ਦਿੱਲੀ ਬਾਰਡਰ 'ਤੇ ਟਰੈਕਟਰ ਮਾਰਚ ਕੱਢਣ ਵਾਲੇ ਕਿਸਾਨ ਹੁਣ ਦਿੱਲੀ ਵਿੱਚ ਦਾਖਲ ਹੋ ਗਏ ਹਨ। ਗਾਜੀਪੁਰ ਦੀ ਸਰਹੱਦ ਤੋਂ ਕਿਸਾਨ ਦਿੱਲੀ ਦੇ ਇੰਦਰਪ੍ਰਸਥ ਪਾਰਕ ਵੱਲ ਵਧ ਗਏ ਹਨ। ਪਹਿਲਾਂ, ਜਦੋਂ ਇਹ ਕਿਸਾਨ ਅਕਸ਼ਰਧਾਮ ਮੰਦਰ ਪਹੁੰਚੇ ਤਾਂ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਸੀ।ਸ਼ਾਂਤਮਈ ਪ੍ਰਦਰਸ਼ਨ ਦਾ ਦਾਅਵਾ ਕਰਨ ਵਾਲੇ ਕਿਸਾਨਾਂ ਦੀ ਮਾਰਚ ਵਿੱਚ ਕਾਫ਼ੀ ਹੰਗਾਮਾ ਹੋ ਰਿਹਾ ਹੈ। ਕਿਸਾਨਾਂ ਨੇ ਵੀ ਆਪਣਾ ਪ੍ਰਦਰਸ਼ਨ ਸ਼ਡਿਊਲ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ। ਕਿਸਾਨ ਨਿਰਧਾਰਤ ਰਸਤੇ ਤੋਂ ਬਾਹਰ ਜਾ ਕੇ ਦਿੱਲੀ ਵਿੱਚ ਦਾਖਲ ਹੋ ਗਏ ਹਨ। ਸਵੇਰ ਤੋਂ ਹੀ ਕਿਸਾਨਾਂ ਦੇ ਟਰੈਕਟਰ ਮਾਰਚ ਵਿੱਚ ਕੀ ਹੋਇਆ, ਜਾਣੋ 10 ਵੱਡੀਆਂ ਗੱਲਾਂ.....1. ਰਾਸ਼ਟਰੀ ਰਾਜਧਾਨੀ ਦੇ ਸਿੰਘੂ ਅਤੇ ਟੇਕਰੀ ਬਾਰਡਰਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਕੁਝ ਸਮੂਹ ਮੰਗਲਵਾਰ ਨੂੰ ਪੁਲਿਸ ਦੀਆਂ ਰੁਕਾਵਟਾਂ ਅਤੇ ਬੈਰੀਕੇਡ ਨੂੰ ਤੋੜਦੇ ਹੋਏ ਦਿੱਲੀ ਵਿੱਚ ਦਾਖਲ ਹੋ ਗਏ ਹਨ। ਕਿਸਾਨ ਕਾਫੀ ਸਮੇਂ ਤਕ ਮੁਕਰਬਾ ਚੌਕ 'ਤੇ ਲੰਬੇ ਸਮੇਂ ਤੱਕ ਬੈਠੇ, ਪਰ ਫਿਰ ਉਨ੍ਹਾਂ ਨੇ ਉਥੇ ਲਗਾਏ ਬੈਰੀਕੇਡਾਂ ਅਤੇ ਸੀਮੈਂਟ ਦੀਆਂ ਆਰਜ਼ੀ ਕੰਧਾਂ ਨੂੰ ਤੋੜਨ ਦੀ...
Read Moreadmin
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਟ੍ਰੈਕਟਰ ਮਾਰਚ ਕੱਢ ਰਹੇ ਹਨ। ਕਿਸਾਨਾਂ ਦਾ ਦਿੱਲੀ 'ਚ ਹੰਗਾਮਾ ਜਾਰੀ ਹੈ। ਪ੍ਰਦਰਸ਼ਨਕਾਰੀ ਕਿਸਾਨ ਪਹਿਲਾਂ ਤੋਂ ਤੈਅ ਰਾਹ ਤੋਂ ਹਟਕੇ ਦਿੱਲੀ 'ਚ ਦਾਖਲ ਹੋ ਗਏ ਤੇ ਸੈਂਕੜੇ ਕਿਸਾਨ ਲਾਲ ਕਿਲ੍ਹਾ ਪਹੁੰਚ ਗਏ। ਲਾਲ ਕਿਲ੍ਹਾ ਦੇ ਉੱਪਰ ਚੜ ਕੇ ਕਿਸਾਨਾਂ ਨੇ ਕੇਸਰੀ ਝੰਡਾ ਲਹਿਰਾ ਦਿੱਤਾ। ਯੋਗੇਂਦਰ ਯਾਦਵ ਨੇ ਕਿਸਾਨਾਂ ਦੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਗਲਤ ਦੱਸਿਆ ਹੈ। ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਕਿਸਾਨ ਲੀਡਰ ਯੋਗੇਂਦਰ ਯਾਦਵ ਨੇ ਕਿਹਾ, 'ਇਹ ਬਿਨਾਂ ਕਿਸੇ ਸ਼ੱਕ ਦੇ ਨਿੰਦਣਯੋਗ ਹੈ ਤੇ ਸ਼ਰਮਿੰਦਗੀ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਇਹ ਗਣਤੰਤਰ ਲਈ ਦੇਸ਼ ਲਈ ਸ਼ਰਮਿੰਦਗੀ ਦੀ ਗੱਲ ਹੈ। ਮੈਂ ਕਿਸਾਨ ਲੀਡਰਾਂ 'ਤੇ ਅੰਦੋਲਨ 'ਚ ਸ਼ਾਮਲ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਪੁਲਿਸ ਲਈ ਦਿੱਤੇ ਰੂਟ ਨੂੰ ਮੰਨੋ।ਅਜੇ ਮੈਂ ਅਹ ਵੀ ਨਹੀਂ ਜਾਣਦਾ ਕਿ ਇਹ ਸਾਡੇ ਸੰਗਠਨ ਦੇ ਲੋਕ ਹਨ ਜਾਂ ਕੌਣ ਹੈ? ਪਰ ਜਿਹੜੇ ਵੀ ਲੋਕ ਅਜਿਹਾ ਕਰ ਰਹੇ ਹਨ, ਉਹ ਨਿੰਦਣਯੋਗ ਹੈ। ਮੈਨੂੰ ਅਜੇ ਇਹ ਨਹੀਂ ਪਤਾ ਕਿ ਅੱਗੇ ਕੀ ਹੋਵੇਗਾ, ਪਰ ਮੈਂ ਸਿਰਫ਼ ਇਕ ਵਾਰ ਅਪੀਲ ਕਰਨਾ ਚਾਹੁੰਦਾ ਹਾਂ ਕਿ ਇਸ ਨਾਲ ਅੰਦੋਲਨ ਤੇ ਕਿ...
Read Moreਚੰਗੇ ਭਵਿੱਖ ਦੀ ਆਸ 'ਚ ਦੁਬਈ ਗਈਆਂ ਔਰਤਾਂ ਨਰਕ ਭਰੀ ਜ਼ਿੰਦਗੀ 'ਚੋਂ ਰਿਹਾਅ ਹੋਕੇ ਆਪਣੇ ਦੇਸ਼ ਪਰਤੀਆਂ ਹਨ। 11 ਔਰਤਾਂ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸੱਟ ਦੇ ਸਹਿਯੋਗ ਸਦਕਾ ਦੁਬਈ ਤੋਂ ਵਾਪਸ ਅੰਮ੍ਰਿਤਸਰ ਪਹੁੰਚੀਆਂ।