An 87-year-old man has not bathed for 67 years for fear of water

ਤੁਸੀਂ ਬਿਨ੍ਹਾਂ ਨਹਾਏ ਕਿੰਨੇ ਦਿਨ ਰਹਿ ਸਕਦੇ ਹੋ?ਸ਼ਾਇਦ ਮੁਸ਼ਕਲ ਨਾਲ ਦੋ-ਚਾਰ ਦਿਨ, ਪਰ ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਇੱਕ ਸ਼ਖਸ 67 ਸਾਲ ਤੋਂ ਬਿਨਾਂ ਨਹਾਏ ਰਹਿ ਸਕਦਾ ਹੈ। 87 ਸਾਲਾ ਅਮੋ ਹਾਜੀ ਪਿਛਲੇ 67 ਸਾਲ ਤੋਂ ਏਦਾਂ ਹੀ ਰਹਿ ਰਿਹਾ ਹੈ। ਹਾਜੀ ਦੱਖਣੀ ਇਰਾਨ ਦੇ ਇੱਕ ਪਿੰਡ ਦੇਜਗਾਹ ਵਿੱਚ ਰਹਿੰਦਾ ਹੈ। ਸੁਆਹ ਤੇ ਮੈਲ ਨਾਲ ਢੱਕੇ ਹੋਏ ਹਾਜੀ ਨੂੰ ਵੇਖ ਕੇ, ਤੁਸੀਂ ਭੁਲੇਖਾ ਖਾ ਜਾਓਗੇ ਕਿ ਇਹ ਅਸਲੀ ਦਾ ਬੰਦਾ ਹੈ ਜਾਂ ਕੋਈ ਮੂਰਤੀ।ਅਮੋ ਹਾਜੀ ਲਗਪਗ ਸੱਤ ਦਹਾਕਿਆਂ ਤੋਂ ਨਹੀਂ ਨਹਾਇਆ ਕਿਉਂਕਿ ਉਸ ਨੂੰ ਪਾਣੀ ਤੋਂ ਬਹੁਤ ਜ਼ਿਆਦਾ ਡਰ ਲੱਗਦਾ ਹੈ। ਉਸ ਨੂੰ ਵਿਸ਼ਵਾਸ ਹੈ ਕਿ ਜੇ ਉਹ ਨਹਾਏਗਾ ਤਾਂ ਉਹ ਬਿਮਾਰ ਪੈ ਜਾਵੇਗਾ। ਸਫਾਈ ਉਸ ਨੂੰ ਬਿਮਾਰੀ ਕਰ ਦੇਵੇਗੀ। ਉਸ ਦਾ ਮਨਪਸੰਦ ਖਾਣਾ ਮਰੇ ਹੋਏ ਜਾਨਵਰ, ਖਾਸ ਕਰਕੇ ਪੋਰਕੁਪਾਈਨ ਦਾ ਗੰਦਾ ਮਾਸ ਹੈ। ਉਸ ਨੂੰ ਤੰਬਾਕੂਨੋਸ਼ੀ ਪਸੰਦ ਹੈ ਪਰ ਉਹ ਤੰਬਾਕੂ ਨੂੰ ਨਹੀਂ ਬਲਕਿ ਜਗੰਲੀ ਪਸ਼ੂਆਂ ਦੇ ਗੋਹੇ ਨੂੰ ਇੱਕ ਜੰਗ ਲੱਗੇ ਪਾਇਪ ‘ਚ ਪਾ ਕੇ ਪੀਣ ਨੂੰ ਤਰਜੀਹ ਦਿੰਦਾ ਹੈ।ਆਪਣੀ ਜਵਾਨੀ ਵਿੱਚ ਕੁਝ ਭਾਵਨਾਤਮਕ ਪ੍ਰੇਸ਼ਾਨੀਆਂ ਵਿੱਚੋਂ ਲੰਘਣ ਤੋਂ ਬਾਅਦ, ਹਾਜੀ ਨੇ ਇਕੱਲੇ ਜੀਵਨ ਜਿਉਣ ਦਾ ਫੈਸਲਾ ਕੀਤਾ। ਉਹ ਆਪਣੇ ਸਿਰ ਤੇ ਇੱਕ ਯੁੱਧ ਵਾਲਾ ਟੋਪ ਪਹਿਨਦਾ ਹੈ। ਉਹ ਸਰਦੀਆਂ ਦੇ ਦੌਰਾਨ ਆਪਣੇ ਆਪ ਨੂੰ ਨਿੱਘਾ ਰੱਖਣ ਲਈ ਇੰਝ ਕਰਦਾ ਹੈ। ਉਹ ਆਪਣੇ ਆਪ ਨੂੰ ਗੱਡੀਆਂ ਦੇ ਸ਼ੀਸ਼ਿਆਂ ‘ਚ ਵੇਖਦਾ ਹੈ। ਉਹ ਦਿਨ ਭਰ ਵਿੱਚ ਕਰੀਬ 5 ਲੀਟਰ ਪਾਣੀ ਪੀਂਦਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਉਹ ਆਪਣੇ ਵਾਲ ਨਹੀਂ ਕੱਟਦਾ ਬਲਕਿ ਅੱਗ ਨਾਲ ਉਨ੍ਹਾਂ ਨੂੰ ਸਾੜ ਲੈਂਦਾ ਹੈ।