News

Amitabh Bachchan Admitted to Nanavati Hospital

ਕਿਸਮਤ ਦਾ ਖੇਲ ਵੀ ਨਿਰਾਲਾ ਹੁੰਦਾ ਹੈ,ਕਦੋਂ ਕੀ ਹੋ ਜਾਵੇ ਕੁਝ ਪਤਾ ਨਹੀਂ। ਅਜਿਹਾ ਹੀ ਫ਼ਿਲਮੀ ਕਲਾਕਾਰ ਅਮਿਤਾਭ ਬੱਚਨ ਨਾਲ ਹੋਇਆ ਹੈ। 1984 ਦੇ ਸਿੱਖ ਕਤਲਿਆਮ ਵਿਚ ‘ਖੂਨ ਕਾ ਬਦਲਾ ਖੂਨ’ ਕਹਿਕੇ ਸਿੱਖਾਂ ਦੇ ਕਤਲਿਆਮ ਵਿਚ ਆਪਣਾ ਹਿੱਸਾ ਪਾਉਣ ਵਾਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਲਾਡਲਾ ਅਮਿਤਾਭ ਬੱਚਨ ਅੱਜ ਖੂਨ ਦੀ ਇਨਫੈਕਸ਼ਨ ਨੇ ਹਸਪਤਾਲ ਲੰਮੇ ਪਾਇਆ ਹੋਇਆ ਹੈ। ਕੁਲੀ ਫਿਲਮ ਦੀ ਸ਼ੂਟਿੰਗ ਸਮੇਂ ਅਮਿਤਾਭ ਬੱਚਨ ਸੱਟ ਲੱਗਣ ਕਰਕੇ ਮਰਦਾ ਮਰਦਾ ਬਚਿਆ ਸੀ ਤਦ ਉਸਨੂੰ 60 ਬੋਤਲਾਂ ਖੂਨ ਚੜਾਇਆ ਗਿਆ ਸੀ। ਜਿੰਨਾਂ ਲੋਕਾਂ ਦਾ ਉਦੋਂ ਉਸਨੂੰ ਖੂਨ ਚੜ੍ਹਾਇਆ ਗਿਆ ਸੀ ਓਹਨਾਂ ਚੋਂ ਇੱਕ ਅੱਧਾ ਕਾਲਾ ਪੀਲੀਆ ਬਿਮਾਰੀ ਨਾਲ ਪੀੜਤ ਸੀ ਤੇ ਤਦ ਤੋਂ ਹੀ ਅਮਿਤਾਭ ਖੂਨ ਦੀ ਇੰਨਫੈਕਸਨ ਨੇ ਜਕੜਿਆ ਹੋਇਆ ਹੈ। ਲੰਘੇ ਮੰਗਲਵਾਰ ਰਾਤ 2 ਵਜੇ ਉਸਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਇਹ ਸਭ ਮੀਡੀਆ ਤੋਂ ਦੂਰ ਰਖਿਆ ਜਾ ਰਿਹਾ ਹੈ ਪਰ ਖਬਰਾਂ ਬਾਹਰ ਆ ਹੀ ਗਈਆਂ ਹਨ। ਸੂਤਰਾਂ ਅਨੁਸਾਰ ਅਮਿਤਾਭ ਬੱਚਨ ਦਾ ਲੀਵਰ 75% ਖਤਮ ਹੋ ਚੁੱਕਾ ਹੈ।
ਇੱਥੇ ਵਰਨਣਯੋਗ ਹੈ ਕਿ ਅਮਿਤਾਭ ਬੱਚਨ ਰੂਟੀਨ ਚੈਕਅਪ ਲਈ ਹਸਪਤਾਲ ਜਾਂਦੇ ਰਹਿੰਦੇ ਹਨ।Image result for amitabh bachchan ਸਾਲ 2012 ’ਚ ਵੀ ਸਰਜਰੀ ਕਾਰਨ ਉਨ੍ਹਾਂ ਨੂੰ 12 ਦਿਨ ਲਗਾਤਾਰ ਹਸਪਤਾਲ ’ਚ ਰਹਿਣਾ ਪਿਆ ਸੀ। ਅਮਿਤਾਭ ਨੂੰ ਜਿਗਰ ਨਾਲ ਜੁੜੀਆਂ ਸਮੱਸਿਆਵਾਂ ਹਨ। ਸਾਲ 1982 ’ਚ, ਫ਼ਿਲਮ ‘ਕੁਲੀ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਸੀ। ਤਦ ਉਨ੍ਹਾਂ ਦਾ ਬਹੁਤ ਖ਼ੂਨ ਵਹਿ ਗਿਆ ਸੀ। ਹਾਲਾਤ ਅਜਿਹੇ ਸਨ ਕਿ ਡਾਕਟਰਾਂ ਨੇ ਤਦ ਉਨ੍ਹਾਂ ਨੂੰ ਕਲੀਨਿਕਲ ਤੌਰ ਉੱਤੇ ਮ੍ਰਿਤਕ ਤੱਕ ਐਲਾਨ ਦਿੱਤਾ ਸੀ। ਕਾਫ਼ੀ ਖ਼ੂਨ ਵਹਿਹ ਜਾਣ ਕਾਰਨ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ 200 ਦਾਨੀਆਂ ਦੀ ਮਦਦ ਨਾਲ 60 ਬੋਤਲਾਂ ਖ਼ੂਨ ਚੜ੍ਹਾਇਆ ਗਿਆ ਸੀ। ਫਿਰ ਉਹ ਖ਼ਤਰੇ ਤੋਂ ਬਾਹਰ ਆਏ ਸਨ। ਉਸੇ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਬਿਮਾਰੀ ਨੇ ਆਣ ਘੇਰਿਆ ਸੀ।
ਦਰਅਸਲ, ਜਿਹੜੇ ਦਾਨੀਆਂ ਦਾ ਖ਼ੂਨ ਅਮਿਤਾਭ ਬੱਚਨ ਨੂੰ ਚੜ੍ਹਾਇਆ ਗਿਆ ਸੀ; ਉਨ੍ਹਾਂ ਵਿੱਚੋਂ ਇੱਕ ਹੈਪੇਟਾਇਟਿਸ–ਬੀ ਤੋਂ ਪੀੜ ਤਸੀ। ਉਹੀ ਵਾਇਰਸ ਅਮਿਤਾਭ ਬੱਚਨ ਦੇ ਸਰੀਰ ਅੰਦਰ ਵੀ ਚਲਾ ਗਿਆ ਸੀ। ਸਾਲ 2000 ਤੱਕ ਤਾਂ ਉਹ ਠੀਕ ਰਹੇ ਸਨ ਪਰ ਉਸ ਤੋਂ ਬਾਅਦ ਪਤਾ ਚੰਲਿਆ ਕਿ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਚੁੱਕਾ ਹੈ।
ਇਸ ਵੇਲੇ ਅਮਿਤਾਭ ਬੱਚਨ ਸਿਰਫ਼ 25 ਫ਼ੀ ਸਦੀ ਜਿਗਰ ਸਹਾਰੇ ਜੀਉਂਦਾ ਹੈ । ਹੈਪੇਟਾਇਟਿਸ–ਬੀ ਦੀ ਇਨਫ਼ੈਕਸ਼ਨ ਕਾਰਨ ਉਸਦਾ 75 ਫ਼ੀ ਸਦੀ ਜਿਗਰ ਖ਼ਰਾਬ ਹੋ ਚੁੱਕਾ ਹੈ। ਇਸ ਵੇਲੇ ਵੀ ਅਮਿਤਾਭ ਬੱਚਨ ਬਹੁਤ ਸਾਰੀਆਂ ਫ਼ਿਲਮਾਂ ਕਰ ਰਹੇ ਹਨ। ਅੱਜ–ਕੱਲ੍ਹ ਉਨ੍ਹਾਂ ਦਾ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵੱਲ ਚੱਲ ਰਿਹਾ ਹੈ। ਅਮਿਤਾਭ ਬੱਚਨ ਨੂੰ ਹਸਪਤਾਲ ਵਿੱਚ 1-2 ਦਿਨ ਹੋਰ ਲੱਗ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਐਤਵਾਰ ਡਿਸਚਾਰਜ ਕੀਤਾ ਜਾ ਸਕਦਾ ਹੈ।
ਬਾਕੀ ਜਿੰਦਗੀ-ਮੌਤ ਤਾ ਪਰਮਾਤਮਾ ਦੇ ਹੱਥ ਹੈ ਪਰ ਸਿੱਖ ਕੌਮ ਨਾਲ ਅਮਿਤਾਭ ਦਾ ਕੀਤਾ ਧ੍ਰੋਹ,ਕਿਤੇ ਨਾ ਕਿਤੇ ਉਸਦਾ ਨੁਕਸਾਨ ਜਰੂਰ ਕਰ ਸਕਦਾ। ਕਿਉਂਕਿ ਸਿਆਣੇ ਕਹਿੰਦੇ ਹਨ ਕਿ ਦੂਜੇ ਲਈ ਟੋਏ ਪੁੱਟਣ ਵਾਲਾ ਪਹਿਲਾਂ ਖੁਦ ਉਸ ਵਿਚ ਡਿੱਗਦਾ ਹੈ,ਸਿੱਖਾਂ ਦੇ ਖੂਨ ਦਾ ਪਿਆਸਾ ਅੱਜ ਖੁਦ ਖੂਨ ਦੀ ਬਿਮਾਰੀ ਨਾਲ ਲੜ ਰਿਹਾ। ਬੜਾ ਬੇਅੰਤ ਹੈ ਅਕਾਲ ਪੁਰਖ.

Related Articles

Back to top button