Latest

Another farmer was martyred in an accident involving a farmer traveling on a trolley during a farmers’ agitation

ਕਿਸਾਨਾਂ ਦੇ ਦਿੱਲੀ ਸੰਘਰਸ਼ ਦੇ ਦੌਰਾਨ ਕਈ ਦੁਖਦਾਈ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਇੱਕ ਕਿਸਾਨ ਦੀ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਹੁਣ ਦਿੱਲੀ ਮੋਰਚੇ ਤੇ ਗਏ ਇੱਕ ਹੋਰ ਕਿਸਾਨ ਦੀ ਮੌਤ ਦੀ ਖ਼ਬਰ ਆ ਰਹੀ ਹੈ। ਦੱਸ ਦੇਈਏ ਕਿ ਗੱਜਣ ਸਿੰਘ ਨਾਮ ਦਾ 55 ਸਾਲਾ ਲੁਧਿਆਣਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਕਿਸਾਨ 24 ਨਵੰਬਰ ਤੋਂ ਬਾਕੀ ਕਿਸਾਨਾਂ ਦੇ ਨਾਲ ਦਿੱਲੀ ਮੋਰਚੇ ਤੇ ਗਿਆ ਹੋਇਆ ਸੀ।ਬੀਤੀ ਰਾਤ ਜਦੋਂ ਕਿਸਾਨਾਂ ਨੂੰ ਅਚਾਨਕ ਬਹਾਦਰਗੜ੍ਹ ਬਾਡਰ ਤੇ ਪਹੁੰਚਣ ਦਾ ਸੱਦਾ ਮਿਲਿਆ ਤਾਂ ਉਹ ਟਰਾਲੀ ਸਮੇਤ ਰਵਾਨਾ ਹੋਏ। ਇਸ ਦੌਰਾਨ ਕਿਸਾਨ ਗੱਜਣ ਸਿੰਘ ਦੀ ਸਿਹਤ ਅਚਾਨਕ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ। ਹਸਪਤਾਲ ਲਿਜਾਣ ਤੋਂ ਬਾਅਦ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।ਬਾਕੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਸਹਿਤ ਪਹਿਲਾਂ ਤੋਂ ਹੀ ਠੀਕ ਨਹੀਂ ਸੀ ਇਸਦੇ ਬਾਵਜੂਦ ਉਹ ਮੋਰਚੇ ਤੋਂ ਵਾਪਸ ਘਰ ਜਾਣ ਨੂੰ ਤਿਆਰ ਨਹੀਂ ਸਨ। ਜਾਣਕਾਰੀ ਦੇ ਅਨੁਸਾਰ ਇਹ ਕਿਸਾਨ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਸੰਘਰਸ਼ ਵਿਚ ਸਮਰਾਲਾ ਦੇ ਘੁਲਾਲ ਟੋਲ ਪਲਾਜ਼ੇ ਉੱਤੇ ਡਟੇ ਹੋਏ ਸਨ। ਉਹ ਦੂਜਿਆਂ ਨੂੰ ਵੀ ਸੰਘਰਸ਼ ਲਈ ਪ੍ਰੇਰਿਤ ਕਰਦੇ ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰ ਦਿੱਲੀ ਪਹੁੰਚ ਗਏ ਹਨ ਪਰ ਫਿਲਹਾਲ ਮ੍ਰਿਤਕ ਦੇਹ ਹਸਪਤਾਲ ਵਿੱਚ ਹੈ। ਇਸਦਾ ਪੋਸਟਮਾਰਟ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੇ ਇਸ ਜਜ਼ਬੇ ਨੂੰ ਦੇਖਦੇ ਹੋਏ ਭਾਰਤੀ ਕਿਸਾਨ ਯੂਨੀਅਨ ਵੱਲੋਂ ਗੱਜਣ ਸਿੰਘ ਨੂੰ ਦਿੱਲੀ ਕਿਸਾਨ ਮੋਰਚੇ ਦਾ ਸ਼ਹੀਦ ਐਲਾਨਿਆ ਗਿਆ ਹੈ।ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਗੱਜਣ ਦਾ ਪਰਿਵਾਰ ਕਰਜ਼ੇ ਦੇ ਦੁਖਾਂਤ ਤੋਂ ਲੰਘ ਰਿਹਾ ਹੈ। ਇਸ ਲਈ ਜਥੇਬੰਦੀ ਮੰਗ ਕਰਦੀ ਹੈ ਕਿ ਪਰਿਵਾਰ ਦੀ ਮਦਦ ਲਈ ਸਰਕਾਰ ਨੂੰ ਪੂਰੇ ਕਰਜ਼ੇ ਉੱਤੇ ਲਕੀਰ ਮਾਰਨ ਤੇ ਮੁਆਵਜ਼ੇ ਦੇ ਨਾਲ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

Related Articles

Back to top button