ਪੰਜਾਬ ਨਾਲ ਸਬੰਧਤ 9 ਵਿੱਚੋਂ 8 ਔਰਤਾਂ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀਆਂ। ਜਿੱਥੇ ਉਨ੍ਹਾਂ ਨੂੰ ਲੈਣ ਲਈ ਉਨ੍ਹਾਂ ਦੇ ਮਾਪੇ 'ਤੇ ਹੋਰ ਰਿਸ਼ਤੇਦਾਰ ਪਹੁੰਚੇ ਸਨ। ਟਰੱਸਟ ਦੇ ਮੁਖੀ ਡਾ. ਐੱਸਪੀ ਸਿੰਘ ਓਬਰਾਏ ਖੁਦ ਇਨ੍ਹਾਂ ਨੂੰ ਜੀ ਆਇਆਂ ਕਹਿਣ ਲਈ ਹਵਾਈ ਅੱਡੇ ’ਤੇ ਹਾਜ਼ਰ ਸਨ।ਉਨ੍ਹਾਂ ਦੱਸਿਆ ਕਿ ਹਰ ਔਰਤ ਦੀ ਵਾਪਸੀ ਲਈ ਡੇਢ ਤੋਂ ਤਿੰਨ ਲੱਖ ਰੁਪਏ ਤੱਕ ਦਾ ਖਰਚ ਆਇਆ ਹੈ। ਉਨ੍ਹਾਂ ਮੁਤਾਬਕ ਇਸ ਵੇਲੇ ਲਗਪਗ ਦੋ ਸੌ ਕੁੜੀਆਂ ਹੋਰ ਉਥੇ ਫਸੀਆਂ ਹੋਈਆਂ ਹਨ। ਇਨ੍ਹਾਂ ਤੋਂ ਪਹਿਲਾਂ ਵੀ ਸੱਤ ਕੁੜੀਆਂ ਨੂੰ ਵਾਪਸ ਲਿਆ ਚੁੱਕੇ ਹਨ।
Read MorePunjab tableau will be dedicated to the sacrifice of Shri Guru Tegh Bahadur Ji in Republic Day Parade
26 ਜਨਵਰੀ ਨੂੰ ਦਿੱਲੀ ਵਿਖੇ ਹੋਣ ਵਾਲੇ ਗਣਤੰਤਰ ਪਰੇਡ (Republic day Parade) 'ਚ ਇਸ ਵਾਰ ਪੰਜਾਬ ਦੀ ਝਾਂਕੀ (Punjab Tableau) ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ (Sri Guru Tegh Bahadur Ji) ਦੀ ਕੁਰਬਾਨੀ ਨੂੰ ਸਮਰਪਿਤ ਕੀਤੀ ਜਾਵੇਗੀ। ਸਾਰੀ ਝਾਂਕੀ ਉਨ੍ਹਾਂ ਦੇ 400ਵੇਂ ਪ੍ਰਕਾਸ਼ ਪੁਰਵ (Parkash Purb of Guru Tegh Bahadur) ਨੂੰ ਦਰਸਾਏਗੀ। ਪਵਿੱਤਰ ਪਾਲਕੀ ਟਰੈਕਟਰ ਦੇ ਸਾਹਮਣੇ ਸੁਸ਼ੋਭਿਤ ਹੋਵੇਗੀ। ਜਿਸ ਦੇ ਪਿੱਛੇ 'ਪ੍ਰਭਾਤ ਫੇਰੀ' ਨਜ਼ਰ ਆਵੇਗੀ। ਨਾਲ ਹੀ ਸੰਗਤ ਕੀਰਤਨ ਵੀ ਵੇਖਿਆ ਜਾਵੇਗਾ।ਸ਼ੁੱਕਰਵਾਰ ਨੂੰ ਫੂਲ ਡ੍ਰੈਸ ਰਿਹਰਸਲ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਝਾਂਕੀ ਦੇ ਅਖੀਰਲੇ ਹਿੱਸੇ ਵਿੱਚ ਗੁਰੂਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਦੀ ਵਿਸ਼ੇਸ਼ਤਾ ਸਥਾਪਿਤ ਕੀਤੀ ਗਈ ਹੈ ਜਿੱਥੇ ਭਾਈ ਲੱਖੀ ਸ਼ਾਹ ਵਣਜਾਰਾ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਾਗਾਹੀਆ ਨੇ ਗੁਰੂ ਸਾਹਿਬ ਦੇ ਬਗੈਰ ਸਿਰ ਦੇ ਸਰੀਰ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ।