨਹੀਂ ਆਉਂਦਾ, ਉਸ ਨਾਲ ਪੰਗਾ ਨਹੀਂ ਲੈਣਾ ਚਾਹੀਦਾ। ਇੱਕ ਹੋਰ ਟਵੀਟ ਵਿੱਚ, ਫਵਾਦ ਚੌਧਰੀ ਨੇ ਇੱਕ ਭਾਰਤੀ ਯੂਜ਼ਰ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ, 'ਸੌਂ ਜਾ ਭਾਈ ਚੰਦ ਦੀ ਥਾਂ ਮੁੰਬਈ ਵਿੱਚ ਉੱਤਰ ਗਿਆ ਖਿਡੌਣਾ।'ਇਸ 'ਤੇ ਭਾਰਤੀ ਯੂਜ਼ਰਸ ਨੇ ਤਾਂ ਫਵਾਦ ਚੌਧਰੀ ਨੂੰ ਮੂੰਹ ਤੋੜ ਜਵਾਬ ਦਿੱਤਾ ਹੀ, ਪਰ ਮਜ਼ੇਦਾਰ ਗੱਲ ਇਹ ਹੈ ਕਿ ਪਾਕਿਸਤਾਨੀ ਵੀ ਉਨ੍ਹਾਂ ਦੇ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ। ਇੱਕ ਪਾਕਿਸਤਾਨੀ ਨਾਗਰਿਕ ਨੇ ਫਵਾਦ ਚੌਧਰੀ ਨੂੰ ਲਤਾੜਦਿਆਂ ਕਿਹਾ ਕਿ ਉਹ ਉਨ੍ਹਾਂ ਲਈ ਸ਼ਰਮਿੰਦਗੀ ਦ...

Read More