Punjab

Anmol Gagan Maan ਨੇ ਕਰਤਾ ਪੰਜਾਬ ਦੀਆਂ ਬਹਾਦਰ ਧੀਆਂ ਲਈ ਵੱਡਾ ਐਲਾਨ | Surkhab TV

ਪੰਜਾਬ ਦੇ ਸ਼ਹਿਰ ਜਲੰਧਰ ਦੀ ਐਤਵਾਰ ਨੂੰ ਵਾਪਰੀ ਇਕ ਘਟਨਾ ਜੋ ਸੋਮਵਾਰ ਨੂੰ ਮੀਡੀਆ ਵਿਚ ਆਈ,ਨੇ ਸਭ ਦਾ ਵਿਸ਼ੇਸ਼ ਧਿਆਨ ਖਿਚਿਆ ਹੈ। ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਇਸ ਘਟਨਾ ਵਿਚ ਇਕ ਬੱਚੀ ਵੱਲੋਂ ਦਿਖਾਈ ਗਈ ਬਹਾਦਰੀ ਨੇ ਸਾਰਿਆਂ ਨੂੰ ਮੂੰਹੋਂ ਕਹਿਣ ਲਈ ਮਜਬੂਰ ਕਰ ਦਿੱਤਾ ‘ਸ਼ਾਬਾਸ਼ ਕੁਸੁਮ’, ਸਦਕੇ ਤੇਰੀ ਬਹਾਦਰੀ ਦੇ। ਰਿਪੋਰਟਾਂ ਅਨੁਸਾਰ ਜਲੰਧਰ – ਕਪੂਰਥਲਾ ਰੋਡ ‘ਤੇ ਦੀਨ ਦਯਾਲ ਉਪਾਧਿਆਇ ਨਗਰ ਵਿੱਚ ਕੁਸਮ ਟਿਊਸ਼ਨ ਪੜ੍ਹ ਕੇ ਘਰ ਆ ਰਹੀ ਸੀ ਕਿ ਦੋ ਸਕੂਟਰ ਸਵਾਰ ਮੁੰਡਿਆਂ ਨੇ ਉਸ ਦੇ ਹੱਥ ਵਿਚੋਂ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ। ANMOL GAGAN MAAN IS AN INSPIRATION TO THE GIRLS IN BEING FIT | Gabruu.comਪਰ ਉਸ ਨੇ ਆਪਣੀ ਬਹਾਦਰੀ ਦੀ ਮਿਸਾਲ ਕਾਇਮ ਕਰਦਿਆਂ ਇਨ੍ਹਾਂ ਦਾ ਮੁਕਾਬਲਾ ਕੀਤਾ। ਹਾਲਾਂਕਿ ਉਹ ਉਨ੍ਹਾਂ ਵੇਹਲੜਾਂ ਹੱਥੋਂ ਜ਼ਖਮੀ ਵੀ ਹੋ ਗਈ ਪਰ ਉਸ ਨੇ ਉਨ੍ਹਾਂ ਦਾ ਮੁਕਾਬਲਾ ਪੂਰੀ ਹਿੰਮਤ ਨਾਲ ਕੀਤਾ। ਜਿਸ ਹੌਸਲੇ ਨਾਲ ਕੁਸਮ ਨੇ ਇਨ੍ਹਾਂ ਦਾ ਮੁਕਾਬਲਾ ਕੀਤਾ ਉਸ ਵਿੱਚ ਉਸ ਦੀ ਜਾਨ ਨੂੰ ਪੂਰਾ ਖ਼ਤਰਾ ਜਾਪਦਾ ਹੈ। ਪਰ ਉਸ ਨੇ ਕਿਸੇ ਕਿਸਮ ਦੀ ਪ੍ਰਵਾਹ ਨਹੀਂ ਕੀਤੀ।

Related Articles

Back to top button