ਪੰਜਾਬ ਦੀ ਝਾਂਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ। 2019 ਵਿਚ ਪੰ
Read MoreThe Agriculture Minister said that there was no flaw in the laws, the proposal was made in honor of the farmers’ movement
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਰੀਬ ਦੋ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਸਰਕਾਰ ਤੇ ਕਿਸਾਨਾਂ ਵਿਚਾਲੇ 11ਵੇਂ ਦੌਰ ਦੀ ਗੱਲਬਾਤ ਮਗਰੋਂ ਹੁਣ ਅਗਲੀ ਗੱਲਬਾਤ 'ਤੇ ਸਵਾਲ ਖੜਾ ਹੋ ਗਿਆ ਹੈ। ਜਿਵੇਂ ਕਿ ਪਹਿਲਾਂ ਹੀ ਅੰਦਾਜ਼ਾ ਸੀ, ਸ਼ੁੱਕਰਵਾਰ ਦੋਵਾਂ ਧਿਰਾਂ ਦਰਮਿਆਨ ਹੋਈ ਬੈਠਕ ਬੇਨਤੀਜਾ ਰਹੀ। ਕਿਸਾਨ ਜਥੇਬੰਦੀਆਂ ਨੇ ਸਰਕਾਰ ਦੇ ਉਸ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਜਿਸ 'ਚ ਖੇਤੀ ਕਾਨੂੰਨਾਂ ਦੇ ਅਮਲ 'ਤੇ ਡੇਢ ਸਾਲ ਤਕ ਰੋਕ ਲਾਉਣ ਤੇ ਕਮੇਟੀ ਦਾ ਗਠਨ ਕਰਕੇ ਪੜਾਅਵਾਰ ਚਰਚਾ ਦਾ ਸੁਝਾਅ ਦਿੱਤਾ ਗਿਆ ਸੀ।ਖੇਤੀਬਾੜੀ ਮੰਤਰੀ ਨੇ ਬੈਠਕ 'ਚ ਦਿੱਤੇ ਭਾਸ਼ਣ ਨੂੰ ਕੀਤਾ ਜਨਤਕ11ਵੇਂ ਦੌਰ ਦੀ ਵਾਰਤਾ ਖਤਮ ਕਰਨ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਨੇ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਜੋ ਗੱਲ ਕਹੀ ਉਸ ਨੂੰ ਉਨ੍ਹਾਂ ਆਪਣੇ ਯੂਟਿਊਬ 'ਤੇ ਸ਼ੇਅਰ ਕੀਤਾ। ਅਜਿਹਾ ਪਹਿਲੀ ਵਾਰ ਹੋਇਆ ਕਿ ਤੋਮਰ ਨੇ ਬੈਠਕ 'ਚ ਦਿੱਤੇ ਆਪਣੇ ਭਾਸ਼ਨ ਨੂੰ ਜਨਤਕ ਕੀਤਾ ਹੈ। ਭਾਸ਼ਨ 'ਚ ਵਾਰਤਾ ਅਅਸਫਲ ਰਹਿਣ ਦੀ ਨਿਰਾਸ਼ਾ ਤੇ ਕਿਸਾਨਾਂ ਦੇ ਅੜੀਅਲ ਰਵੱਈਏ 'ਤੇ ਨਰਾਜ਼ਗੀ ਖੇਤੀ ਮੰਤਰੀ ਦੇ ਚਿਹਰ...
Read Moreਕੇਂਦਰ ਸਰਕਾਰ ਤੇ ਕਿਸਾਨ.....ਦੋਵਾਂ ਲਈ ਖੇਤੀ ਕਾਨੂੰਨ ਵਜੂਦ ਦੀ ਲੜਾਈ ਹੈ। ਅਜਿਹੇ 'ਚ ਵੱਡਾ ਸਵਾਲ ਕਿ ਸਰਕਾਰ ਦੀ ਪੇਸ਼ਕਸ਼ ਨੂੰ ਕਿਸਾਨ ਤਵੱਜੋਂ ਕਿਉਂ ਨਹੀਂ ਦੇ ਰਹੇ? ਡੇਢ ਸਾਲ ਦੀ ਰੋਕ 'ਤੇ ਕਿਉਂ ਅੰਦੋਲਨ ਬੰਦ ਕਰਨਾ ਨਹੀਂ ਚਾਹੁੰਦੇ ਕਿਸਾਨ? ਕਈ ਕਾਰਨ ਹੋਰ ਹਨ ਜਿੰਨ੍ਹਾਂ ਦੇ ਦਮ 'ਤੇ ਕਿਸਾਨਾਂ ਨੂੰ ਲੱਗਦਾ ਹੈ ਕਿ ਹੁਣ ਨਹੀਂ ਤਾਂ ਫਿਰ ਕਦੇ ਨਹੀਂ? ਏਬੀਪੀ ਨਿਊਜ਼ ਲਗਾਤਾਰ ਤਰੀਕੇ ਨਾਲ ਦੱਸਦਾ ਹੈ ਕਿਸਾਨਾਂ ਦੀ ਜ਼ਿੱਦ ਦੇ ਹੇਠਾਂ ਰੋਜ਼ ਮਜਬੂਤ ਹੁੰਦੀ ਹੈ ਅੰਦੋਲਨ ਦੀ ਬੁਨਿਆਦ.....ਸੁਪਰੀਮ ਕੋਰਟ ਤੋਂ ਕੇਂਦਰ ਤੇ ਦਿੱਲੀ ਪੁਲਿਸ ਨੂੰ ਕੋਈ ਖਾਸ ਰਾਹਤ ਨਾ ਮਿਲਣਾ ਕਿਸਾਨਾਂ ਲਈ ਮੌਰਲ ਵਿਕਟਰੀ ਹੈ। ਸੁਪਰੀਮ ਕੋਰਟ ਦੇ ਰੁਖ਼ ਤੋਂ ਕਿਸਾਨ ਸਮਝ ਗਏ ਕਿ ਉਨ੍ਹਾਂ ਦਾ ਅੰਦੋਲਨ ਗਲਤ ਨਹੀ ਹੈ। ਕੇਂਦਰ ਦੀ ਪਹਿਲਾਂ ਸੋਧ ਤੇ ਫਿਰ ਖੇਤੀ ਕਾਨੂੰਨਾਂ 'ਤੇ ਡੇਢ ਸਾਲ ਲਈ ਰੋਕ ਲਈ ਤਿਆਰ ਹੋਣਾ ਕਿਸਾਨਾਂ ਲਈ ਹਾਫ ਵਿਕਟਰੀ ਤੋਂ ਘੱਟ ਨਹੀਂ...ਇਸ ਨਾਲ ਅੰਦੋਲਨ ਦਾ ਮਨੋਬਲ ਵਧਿਆ ਲਿਹਾਜ਼ਾ ਕਿਸਾਨ ਅਧੂਰੀ ਜਿੱਤ ਨੂੰ ਪੂਰੀ ਜਿੱਤ 'ਚ ਬਦਲਣ ਲਈ ਭਿੜ ਚੁੱਕਾ ਹੈ....ਹੁਣ ਪਿੱਛੇ ਨਹੀਂ ਹਟਣਾ ਚਾਹੁੰਦਾ......ਖਾਸਕਰ ਪੰਜਾਬ ਤੇ ਹਰਿਆਣ
Read MoreThe heated dispute between the farmers and the government lasted for only 20 minutes in four and a half hours
ਕਿਸਾਨਾਂ ਦਾ ਪ੍ਰਦਰਸ਼ਨ ਅੱਜ ਲਗਾਤਾਰ 58ਵੇਂ ਦਿਨ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਹੈ। ਇਸ ਦਰਮਿਆਨ 11ਵੇਂ ਦੌਰ ਦੀ ਨਵੀਂ ਦਿੱਲੀ 'ਚ ਹੋਈ ਬੈਠਕ ਵੀ ਬੇਨਤੀਜਾ ਰਹੀ। ਬੈਠਕ ਦੀ ਅਗਲੀ ਤਾਰੀਖ ਅਜੇ ਤੈਅ ਨਹੀਂ ਹੋਈ। ਬੈਠਕ ਦੌਰਾਨ ਖੇਤੀ ਮੰਤਰੀ ਨਰੇਂਦਰ ਤੋਮਰ ਨੇ ਕਿਹਾ ਕਿ 11 ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪਰ ਹੁਣ ਤਕ ਕੋਈ ਫੈਸਲਾ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਭ ਤੋਂ ਚੰਗਾ ਪ੍ਰਸਤਾਵ ਦਿੱਤਾ ਗਿਆ ਹੈ ਕਿਸਾਨ ਉਸ 'ਤੇ ਗੌਰ ਕਰਨ ਨਰੇਂਦਰ ਸਿੰਘ ਤੋਮਰ ਨੇ ਕਿਹਾ, 'ਮੈਂ ਵੱਡੇ ਭਾਰੀ ਮਨ ਨਾਲ ਇਹ ਗੱਲ ਕਹਿ ਰਿਹਾ ਹਾਂ ਕਿ ਇਹ ਵੱਡੀ ਬਦਕਿਸਮਤੀ ਹੈ ਕਿ ਕਿਸਾਨਾਂ ਵੱਲੋਂ ਕੋਈ ਵੀ ਸਾਕਾਰਾਤਮਕ ਉੱਤਰ ਨਹੀਂ ਆਇਆ।'ਤੋਮਰ ਨੇ ਕਿਸਾਨ ਲੀਡਰਾਂ ਨੂੰ ਕਿਹਾ ਕਿ ਸਰਕਾਰ ਤੁਹਾਡੇ ਸਹਿਯੋਗ ਲਈ ਆਭਾਰੀ ਹੈ। ਕਾਨੂੰਨ 'ਚ ਕੋਈ ਕਮੀ ਨਹੀਂ ਹੈ। ਅਸੀਂ ਤੁਹਾਡੇ ਸਨਮਾਨ 'ਚ ਪ੍ਰਸਤਾਵ ਦਿੱਤਾ ਸੀ। ਤੁਸੀਂ ਫੈਸਲਾ ਨਹੀਂ ਕਰ ਸਕੇ। ਤੁਸੀਂ ਜੇਕਰ ਕਿਸੇ ਫੈਸਲੇ 'ਤੇ ਪਹੁੰਚਦੇ ਹੋ ਤਾਂ ਸੂਚਿਤ ਕਰੋ। ਇਸ 'ਤੇ ਫਿਰ ਅਸੀਂ ਚਰਚਾ ਕਰਾਂਗੇ।ਉੱਥੇ ਹੀ ਬੈਠਕ ਤੋਂ ਬਾਅਦ ਕਿਸਾਨ ਲੀਡਰਾਂ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ
Read Moreਦਿੱਲੀ ਦੀਆਂ ਸੀਮਾਵਾਂ ਉੱਤੇ ਚੱਲ ਰਹੇ ਕਿਸਾਨ ਅੰਦੋਲਨ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਕੈਨੇਡਾ ਦੇ ਕੁਝ ਮਾਹਿਰਾਂ ਨੇ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਦਾ ਜਦੋਂ ਜਾਇਜ਼ਾ ਲਿਆ, ਤਾਂ ਉਨ੍ਹਾਂ ਪਾਇਆ ਕਿ ਉਹ ਕਾਨੂੰਨ ਤਾਂ ਕੈਨੇਡਾ ਨੂੰ ਵੀ ਫ਼ਾਇਦਾ ਪਹੁੰਚਾਉਣਗੇ।ਇਹ ਗੱਲ ਅਸੀਂ ਨਹੀਂ ਆਖ ਰਹੇ ਸਗੋਂ ਅਜਿਹਾ ਪ੍ਰਗਟਾਵਾ ‘ਗਲੋਬਲ ਨਿਊਜ਼’ ਵੱਲੋਂ ਕੈਨੇਡੀਅਨ ਪ੍ਰੈੱਸ ਦੇ ਹਿਨਾ ਆਲਮ ਤੇ ਏਐਫ਼ਪੀ ਦੀਆਂ ਰਿਪੋਰਟਾਂ ’ਚ ਕੀਤਾ ਗਿਆ ਹੈ। ਇਨ੍ਹਾਂ ਰਿਪੋਰਟਾਂ ਅਨੁਸਾਰ ਹਾਲੇ ਇਹ ਵੇਖਣਾ ਤਾਂ ਬਾਕੀ ਹੈ ਕਿ ਭਾਰਤ ਜਿਹੇ ਉਦਾਰਵਾਦੀ ਦੇਸ਼ ਦੇ ਬਾਜ਼ਾਰ ਨਾਲ ਕੈਨੇਡਾ ਤੇ ਹੋਰ ਦੇਸ਼ਾਂ ਦੀਆਂ ਬਰਾਮਦਾਂ ਉੱਤੇ ਕਿੰਨਾਂ ਕੁ ਅਸਰ ਪਵੇਗਾ।ਰਿਪੋਰਟ ’ਚ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੇ ‘ਇੰਸਟੀਚਿਊਟ ਫ਼ਾਰ ਰੀਸੋਰਸਜ਼, ਐਨਵਾਇਰਨਮੈਂਟ ਐਂਡ ਸਸਟੇਨੇਬਿਲਿਟੀ’ ਦੇ ਪ੍ਰੋਫ਼ੈਸਰ ਸ਼ਸ਼ੀ ਏਨਾਰਥ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਰਤ ਦਾ ਮੁਕਤ ਬਾਜ਼ਾਰ (Free Market) ਵੱਡੀਆਂ ਕਾਰਪੋਰੇਸ਼ਨਾਂ ਤੇ ਦੇਸ਼ਾਂ ਤੱਕ ਨੂੰ ਲਾਭ ਪਹੁੰਚਾਏਗਾ। ਉਨ੍ਹਾਂ ਸਪੱਸ਼ਟ ਕਿਹਾ ਹੈ ਕਿ ਜੇ ਭਾਰਤ ’ਚ ਇਹ ਤਿੰਨੇ ਕਾਨੂੰਨ ਪ...
Read Moreਅਮਰੀਕਨ ਰਾਸ਼ਟਰਪਤੀ ਜੋਅ ਬਾਈਡਨ ਨੇ ਆਰਐਸਐਸ ਨਾਲ ਸੰਬੰਧ ਰੱਖਦੇ ਆਪਣੀ ਪਾਰਟੀ ਵਿਚਲੇ ਦੋ ਸਹਿਯੋਗੀ ਸੋਨਲ ਸ਼ਾਹ ਤੇ ਅਮਿਤ ਜਾਨੀ ਅਹੁਦਿਆਂ ਤੋਂ ਦੂਰ ਰੱਖੇ ਹਨ।ਮੋਦੀ ਵੱਲੋਂ ‘ਅਬਕੀ ਬਾਰ ਟਰੰਪ ਸਰਕਾਰ’ ਦਾ ਨਾਅਰਾ ਦੇਣ ਤੋਂ ਬਾਅਦ ਸੰਘੀਆਂ ਨੇ ਖੁੱਲ੍ਹ ਕੇ ਟਰੰਪ ਦੀ ਹਮਾਇਤ ਕੀਤੀ ਸੀ ਜਦਕਿ ਆਪਣੀ ਸੋਚ ਵਾਲੇ ਬੰਦੇ ਉਨ੍ਹਾਂ ਹਰੇਕ ਪਾਰਟੀ ‘ਚ ਰੱਖੇ ਹਨ। ਪਰ ਇਸ ਵਾਰ ਦਾਲ ਗਲ਼ ਨਹੀਂ ਰਹੀ।ਭਾਰਤ ਨਾਲ ਵਪਾਰਕ ਭਾਈਵਾਲੀ ਰੱਖਣੀ ਅਮਰੀਕਾ ਦੀ ਮਜਬੂਰੀ ਹੈ ਕਿਉਂਕਿ ਭਾਰਤ ਉਸ ਲਈ ਵੱਡੀ ਮੰਡੀ ਹੈ ਪਰ ਸੰਘੀਆਂ ਨਾਲ ਯਾਰੀ ਰੱਖਣਾ ਉਸ ਲਈ ਜ਼ਰੂਰੀ ਨਹੀਂ। ਸੰਘੀਆਂ ਦੀ ਭਾਰਤ ਸਰਕਾਰ ਦਾ ਇਸ ‘ਤੇ ਕੀ ਪ੍ਰਤੀਕਰਮ ਹੋਵੇਗਾ, ਦੇਖਣ ਵਾਲੀ ਗੱਲ ਹੋਊ। ਜੋ ਬਾਈਡਨ ਨੇ ਭਾਰਤੀ ਮੂਲ ਦੇ ਸੋਨਲ ਸ਼ਾਹ ਅਤੇ ਅਮਿੱਤ ਜੈਨੀ ਨੂੰ ਬੀ ਜੇ ਪੀ ਅਤੇ ਆਰ ਐਸ ਐਸ ਨਾਲ ਸੰਬੰਧ ਹੋਣ ਕਰਕੇ ਆਪਣੀ ਪ੍ਰਬੰਧਕੀ ਟੀਮ ਵਿੱਚੋਂ ਕੱਢ ਦਿੱਤਾ ਹੈ। ਭਾਰਤੀ ਮੂਲ ਦੇ ਤਕਰੀਬਨ 20 ਵਿਅਕਤੀਆਂ ਨੂੰ ਆਪਣੀ ਟੀਮ ਲਈ ਚੁਣਿਆਂ ਸੀ ਪਰ ਆਖਰੀ ਲਿਸਟ ਰਲੀਜ਼ ਕਰਣ ਵੇਲੇ ਸੋਨਲ ਸ਼ਾਹ, ਜਿਸਦਾ ਪਿਤਾ ਓਵਰਸੀਜ਼ ਫਰੈਂਡਜ਼ ਆਫ ਬੀਜੇਪੀ – ਯੂ ਐਸ ਏ ਦਾ ਪ੍ਰਧਾਨ ਸੀ ਅਤੇ ਆਰ ਐ...
Read Moreਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਦੇਸ਼ ਭਰ ਦੇ ਕਿਸਾਨ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਦਿੱਲੀ ਦਿਆਂ ਬਾਰਡਰਾ ਤੇ ਡ ਟੇ ਹੋਏ ਹਨ ਇਸੇ ਦੌਰਾਨ ਅੱਜ ਕਿਸਾਨ ਆਗੂਆਂ ਦੀ ਕੇਂਦਰੀ ਮੰਤਰੀਆਂ ਦੇ ਨਾਲ 11ਵੇ ਗੇੜ ਦੀ ਮੀਟਿੰਗ ਸੀ ਜਿਸ ਉਪਰੰਤ ਗੱਲਬਾਤ ਕਰਦਿਆਂ ਹੋਇਆ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਆਖਿਆਂ ਕਿ ਸਾਰੀ ਮੀਟਿੰਗ ਕੁੱਲ 18-20 ਮਿੰਟ ਹੀ ਚੱਲੀ ਹੈ ਜਿਸ ਵਿੱਚੋਂ 9 ਮਿੰਟ ਪਹਿਲਾ ਅਤੇ 11 ਮਿੰਟ ਬਾਅਦ ਚ ਗੱਲਬਾਤ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਸਰਕਾਰ ਦੇਮੰਤਰੀਆਂ ਦਾ ਕਹਿਣਾ ਹੈ ਕਿ ਜਿਹੜਾ ਕੁੱਝ ਅਸੀ ਦੇਣਾ ਸੀ ਦੇ ਦਿੱਤਾ ਹੈ ਅਤੇ ਇਸ ਤੋ ਉੱਪਰ ਕੁਝ ਨਹੀ ਦਿੱਤਾ ਜਾ ਸਕਦਾ ਹੈ ਜਦਕਿ ਅਸੀ ਵੀ ਸਰਕਾਰ ਨੂੰ ਆਪਣਾ ਸਟੈਂਡ ਸ਼ਪੱਸ਼ਟ ਕਰ ਦਿੱਤਾ ਹੈ ਕਿ ਸਾਡਾ ਵੀ ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਦਾ ਫੈਸਲਾ ਅਟੱਲ ਹੈ ਉਹਨਾਂ ਆਖਿਆਂ ਕਿ ਮੰਤਰੀਅਾ ਨੇ ਹੁਣ ਅੱਗੇ ਵਾਸਤੇ ਮੀਟਿੰਗ ਲਈ ਕੋਈ ਦਿਨ ਤੇ ਸਮਾ ਨਹੀ ਦੱਸਿਆ ਹੈ ਤੇ ਸਰਕਾਰ ਜਦ ਚਾਹੇ ਸਾਨੂੰ ਮੀਟਿੰਗ ਲਈ ਸੱਦਾ ਭੇਜ ਕੇ ਬੁਲਾ ਸਕਦੀ ਹੈਰੁਲਦੂ ਸਿੰਘ ਨੇ ਆਖਿਆਂ ਕਿ ਹੁਣ ਸਾਡੀ ਤਿਆਰੀ 26 ਜਨਵਰੀ ਨੂੰ
Read More